ਗਰਮੀਆਂ ਵਿਚ ਅਜਿਹਾ ਹੋਵੇ ਬੱਚਿਆਂ ਦਾ ਫ਼ੈਸ਼ਨ
Published : Jun 5, 2018, 4:01 pm IST
Updated : Jun 5, 2018, 4:06 pm IST
SHARE ARTICLE
fashion
fashion

ਗਰਮੀਆਂ ਦੇ ਮੌਸਮ ਵਿੱਚ ਜਿੰਨੀ ਪ੍ਰੇਸ਼ਾਨੀ ਵਡਿਆਂ ਨੂੰ ਹੁੰਦੀ ਹੈ ਓਨੀ ਹੀ ਪ੍ਰੇਸ਼ਾਨੀ ਬੱਚਿਆਂ ਨੂੰ ਵੀ ਹੁੰਦੀ ਹੈ।  ਇਸ ਲਈ ਉਨ੍ਹਾਂ ਨੂੰ ਅਜਿਹੇ ਕੱਪੜੇ ......

ਗਰਮੀਆਂ ਦੇ ਮੌਸਮ ਵਿੱਚ ਜਿੰਨੀ ਪ੍ਰੇਸ਼ਾਨੀ ਵਡਿਆਂ ਨੂੰ ਹੁੰਦੀ ਹੈ ਓਨੀ ਹੀ ਪ੍ਰੇਸ਼ਾਨੀ ਬੱਚਿਆਂ ਨੂੰ ਵੀ ਹੁੰਦੀ ਹੈ।  ਇਸ ਲਈ ਉਨ੍ਹਾਂ ਨੂੰ ਅਜਿਹੇ ਕੱਪੜੇ ਪਹਿਨਾਉਣਾ ਜ਼ਰੂਰੀ ਹੈ, ਜਿਨ੍ਹਾਂ ਵਿਚ ਉਹ ਆਰਾਮਦਾਇਕ ਮਹਿਸੂਸ ਕਰ ਸਕਣ ਅਤੇ ਖੁੱਲ ਕੇ ਖੇਡ ਸਕਣ। ਬੱਚਿਆਂ ਨੂੰ ਹਲਕੇ ਕੱਪੜੇ ਜਿਵੇਂ ਸੂਤੀ, ਮਲਮਲ, ਲਿਨੇਨ ਦੇ ਡਰੈਸ ਪੁਆਉਣੇ ਚਾਹੀਦੇ ਹਨ, ਜਿਸ ਦੇ ਨਾਲ ਗਰਮੀ ਵਿਚ ਉਨ੍ਹਾਂ ਨੂੰ ਉਲਝਨ ਮਹਿਸੂਸ ਨਾ ਹੋਵੇ। ਗਰਮੀ ਤੋਂ ਬਚਣ ਲਈ ਬੱਚਿਆਂ ਨੂੰ ਖੁਸ਼ਨੁਮਾ ਰੰਗ ਜਿਵੇਂ ਪੀਲੇ ਅਤੇ ਲਾਲ ਨੂੰ ਸਫੇਦ ਰੰਗ ਦੇ ਕੱਪੜੇ ਦੇ ਨਾਲ ਮਿਲਦੇ-ਜੁਲਦੇ ਕੱਪੜੇ ਪਹਿਨਾਉ, ਜਿਸ ਦੇ ਨਾਲ ਉਨ੍ਹਾਂ ਨੂੰ ਜ਼ਿਆਦਾ ਗਰਮੀ ਨਾ ਲੱਗੇ।  

children clothchildren clothਬੱਚਿਆਂ ਲਈ ਇਕ ਵੱਖਰਾਂ ਟਰੈਵਲ ਵਾਰਡਰੋਬ ਬਣਾਉ, ਜਿਸ ਵਿਚ ਪ੍ਰਿੰਟ ਅਤੇ ਕਾਰਟੂਨ ਕੈਰੇਕਟਰ ਵਾਲੇ ਡਰੈਸ ਹੋਣ। ਕੁੜੀਆਂ ਹਾਲਟਰ ਨੇਕ ਟਾਪਸ ਦੇ ਨਾਲ ਸ਼ਾਰਟ ਡਰੈਸ ਵਿਚ ਵਧੀਆਂ ਦਿਸਦੀਆਂ ਹਨ ਅਤੇ ਇਹ ਗਰਮੀਆਂ ਦੇ ਮੌਸਮ ਵਿਚ ਆਰਾਮਦਾਇਕ ਵੀ ਰਹਿੰਦਾ ਹੈ। ਕੈਜੁਅਲ ਆਉਂਟਿੰਗ ਲਈ ਗਰਮੀਆਂ ਵਿਚ ਫਲੋਰਲ ਪ੍ਰਿੰਟ ਵਾਲੇ ਕਾਟਨ ਜੰਪਸੂਟ ਢੁਕਵੇਂ ਰਹਿੰਦੇ ਹਨ। ਮੁੰਡੇ ਦਿਨ ਵਿਚ ਹਲਕੇ ਟੀ-ਸ਼ਰਟ ਦੇ ਨਾਲ ਜਾਗਰਸ ਪਹਿਨ ਸਕਦੇ ਹਨ। ਬਾਲਗਾਂ ਦੇ ਫ਼ੈਸ਼ਨ ਤੋਂ ਪ੍ਰੇਰਿਤ ਹੋ ਕੇ ਮੁੰਡੇ ਸ਼ਾਮ ਦੇ ਸਮੇਂ ਆਉਟਿੰਗ ਲਈ ਅਨੋਖੇ ਪ੍ਰਿੰਟ ਵਾਲੇ ਸ਼ਰਟ ਪਹਿਨਣ ਵੀ ਪਸੰਦ ਕਰ ਰਹੇ ਹਨ।  

fashionfashionਟਰਾਪਿਕਲ ਪ੍ਰਿੰਟ ਵਾਲੇ ਸ਼ਰਟ ਨੂੰ ਆਸਾਨੀ ਨਾਲ ਸ਼ਾਰਟਸ ਦੇ ਨਾਲ ਪਾਇਆ ਜਾ ਸਕਦਾ ਹੈ। ਇਸ ਨੂੰ ਦਿਨ ਵਿਚ ਜਾਂ ਸ਼ਾਮ ਦੇ ਸਮੇਂ ਬਾਹਰ ਜਾਂਦੇ ਸਮੇਂ ਬੱਚੇ ਪਹਿਨ ਸਕਦੇ ਹਨ।  ਗਰਮੀਆਂ ਵਿਚ ਗੂੜੇ ਰੰਗਾਂ ਦੇ ਚਲਨ ਵਿਚ ਰਹਿਣ ਦੀ ਸੰਭਾਵਨਾ ਹੈ। ਕੁੱਝ ਨਵਾਂਪਣ ਲਿਆਉਣ ਲਈ ਵਾਰਡਰੋਬ ਵਿਚ ਪੀਲੇ ਰੰਗ ਦੇ ਡਰੈਸ ਨੂੰ ਸ਼ਾਮਿਲ ਕਰੋ। ਇਨ੍ਹਾਂ ਰੰਗਾਂ ਦੇ ਡਰੈਸ ਗਰਮੀਆਂ ਵਿਚ ਬਾਹਰ ਘੁੰਮਣ -ਫਿਰਣ, ਛੁੱਟੀਆਂ ਮਨਾਉਣ ਲਈ ਸਭ ਤੋਂ ਵਧੀਆ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement