ਕਾਂਟੈਕਟ ਲੈਂਜ਼ ਵਾਲੀਆਂ ਅੱਖਾਂ ਲਈ ਕਿਸ ਤਰ੍ਹਾਂ ਦਾ ਹੋਵੇ ਮੇਕਅਪ?
Published : Jan 15, 2021, 9:19 am IST
Updated : Jan 15, 2021, 9:19 am IST
SHARE ARTICLE
Makeup for contact lens eyes
Makeup for contact lens eyes

ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦੇਵਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੈਂਜ਼ ਪਾਏ ਹੋਣ ਦੇ ਬਾਵਜੂਦ ਆਰਾਮ ਨਾਲ ਆਈ ਮੇਕਅਪ ਕਰ ਸਕਦੀਆਂ ਹੋ। 

ਚੰਡੀਗੜ੍ਹ: ਅੱਖਾਂ ਦੀ ਰੌਸ਼ਨੀ ਘੱਟ ਹੋਣ ’ਤੇ ਕੁੱਝ ਕੁੜੀਆਂ ਐਨਕਾਂ ਦੀ ਬਜਾਏ ਕਾਂਟੈਕਟ ਲੈਂਜ਼ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ। ਉਥੇ ਹੀ ਕੁੱਝ ਕੁੜੀਆਂ ਖ਼ੂਬਸੂਰਤੀ ਵਧਾਉਣ ਲਈ ਵੀ ਕਾਸਮੈਟਿਕ ਲੈਂਜ਼ ਦਾ ਕਾਫ਼ੀ ਪ੍ਰਯੋਗ ਕਰ ਰਹੀਆਂ ਹਨ। ਪਰ ਲੈਂਜ਼ ਪਾਏ ਹੋਣ ਮਗਰੋਂ ਉਹ ਮੇਕਅਪ ਕਰਨ ਤੋਂ ਡਰਦੀਆਂ ਹਨ ਕਿਉਂਕਿ ਇਸ ਨਾਲ ਇਨਫ਼ੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦੇਵਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੈਂਜ਼ ਪਾਏ ਹੋਣ ਦੇ ਬਾਵਜੂਦ ਆਰਾਮ ਨਾਲ ਆਈ ਮੇਕਅਪ ਕਰ ਸਕਦੀਆਂ ਹੋ। 

EyeShadowEye Makeup 

ਹੱਥਾਂ ਨੂੰ ਕਰੋ ਸਾਫ਼: ਮੇਕਅਪ ਕਰਨ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਉਨ੍ਹਾਂ ਨੂੰ ਸੁਕਾ ਲਉ। ਇਸ ਤਰ੍ਹਾਂ ਮੇਕਅਪ ਕਰਦੇ ਸਮੇਂ ਲੈਂਜ਼ ’ਤੇ ਦਾਗ਼ ਨਹੀਂ ਪੈਣਗੇ ਅਤੇ ਇਨਫ਼ੈਕਸ਼ਨ ਦਾ ਖ਼ਤਰਾ ਵੀ ਨਹੀਂ ਰਹੇਗਾ। 

Makeup for contact lens eyes?Makeup for contact lens eyes

ਅੱਖਾਂ ਦੇ ਅੰਦਰ ਨਾ ਕਰੋ ਮੇਕਅਪ: ਕੁੱਝ ਕੁੜੀਆਂ ਅੱਖਾਂ ਅੰਦਰ ਕੱਜਲ ਲਾ ਲੈਂਦੀਆਂ ਹਨ ਪਰ ਜੇਕਰ ਤੁਸੀਂ ਲੈਂਜ਼ ਪਾਏ ਹੋਏ ਹਨ ਤਾਂ ਅਜਿਹਾ ਨਾ ਕਰੋ। ਇਸ ਨਾਲ ਅੱਖਾਂ ਵਿਚ ਜਲਨ ਹੋ ਸਕਦੀ ਹੈ।

ਤੇਲ ਮੁਕਤ ਉਤਪਾਦਾਂ ਦਾ ਪ੍ਰਯੋਗ: ਲੈਂਜ਼ ਨਾਲ ਮੇਕਅਪ ਕਰਨ ਲਈ ਤੇਲ ਮੁਕਤ ਉਤਪਾਦਾਂ ਦਾ ਹੀ ਪ੍ਰਯੋਗ ਕਰੋ। ਦਰਅਸਲ ਤੇਲ ਵਾਲੇ ਉਤਪਾਦ ਤੋਂ ਨਿਕਲਣ ਵਾਲਾ ਤੇਲ ਲੈਂਜ਼ ਸੋਖ ਲੈਂਦਾ ਹੈ। ਇਸ ਨਾਲ ਤੁਹਾਨੂੰ ਧੁੰਦਲਾ ਵਿਖਾਈ ਦੇਣ ਲਗਦਾ ਹੈ। 

Makeup for contact lens eyes?Makeup for contact lens eyes

ਫ਼ਾਈਬਰ ਯੁਕਤ ਮਸਕਾਰਾ: ਆਈ ਮੇਕਅਪ ਲਈ ਫ਼ਾਈਬਰ ਯੁਕਤ ਮਸਕਾਰੇ ਦਾ ਇਸਤੇਮਾਲ ਨਾ ਕਰੋ। ਇਸ ਨਾਲ ਅੱਖਾਂ ਵਿਚ ਇਨਫ਼ੈਕਸ਼ਨ, ਜਲਨ ਅਤੇ ਖੁਰਕ ਹੋ ਸਕਦੀ ਹੈ। ਲੈਂਜ਼ ਨਾਲ ਮੇਕਅਪ ਕਰਨ ਲਈ ਮਸਕਾਰੇ ਦਾ ਪ੍ਰਯੋਗ ਸਾਵਧਾਨੀ ਨਾਲ ਕਰੋ। 

