ਨੇਲਆਰਟ ਬਣਾਏ ਤੁਹਾਡੀ ਦਿਖ ਨੂੰ ਮੋਰ ਗਲੈਮਰਸ
Published : Jan 15, 2019, 2:41 pm IST
Updated : Jan 15, 2019, 2:41 pm IST
SHARE ARTICLE
Nail
Nail

ਚਿਹਰੇ ਤੋਂ ਬਿਨਾਂ ਹੱਥ ਅਤੇ ਨਾਖੂਨ ਵੀ ਕਾਫ਼ੀ ਮੱਹਤਤਾ ਰੱਖਦੇ ਹਨ। ਇਸ ਲਈ ਅੱਜ ਕੱਲ੍ਹ ਚਿਹਰੇ ਦੀ ਹੀ ਨਹੀਂ, ਸਗੋਂ ਹੱਥਾਂ ਅਤੇ ਨਹੁੰਆਂ ਦੀ ਸੁੰਦਰਤਾ ਉਤੇ ਵੀ...

ਚਿਹਰੇ ਤੋਂ ਬਿਨਾਂ ਹੱਥ ਅਤੇ ਨਾਖੂਨ ਵੀ ਕਾਫ਼ੀ ਮੱਹਤਤਾ ਰੱਖਦੇ ਹਨ। ਇਸ ਲਈ ਅੱਜ ਕੱਲ੍ਹ ਚਿਹਰੇ ਦੀ ਹੀ ਨਹੀਂ, ਸਗੋਂ ਹੱਥਾਂ ਅਤੇ ਨਹੁੰਆਂ ਦੀ ਸੁੰਦਰਤਾ ਉਤੇ ਵੀ ਵਿਸ਼ੇਸ਼ ਧਿਆਨ ਦਿਤਾ ਜਾਂਦਾ ਹੈ, ਖਾਸ ਤੌਰ ਉਤੇ ਵਿਆਹ ਦੇ ਦਿਨ, ਕਿਉਂਕਿ ਇਸ ਦਿਨ ਅੰਗੂਠੀਆਂ, ਆਉਟਫਿਟ ਆਦਿ ਸਭ ਦਾ ਮਹੱਤਵ ਰਹਿੰਦਾ ਹੈ।  ਇਸ ਖਾਸ ਦਿਨ ਨੂੰ ਆਕਰਸ਼ਕ ਬਣਾਉਣ ਲਈ ਨਹੁੰਆਂ ਦਾ ਡਿਜ਼ਾਇਨ ਕਰਵਾਉਣਾ ਵੀ ਜ਼ਰੂਰੀ ਹੋ ਗਿਆ ਹੈ। 

Nail PolishNail Polish

ਇਸ ਬਾਰੇ ਵਿਚ ਬ੍ਰਾਇਡਲ ਨੇਲਆਰਟ ਬਣਾਉਣ ਵਾਲੀ ਮੁੰਬਈ ਦੀ ਏਕਤਾ ਆਰਟਸ ਦੀ ਏਕਤਾ ਫਤਹਿ ਕਹਿੰਦੀ ਹੈ ਕਿ ਬਰਾਇਡਲ ਨੇਲਆਰਟ ਅੱਜ ਕੱਲ੍ਹ ਸਾਰੀਆਂ ਦੁਲਹਨਾਂ ਕਰਵਾਉਂਦੀਆਂ ਹਨ, ਜੋ ਉਨ੍ਹਾਂ ਦੀ ਪੁਸ਼ਾਕ ਦੇ ਰੰਗ ਦੇ ਆਧਾਰ ਉਤੇ ਕੀਤੀ ਜਾਂਦੀ ਹੈ। ਨੇਲਆਰਟ ਕਈ ਪ੍ਰਕਾਰ ਦੇ ਹੁੰਦੇ ਹਨ : ਲਾਲ ਅਤੇ ਗੋਲਡਨ ਰੰਗ ਦਾ ਨੇਲਆਰਟ ਜ਼ਿਆਦਾਤਰ ਦੁਲਹਨਾਂ ਨੂੰ ਲਗਾਈ ਜਾਂਦੀ ਹੈ, ਕਿਉਂਕਿ ਭਾਰਤੀ ਦੁਲਹਨਾਂ ਵਿਆਹ ਦੇ ਦਿਨ ਉਤੇ ਖਾਸ ਤੌਰ ਉਤੇ ਲਾਲ ਜੋੜਾ ਪਾਉਂਦੀਆਂ ਹਨ। 

ArtArt

ਪਾਰੰਪਰਿਕ ਨੇਲਆਰਟ ਨੂੰ ਵੀ ਭਾਰਤੀ ਦੁਲਹਨਾਂ ਬਹੁਤ ਪਸੰਦ ਕਰਦੀਆਂ ਹਨ। ਇਸ ਲਈ ਰਿਚ ਕਲਰ ਲੈ ਕਰ ਨਹੁੰਆਂ ਉਤੇ ਪੌਲਿਸ਼ ਕਰਕੇ ਫੁੱਲ, ਲਾਈਨਾ ਆਦਿ ਬਣਾ ਸਕਦੀਆਂ ਹਨ। ਮੋਰ ਆਦਿ ਜ਼ਿਆਦਾ ਬਣਾਏ ਜਾਂਦੇ ਹਨ। ਫਰੈਂਚ ਨੇਲਆਰਟ ਵੀ ਕਾਫ਼ੀ ਟ੍ਰੈਂਡ ਵਿਚ ਹੈ। ਇਸ ਵਿਚ ਪੁਸ਼ਾਕ ਦੇ ਰੰਗ ਦੇ ਨਾਲ ਮੈਚ ਕਰਕੇ ਡਿਜ਼ਾਇਨ ਬਣਾਇਆ ਜਾਂਦਾ ਹੈ। 

Ston Nail ArtSton Nail Art

ਨੇਲਆਰਟ ਬਣਾਉਣ ਲਈ ਪਹਿਲਾਂ ਨੇਲਕਲਰ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਗੋਲਡਨ ਜਾਂ ਸਿਲਵਰ ਨੇਲਪੇਂਟ ਲਗਾਉਂਦੇ ਹਨ। ਇਸ ਦੇ ਉਤੇ ਨੇਲਆਰਟ ਪੈੱਨ ਨਾਲ ਡਿਜ਼ਾਇਨ ਬਣਾ ਕੇ ਨੀਡਲ ਨਾਲ ਰੰਗ ਭਰਿਆ ਜਾਂਦਾ ਹੈ ਅੰਤ ਵਿਚ ਟਰਾਂਸਪੇਰੰਟ ਸ਼ਿਮਰ ਦੁਆਰਾ ਕੋਟਿੰਗ ਕਰ ਉਸ ਉਤੇ ਸਟੋਨ ਲਗਾਇਆ ਜਾਂਦਾ ਹੈ। ਕਈ ਵਾਰ ਇਸ ਦੀ ਜਗ੍ਹਾ ਮੋਤੀ ਵੀ ਲਗਾਏ ਜਾਂਦੇ ਹਨ। ਇਹ ਸਾਰੀਆਂ ਚੀਜਾਂ ਬਾਜ਼ਾਰ ਵਿਚ ਆਸਾਨੀ ਨਾਲ ਮਿਲ ਜਾਂਦੀਆ ਹਨ। 

Stemping Nail ArtStemping Nail Art

ਸਟੈਂਪਿੰਗ ਤਕਨੀਕ ਨਾਲ ਵੀ ਬ੍ਰਾਇਡਲ ਨੇਲਆਰਟ ਬਣਾਈ ਜਾਂਦੀ ਹੈ। ਬ੍ਰਾਇਡਲ ਪੁਸ਼ਾਕ ਦੀ ਡਿਜ਼ਾਇਨ ਦੀ ਤਰ੍ਹਾਂ ਹੀ ਛੋਟਾ ਡਿਜ਼ਾਇਨ ਨਹੁੰਆਂ ਉਤੇ ਬਣਾਇਆ ਜਾਂਦਾ ਹੈ। ਗੁਲਾਬੀ, ਲਾਲ, ਔਰੇਂਜ, ਸੀਪ ਆਦਿ ਸਾਰੇ ਨੇਲਆਰਟ ਲਈ ਲਾਭਦਾਇਕ ਹਨ। ਕਈ ਵਾਰ ਕੁੱਝ ਦੁਲਹਨਾਂ ਦੇ ਨਾਖੂਨ ਛੋਟੇ ਹੁੰਦੇ ਹਨ। ਅਜਿਹੇ ਵਿਚ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਆਰਟਿਫਿਸ਼ੀਅਲ ਨੇਲ ਲਗਾਏ ਜਾਂਦੇ ਹਨ। ਜੇਕਰ ਤੁਹਾਡੇ ਨਾਖੂਨ ਛੋਟੇ ਹਨ ਅਤੇ ਵਿਆਹ ਨਜ਼ਦੀਕ ਹੈ ਤਾਂ ਵਿਆਹ ਤੋਂ 1 - 2 ਹਫ਼ਤੇ ਪਹਿਲਾਂ ਨਹੁੰਆਂ ਨੂੰ ਜੈਤੂਨ ਦੇ ਤੇਲ ਵਿਚ ਥੋੜ੍ਹੀ ਦੇਰ ਡਬੋ ਕੇ ਰੱਖੋ। ਇਸ ਨਾਲ ਉਹ ਜਲਦੀ ਵਧਣਗੇ। 

hand carehand care

ਨਾਖੂਨ ਨੇਲਪੌਲਿਸ਼ ਨਾਲ ਕਦੇ ਖ਼ਰਾਬ ਨਹੀਂ ਹੁੰਦੇ ਉਤੇ ਜੇਕਰ ਨਹੁੰਆਂ ਵਿਚ ਦਰਾਰਾਂ ਆ ਰਹੀਆਂ ਹੋਣ ਤਾਂ ਐਸੀਟੋਨ ਫਰੀ ਨੇਲਪੌਲਿਸ਼ ਰਿਮੂਵਰ ਦਾ ਪ੍ਰਯੋਗ ਕਰੋ। ਜਦੋਂ ਵੀ ਘਰ ਦੀ ਸਾਫ ਸਫਾਈ ਜਾਂ ਬਗੀਚੇ ਵਿਚ ਕੰਮ ਕਰਨ ਹੋਵੇ ਤਾਂ ਦਸਤਾਨੇ ਪਾਉਣੇ ਨਾ ਭੁੱਲੋ। ਨਹੁੰਆਂ ਨੂੰ ਧੂਲਮਿੱਟੀ ਤੋਂ ਦੂਰ ਰੱਖੋ। ਕੰਮ ਖਤਮ ਕਰਨ ਤੋਂ ਬਾਅਦ ਗੁਨਗੁਨੇ ਪਾਣੀ ਵਿਚ ਮਾਈਲਡ ਸੋਪ ਪਾ ਕੇ ਹੱਥਾਂ ਨੂੰ ਕੁੱਝ ਸਮੇਂ ਤੱਕ ਡੁਬੋ ਕੇ ਰੱਖੋ। ਫਿਰ ਮੌਇਸ਼ਚਰਾਇਜ਼ਰ ਲਗਾ ਲਓ। 
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement