
ਸਟਰੇਟ ਹੇਅਰ ਸਟਾਈਲ ਅੱਜ ਕੱਲ ਕਾਫ਼ੀ ਟ੍ਰੈਂਡ ਵਿਚ ਹੈ ਅਤੇ ਇਹ ਹਰ ਚਿਹਰੇ ਉਤੇ ਸੂਟ ਵੀ ਕਰਦਾ ਹੈ। ਅੱਜ ਕੱਲ੍ਹ ਸਾਡੇ ਕੋਲ ਸਟਰੇਟਨਰ ਹੁੰਦਾ ਹੈ ਜਿਸਦੇ ਚਲਦੇ ਅਸੀ ਘਰ...
ਸਟਰੇਟ ਹੇਅਰ ਸਟਾਈਲ ਅੱਜ ਕੱਲ ਕਾਫ਼ੀ ਟ੍ਰੈਂਡ ਵਿਚ ਹੈ ਅਤੇ ਇਹ ਹਰ ਚਿਹਰੇ ਉਤੇ ਸੂਟ ਵੀ ਕਰਦਾ ਹੈ। ਅੱਜ ਕੱਲ੍ਹ ਸਾਡੇ ਕੋਲ ਸਟਰੇਟਨਰ ਹੁੰਦਾ ਹੈ ਜਿਸਦੇ ਚਲਦੇ ਅਸੀ ਘਰ ਬੈਠ ਕੇ ਹੀ ਬੇਹੱਦ ਆਰਾਮ ਨਾਲ ਜਦੋਂ ਚਾਹੀਏ ਉਦੋਂ ਹੀ ਵਾਲਾਂ ਨੂੰ ਸਟਰੇਟ ਕਰ ਲੈਂਦੇ ਹਾਂ ਪਰ ਅਪਣੇ ਵਾਲਾਂ ਨੂੰ ਵਾਰ ਵਾਰ ਇਸ ਤਰ੍ਹਾਂ ਨਾਲ ਸਟਰੇਟ ਕਰਨਾ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਤਾਂ ਅਜਿਹੇ ਵਿਚ ਤੁਸੀ ਕੁੱਝ ਨੈਚੁਰਲ ਤਰੀਕੇ ਅਪਣਾ ਸਕਦੇ ਹੋ। ਵਾਲਾਂ ਨੂੰ ਸਟਰੇਟ ਕਰਨ ਲਈ ਇੱਥੇ ਕੁੱਝ ਹੋਮਮੇਡ ਹੇਅਰ ਪੈਕ ਹਨ ਜਿਨ੍ਹਾਂ ਨਾਲ ਤੁਸੀ ਘਰ ਬੈਠੇ ਹੀ ਵਾਲਾਂ ਨੁੰ ਨੈਚੁਰਲੀ ਸਟਰੇਟ ਕਰ ਸਕਦੇ ਹੋ।
Amla Powder
ਔਲੇ ਦਾ ਪਾਊਡਰ ਅਤੇ ਸ਼ੀਕਾਕਾਈ ਹੇਅਰ ਪੈਕ - ਅੱਧਾ ਕਪ ਔਲੇ ਦਾ ਪਾਊਡਰ, ਅੱਧਾ ਕਪ ਸ਼ਿੱਕਾਕਾਈ ਪਾਊਡਰ ਅਤੇ ਓਨੀ ਹੀ ਮਾਤਰਾ ਚੌਲਾਂ ਦੇ ਆਟੇ ਦੀ 1 ਕੌਲੀ ਵਿਚ ਮਿਲਾ ਲਓ। ਹੁਣ ਉਸ ਵਿਚ 2 ਆਂਡੇ ਪਾ ਕੇ ਪੇਸਟ ਬਣਾ ਲਵੋ। ਇਸ ਪੈਕ ਨੂੰ ਵਾਲਾਂ ਵਿਚ ਲਗਾਓ ਅਤੇ 1 ਘੰਟੇ ਬਾਅਦ ਸਿਰ ਧੋ ਲਵੋ। ਤੁਸੀ ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਲਗਾ ਸਕਦੇ ਹੋ। ਲਗਾਤਾਰ ਪ੍ਰਯੋਗ ਕਰਨ ਨਾਲ ਤੁਹਾਡੇ ਵਾਲ ਅਪਣੇ ਆਪ ਹੀ ਸਟਰੇਟ ਹੋ ਜਾਣਗੇ।
