
ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ
ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ ਪਰ ਤੇਜ਼ ਧੁੱਪ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ਇਕ ਹੈ ਸਕਿਨ ਮੁਸਾਮ। ਖੁੱਲ੍ਹੇ ਪੋਰ 'ਤੇ ਮੁਹਾਸੇ ਹੋਣ ਨਾਲ ਚਮੜੀ ਬੇਜਾਨ ਲੱਗਣ ਲੱਗਦੀ ਹੈ।
Oily Skin
ਇਹ ਸਮੱਸਿਆ ਜ਼ਿਆਦਾਤਰ ਤੇਲੀ ਚਮੜੀ ਵਾਲੇ ਲੋਕਾਂ ਨੂੰ ਹੁੰਦੀਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਮਹਿੰਗੇ-ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੀ ਹਾਲਤ 'ਚ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਆਪਣਾ ਸਕਦੇ ਹੋ।
Banana
ਕੇਲਾ - ਕੇਲਾ ਖਾਣਾ ਸਿਹਤ ਅਤੇ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੇਲਾ ਸਕਿਨ ਦੇ ਡੈਮੇਜ ਟਿਸ਼ੂ ਨੂੰ ਠੀਕ ਕਰਨ ਦੇ ਨਾਲ-ਨਾਲ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਹਫਤੇ 'ਚ ਸਿਰਫ 2 ਵਾਰ ਕੇਲਾ ਮੈਸ਼ ਕਰਕੇ ਲਗਾਉਣ ਨਾਲ ਸਕਿਨ ਪੋਰ ਟਾਈਟ ਹੋ ਜਾਣਗੇ।
Lemon
ਖੀਰਾ ਅਤੇ ਨਿੰਬੂ - ਖੁੱਲ੍ਹੇ ਪੋਰ ਨੂੰ ਬੰਦ ਕਰਨ ਲਈ ਨਿੰਬੂ ਅਤੇ ਖੀਰੇ ਦਾ ਇਸਤੇਮਾਲ ਕਰੋ। ਖੀਰੇ ਦੇ ਰਸ 'ਚ ਨਿੰਬੂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਹਫਤੇ 'ਚ ਹੀ ਪੋਰ ਬੰਦ ਹੋ ਜਾਣਗੇ।
Cucumber
ਆਈਸ ਕਿਊਬ - ਆਈਸ ਕਿਊਬ ਨਾਲ ਖੁੱਲ੍ਹੇ ਪੋਰ ਆਸਾਨੀ ਨਾਲ ਬੰਦ ਹੋ ਜਾਂਦੇ ਹਨ। ਪੋਰਸ ਬੰਦ ਕਰਨ ਲਈ 15 ਤੋਂ 20 ਮਿੰਟ ਲਈ ਆਈਲ ਕਿਊਬ ਲਗਾਓ ਪਰ ਧਿਆਨ ਰੱਖੋ ਕਿ ਆਈਸ ਕਿਊਬ ਨੂੰ ਸਿਧਾ ਚਿਹਰੇ 'ਤੇ ਨਾ ਲਗਾਓ ਕਿਸੇ ਕੱਪੜੇ 'ਚ ਬੰਨ ਕੇ ਇਸ ਦਾ ਇਸਤੇਮਾਲ ਕਰੋ।
ice cube
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।