
ਵਾਲਾਂ ਨੂੰ ਧੋਣ ਤੋਂ ਬਾਅਦ ਉਸਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ, ਵਾਲਾਂ ਦਾ ਡਿੱਗਣਾ, ਉਲਝਣਾ, ਟੁੱਟਣਾ, ਦੋ ਮੁੰਹੇ ਹੋਣਾ ਆਦਿ ਆਮ...
ਵਾਲਾਂ ਨੂੰ ਧੋਣ ਤੋਂ ਬਾਅਦ ਉਸਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ, ਵਾਲਾਂ ਦਾ ਡਿੱਗਣਾ, ਉਲਝਣਾ, ਟੁੱਟਣਾ, ਦੋ ਮੁੰਹੇ ਹੋਣਾ ਆਦਿ ਆਮ ਸਮੱਸਿਆਵਾਂ ਨੂੰ ਝੇਲਣਾ ਪੈ ਸਕਦਾ ਹੈ। ਅਪਣੇ ਵਾਲਾਂ ਨੂੰ ਸਮੱਸਿਆ ਤੋਂ ਝੂਜਣਾ, ਚਿਪਚਿਪਾ ਅਤੇ ਖ਼ਰਾਬ ਹੋਣ ਤੋਂ ਬਚਾਉਣ ਲਈ ਤੁਹਾਨੂੰ ਕੁੱਝ ਟਿਪਸ ਆਜ਼ਮਾਉਣ ਦੀ ਲੋੜ ਹੈ।
Blow Dry
ਬਲੋ ਡਰਾਈ ਨਾ ਕਰੋ : ਦਰਅਸਲ ਬਲੋ ਡਰਾਈ ਗਰਮ ਹਵਾ ਤੰਤਰ ਨਾਲ ਚਲਾਇਆ ਜਾਂਦਾ ਹੈ ਜੋ ਸਿੱਧੇ ਤੁਹਾਡੇ ਵਾਲਾਂ ਦੀ ਬਾਹਰੀ ਤਹਿ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤਕਨੀਕ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾਂਦੀ ਹੈ ਅਤੇ ਸੂਖੇਪਣ ਅਤੇ ਰੂਸੀ ਦਾ ਕਾਰਨ ਬਣਦੀ ਹੈ।
Hard brush
ਸਖਤ ਬਰਸ਼ ਤੋਂ ਬਚੋ : ਸਖਤ ਬਰਸ਼ ਨਾਲ ਤੁਹਾਡੇ ਬਾਲ ਟੁੱਟ ਅਤੇ ਬਿਖਰ ਸਕਦੇ ਹਨ। ਅਪਣੇ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਣ ਅਤੇ ਸਖਤ ਬਰਸ਼ ਨੂੰ ਖਾਸ ਤੌਰ 'ਤੇ ਗਿੱਲੇ ਵਾਲਾਂ ਵਿਚ ਕਰਨ ਤੋਂ ਬਚੋ।
Hair Brush
ਠੀਕ ਬਰਸ਼ ਦੀ ਵਰਤੋਂ ਕਰੋ : ਅਪਣੇ ਵਾਲਾਂ ਲਈ ਠੀਕ ਬਰਸ਼ ਦੀ ਚੋਣ ਕਰਨਾ ਬਹੁਤ ਮਹੱਤਵਪੂਰਣ ਹੈ। ਨਾਈਲੋਨ ਜਾਂ ਪਲਾਸਟਿਕ ਦੇ ਬਰਸ਼ ਦੀ ਵਰਤੋਂ ਕਰੋ।
Remove tangles with fingers
ਸੁਲਝਾਉਣ ਲਈ ਉਂਗਲੀਆਂ ਦੀ ਵਰਤੋਂ ਕਰੋ : ਗਿੱਲੇ ਵਾਲ ਉਲਝੇ ਹੋਏ ਹੁੰਦੇ ਹਨ ਅਤੇ ਸੁੱਕੇ ਵਾਲਾਂ ਦੀ ਤੁਲਨਾ ਵਿਚ ਤਿੰਨ ਗੁਣਾ ਕਮਜ਼ੋਰ ਹੁੰਦੇ ਹਨ। ਗਿੱਲੇ ਵਾਲਾਂ ਨੂੰ ਸੁਲਝਾਉਣ ਲਈ ਅਪਣੀ ਉਂਗਲੀਆਂ ਦਾ ਪ੍ਰਯੋਗ ਕਰੋ। ਅਜਿਹਾ ਕਰਨ ਨਾਲ ਅਸਲ ਤੌਰ 'ਤੇ ਤੁਹਾਡੇ ਸਿਰ ਦੀ ਮਾਲਿਸ਼ ਹੁੰਦੀ ਹੈ ਅਤੇ ਇਸ ਨਾਲ ਵਾਲਾਂ ਦੇ ਡਿੱਗਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।