Banana & Papaya
ਕੇਲੇ ਅਤੇ ਪਪੀਤੇ ਦਾ ਹੇਅਰ ਪੈਕ - 1 ਕੌਲੀ ਵਿਚ ਕੇਲਾ ਅਤੇ ਪਪੀਤਾ ਮੈਸ਼ ਕਰ ਲਵੋ ਅਤੇ ਉਸ ਵਿਚ 1 ਚੱਮਚ ਸ਼ਹਿਦ ਮਿਲਾ ਲਵੋ ਅਤੇ ਵਾਲਾਂ ਉੱਤੇ ਲਗਾ ਕੇ ਥੋੜ੍ਹੀ ਦੇਰ ਲਈ ਸੁਖਾ ਲਵੋ। ਜਦੋਂ ਪੈਕ ਸੁੱਕ ਜਾਵੇ ਤੱਦ ਵਾਲਾਂ ਨੂੰ ਸ਼ੈਂਪੂ ਅਤੇ ਠੰਡੇ ਪਾਣੀ ਨਾਲ ਧੋ ਕੇ ਕੰਘੀ ਕਰ ਲਵੋ। ਅਪਣੇ ਵਾਲਾਂ ਨੂੰ ਤੱਦ ਤੱਕ ਨਾ ਬਨ੍ਹੋ ਜਦੋਂ ਤੱਕ ਦੀ ਉਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਣ।
Multani Mitti
ਮੁਲਤਾਨੀ ਮਿੱਟੀ ਅਤੇ ਚੌਲਾਂ ਦਾ ਆਟਾ - 1 ਵੱਡੀ ਕੌਲੀ ਵਿਚ 1 ਕਪ ਮੁਲਤਾਨੀ ਮਿੱਟੀ, 5 ਚੱਮਚ ਚੌਲਾਂ ਦਾ ਆਟਾ ਅਤੇ 1 ਆਂਡਾ ਲਵੋ। ਇਸ ਵਿਚ ਥੌੜਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਵਾਲਾਂ ਵਿਚ ਲਗਾਉਣ ਤੋਂ ਪਹਿਲਾਂ ਅਪਣੇ ਸਿਰ ਦੀ ਗਰਮ ਤੇਲ ਨਾਲ ਮਾਲਿਸ਼ ਕਰੋ। ਇਸ ਪੇਸਟ ਨੂੰ ਵਾਲਾਂ ਉੱਤੇ 30 ਮਿੰਟ ਲਈ ਰਖੋ ਅਤੇ ਫਿਰ ਠੰਡੇ ਪਾਣੀ ਨਾਲ ਸਿਰ ਧੋ ਲਵੋ। ਇਸ ਪੈਕ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਲਗਾਓ ਜਿਸਦੇ ਨਾਲ ਤੁਹਾਡੇ ਵਾਲ ਸਟਰੇਟ ਹੋ ਸਕਣ।
Coconut & Lemon
ਨਾਰੀਅਲ ਅਤੇ ਨਿੰਬੂ ਰਸ ਦਾ ਪੈਕ - 1 ਕਪ ਨਾਰੀਅਲ ਦਾ ਦੁੱਧ ਲਓ ਅਤੇ ਉਸ ਵਿਚ ਨਿੰਬੂ ਦਾ ਰਸ ਮਿਲਾਓ, ਹੁਣ ਇਸਨੂੰ ਫਰੀਜ ਵਿਚ ਲਗਭਗ 1 ਘੰਟੇ ਲਈ ਰੱਖ ਦਿਓ ਜਿਸਦੇ ਨਾਲ ਉਹ ਕਰੀਮੀ ਬਣ ਜਾਵੇ। ਹੁਣ ਇਸ ਪੈਕ ਨੂੰ ਅਪਣੇ ਵਾਲਾਂ ਅਤੇ ਸਿਰ ਉਤੇ ਲਗਾਓ ਅਤੇ 1 ਘੰਟੇ ਲਈ ਗਰਮ ਤੌਲੀਆ ਲਪੇਟ ਲਓ।