ਨਕਲੀ ਪਲਕਾਂ: ਅੱਜਕਲ੍ਹ ਪਲਕਾਂ ਨੂੰ ਸੰਘਣੀਆਂ ਵਿਖਾਉਣ ਲਈ ਕੁੜੀਆਂ ਨਕਲੀ ਪਲਕਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਲੈਂਜ਼ ਲਾਉਣ ਤੋਂ ਬਾਅਦ ਇਨ੍ਹਾਂ ਦਾ ਪ੍ਰਯੋਗ ਨੁਕਸਾਨਦਾਇਕ ਹੋ ਸਕਦਾ ਹੈ। ਏਨਾ ਹੀ ਨਹੀਂ, ਨਕਲੀ ਪਲਕਾਂ ਨਾਲ ਅੱਖਾਂ ਉੱਤੇ ਕੱਟ ਵੀ ਲੱਗ ਸਕਦਾ ਹੈ। ਅਜਿਹੇ ਵਿਚ ਬਿਹਤਰ ਹੋਵੇਗਾ ਕਿ ਤੁਸੀ ਇਨ੍ਹਾਂ ਦਾ ਇਸਤੇਮਾਲ ਨਾ ਕਰੋ। 

Makeup for contact lens eyes?Makeup for contact lens eyes

ਮੇਕਅਪ ਤੋਂ ਪਹਿਲਾਂ ਕਾਂਟੈਕਟ ਲੈਂਜ਼: ਅਕਸਰ ਕੁੜੀਆਂ ਮੇਕਅਪ ਕਰਨ ਤੋਂ ਬਾਅਦ ਲੈਂਜ਼ ਲਾਉਂਦੀਆਂ ਹਨ ਪਰ ਅਜਿਹਾ ਕਰਨਾ ਗ਼ਲਤ ਹੈ। ਮੇਕਅਪ ਕਰਨ ਤੋਂ ਪਹਿਲਾਂ ਲੈਂਜ਼ ਲਾ ਲਉ। ਇਸ ਨਾਲ ਅੱਖਾਂ ਵਿਚ ਜਲਨ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ । 

ਆਈਸ਼ੈਡੋ: ਜੇਕਰ ਤੁਸੀਂ ਕਾਸਮੈਟਿਕ ਲੈਂਜ਼ ਲਾਉਂਦੇ ਹੋ ਤਾਂ ਪਾਊਡਰ ਦੀ ਬਜਾਏ ਕਰੀਮ ਆਈਸ਼ੈਡੋ ਦਾ ਇਸਤੇਮਾਲ ਕਰੋ। ਇਹ ਨਾ ਸਿਰਫ਼ ਜ਼ਿਆਦਾ ਦੇਰ ਤਕ ਅੱਖਾਂ ਉਤੇ ਟਿਕਿਆ ਰਹਿੰਦਾ ਹੈ ਸਗੋਂ ਇਸ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ। 

Makeup for contact lens eyes?Makeup for contact lens eyes

ਆਈਲਾਈਨਰ ਲਾਉਂਦੇ ਸਮੇਂ ਵੀ ਅੱਖਾਂ ਦਾ ਖ਼ਾਸ ਖ਼ਿਆਲ ਰਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਉਹ ਤੁਹਾਡੀਆਂ ਅੱਖਾਂ ਅੰਦਰ ਚਲਿਆ ਜਾਂਦਾ ਹੈ। ਇਸ ਨਾਲ ਅੱਖਾਂ ਵਿਚ ਜਲਨ, ਖੁਜਲੀ ਅਤੇ ਪਾਣੀ ਆਉਣ ਲਗਦਾ ਹੈ ਅਤੇ ਇਸ ਦਾ ਅਸਰ ਲੈਂਜ਼ ਉਤੇ ਵੀ ਪੈਂਦਾ ਹੈ। ਅੱਖਾਂ ਦੀ ਵਾਟਰਲਾਈਨ ਉਤੇ ਹੀ ਲਾਈਨਰ ਧਿਆਨ ਨਾਲ ਲਾਉ। ਹਲਕੇ ਹੱਥਾਂ ਨਾਲ ਮੇਕਅਪ ਕਰੋ ਤਾਂਕਿ ਅੱਖਾਂ ’ਚੋਂ ਲੈਂਜ਼ ਨਿਕਲ ਨਾ ਜਾਵੇ। ਜੇਕਰ ਤੁਹਾਨੂੰ ਕਿਸੇ ਉਤਪਾਦ ਤੋਂ ਜਲਨ ਹੈ ਤਾਂ ਤੁਰਤ ਜਾ ਕੇ ਅੱਖਾਂ ਨੂੰ ਠੰਢੇ ਪਾਣੀ ਨਾਲ ਧੋ ਲਉ। ਨਹੀਂ ਤਾਂ ਇਸ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ। ਕਾਂਟੈਕਟ ਜਾਂ ਕਾਸਮੈਟਿਕ ਲੈਂਜ਼ ਲਈ ਸਪੈਸ਼ਲ ਮੇਕਅਪ ਪ੍ਰੋਡਕਟਸ ਬਣਾਏ ਜਾਂਦੇ ਹਨ ਇਸ ਲਈ ਤੁਸੀਂ ਉਨ੍ਹਾਂ ਦਾ ਇਸਤੇਮਾਲ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement