ਅਕਸਰ ਲਿਪਸਟਿਕ ਖਰੀਦਦੇ ਸਮੇਂ ਜ਼ਿਆਦਾਤਰ ਔਰਤਾਂ ਇਹਨਾਂ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੀਆਂ ਹਨ ਕਿ ਕਿਵੇਂ ਦੀ ਲਿਪਸਟਿਕ ਉਨ੍ਹਾਂ ਨੂੰ ਸੂਟ ਕਰੇਗੀ। ਇਸ ਤੋਂ ਇਲਾਵਾ...
ਅਕਸਰ ਲਿਪਸਟਿਕ ਖਰੀਦਦੇ ਸਮੇਂ ਜ਼ਿਆਦਾਤਰ ਔਰਤਾਂ ਇਹਨਾਂ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੀਆਂ ਹਨ ਕਿ ਕਿਵੇਂ ਦੀ ਲਿਪਸਟਿਕ ਉਨ੍ਹਾਂ ਨੂੰ ਸੂਟ ਕਰੇਗੀ। ਇਸ ਤੋਂ ਇਲਾਵਾ ਇਹਨਾਂ ਦਿਨਾਂ ਮਾਰਕੀਟ ਵਿਚ ਕੈਮਿਕਲ ਵਾਲੇ ਮੇਕਅਪ ਪ੍ਰੋਡਕਟਸ ਵੀ ਹਨ ਲਿਹਾਜ਼ਾ ਚਮੜੀ ਨੂੰ ਹੋਣ ਵਾਲੇ ਨੁਕਸਾਨ ਦੀ ਵੀ ਚਿੰਤਾ ਰਹਿੰਦੀ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲਿਪਸਟਿਕ ਖਰੀਦਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਲਿਪਸਟਿਕ ਲੈਣ ਤੋਂ ਪਹਿਲਾਂ ਤੁਸੀਂ ਅਪਣਾ ਮਾਈਂਡ ਸੈਟ ਕਰ ਲਵੋ ਕਿ ਤੁਹਾਨੂੰ ਕਿਸ ਕੰਪਨੀ ਦੀ ਅਤੇ ਕਿਸ ਤਰ੍ਹਾਂ ਦੀ ਲਿਪਸਟਿਕ ਲੈਣੀ ਹੈ। ਬਾਜ਼ਾਰ ਵਿਚ ਕਰੀਮ ਲਿਪਸਟਿਕ, ਮੈਟੀ ਟਚ, ਫਰਾਸਟ ਫਿਨਿਸ਼, ਸ਼ਿਮਰ ਲਿਪਸਟਿਕ ਵਰਗੇ ਕਈ ਆਪਸ਼ਨ ਮੌਜੂਦ ਹਨ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲਿਪਸਟਿਕ ਪਸੰਦ ਹੈ। ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਲਿਪਸ ਅਤੇ ਫੇਸ ਟੋਨ ਨਾਲ ਮੈਚ ਕਰਦੀ ਹੋਈ ਹੀ ਲਿਪਸਟਿਕ ਹੀ ਸੱਭ ਤੋਂ ਠੀਕ ਹੁੰਦੀ ਹੈ।
ਜੇਕਰ ਤੁਸੀਂ ਡੀਪ ਸ਼ੇਡ ਦੀ ਲਿਪਸਟਿਕ ਲੈਂਦੀ ਹੋ ਤਾਂ ਇਸ ਨਾਲ ਤੁਹਾਡੇ ਬੁਲ੍ਹ ਛੋਟੇ ਨਜ਼ਰ ਆਉਂਦੇ ਹਨ ਅਤੇ ਜੇਕਰ ਤੁਸੀਂ ਡਾਰਕ ਸ਼ੇਡ ਦੀ ਲਿਪਸਟਿਕ ਯੂਜ਼ ਕਰਦੀ ਹੋ ਤਾਂ ਇਸ ਨਾਲ ਤੁਹਾਡੇ ਬੁਲ੍ਹ ਵੱਡੇ ਦਿਖਦੇ ਹਨ। ਲਿਪਸਟਿਕ ਲੈਂਦੇ ਸਮੇਂ ਇਕ ਵਾਰ ਉਸ ਨੂੰ ਟਰਾਈ ਜ਼ਰੂਰ ਕਰੋ। ਕਈ ਵਾਰ ਔਰਤਾਂ ਨੂੰ ਕੁੱਝ ਲਿਪਸਟਿਕ ਦੇ ਬੁਰੇ ਪ੍ਰਭਾਵ ਦਿਖਣ ਲੱਗਦੇ ਹਨ। ਲਿਪਸਟਿਕ ਖਰੀਦਦੇ ਸਮੇਂ ਉਸ 'ਤੇ ਦਿਤੀ ਗਈ ਚਿਤਾਵਨੀ ਨੂੰ ਜ਼ਰੂਰ ਪੜ੍ਹੋ। ਜੇਕਰ ਤੁਹਾਨੂੰ ਲਿਪਸਟਿਕ ਦੇ ਕਿਸੇ ਵੀ ਤਰ੍ਹਾਂ ਦੇ ਰਿਐਕਸ਼ਨ ਤੋਂ ਬਚਣਾ ਹੈ ਤਾਂ ਤੁਸੀਂ ਅਜਿਹੇ ਕਿਸੇ ਵੀ ਟੈਸਟਰ ਨੂੰ ਟਰਾਈ ਨਾ ਕਰੋ ਜਿਸ ਨੂੰ ਸੈਨਟਾਈਜ ਨਾ ਕੀਤਾ ਗਿਆ ਹੋਵੇ।
ਇਸ ਤੋਂ ਇਲਾਵਾ ਤੁਸੀਂ ਲਿਪਸਟਿਕ ਦੇ ਬਾਰੇ ਵਿਚ ਆਨਲਾਈਨ ਰਿਵਿਊ ਵੀ ਚੈਕ ਕਰ ਸਕਦੀ ਹੋ। ਇਸ ਨਾਲ ਤੁਸੀਂ ਠੀਕ ਫ਼ੈਸਲਾ ਲੈ ਪਾਓਗੇ। ਅੱਜਕੱਲ ਆਨਲਾਈਨ ਸ਼ਾਪਿੰਗ ਦਾ ਜ਼ਮਾਨਾ ਹੈ। ਅਜਿਹੇ ਵਿਚ ਹਰ ਕੋਈ ਬਾਜ਼ਾਰ ਦੀ ਭੀੜ ਤੋਂ ਬਚਣ ਲਈ ਆਨਲਾਈਨ ਸ਼ਾਪਿੰਗ ਨੂੰ ਹੀ ਤਵੱਜੋ ਦਿੰਦਾ ਹੈ ਪਰ ਹਰ ਚੀਜ਼ ਆਨਲਾਈਨ ਲੈਣਾ ਵੀ ਠੀਕ ਨਹੀਂ ਹੁੰਦਾ। ਆਨਲਾਈਨ ਸਾਈਟਾਂ ਤੋਂ ਲਿਪਸਟਿਕ ਖਰੀਦਣ ਨਾਲ ਅਕਸਰ ਸ਼ੇਡਸ ਦੀ ਸਮੱਸਿਆ ਆ ਸਕਦੀ ਹੈ। ਅਸੀਂ ਬਾਜ਼ਾਰ ਵਿਚ ਕਿਸੇ ਸਟੋਰ 'ਤੇ ਜਾ ਕੇ ਲਿਪਸਟਿਕ ਖਰੀਦ ਤਾਂ ਲੈਂਦੇ ਹਾਂ ਪਰ ਜ਼ਿਆਦਾਤਰ ਸਮਾਂ ਅਸੀਂ ਉਸ ਦੀ ਐਕਸਪਾਇਰੀ ਡੇਟ ਨੂੰ ਨਹੀਂ ਦੇਖਦੇ।
ਹਰ ਚੀਜ਼ ਦੀ ਅਪਣੀ ਇਕ ਐਕਸਪਾਇਰੀ ਡੇਟ ਹੁੰਦੀ ਹੈ, ਜਿਸ ਤੋਂ ਬਾਅਦ ਉਸ ਦੀ ਵਰਤੋਂ ਕਰਨਾ ਗੰਭੀਰ ਨਤੀਜੇ ਦੇ ਸਕਦੇ ਹਨ। ਅਜਿਹੇ ਵਿਚ ਲਿਪਸਟਿਕ ਲੈਂਦੇ ਸਮੇਂ ਉਸ ਦੇ ਪੈਕੇਟ 'ਤੇ ਐਕਸਪਾਇਰੀ ਡੇਟ ਨੂੰ ਜ਼ਰੂਰ ਚੈਕ ਕਰੋ। ਜੇਕਰ ਡੇਟ ਨਿਕਲ ਚੁੱਕੀ ਹੈ ਤਾਂ ਅਜਿਹੀ ਲਿਪਸਟਿਕ ਨੂੰ ਬਿਲਕੁੱਲ ਵੀ ਪ੍ਰਯੋਗ ਵਿਚ ਨਾ ਲਾਵੋ।