ਸਪਰਿੰਗ ਸੀਜ਼ਨ ਦਾ ਮਿਕਅਪ ਟ੍ਰੈਂਡ
Published : Aug 17, 2018, 1:41 pm IST
Updated : Aug 17, 2018, 1:41 pm IST
SHARE ARTICLE
Makeup
Makeup

ਆਉਣ ਵਾਲੇ ਸੀਜ਼ਨ ਦਾ ਮੇਕਅਪ ਟਰੈਂਡ ਬਹੁਤ ਹੀ ਲਾਈਟ ਅਤੇ ਸਾਦਗੀਭਰਿਆ ਹੋਵੇਗਾ। ਅਜਿਹੇ ਵਿਚ ਤੁਸੀਂ ਕਿਸ ਤਰ੍ਹਾਂ ਪਰਫੈਕਟ ਮੇਕਅਪ ਲੁੱਕ ਪਾ ਸਕਦੇ ਹੋ, ਆਓ ਜੀ ਜਾਣਦੇ ਹਾ...

ਆਉਣ ਵਾਲੇ ਸੀਜ਼ਨ ਦਾ ਮੇਕਅਪ ਟਰੈਂਡ ਬਹੁਤ ਹੀ ਲਾਈਟ ਅਤੇ ਸਾਦਗੀਭਰਿਆ ਹੋਵੇਗਾ। ਅਜਿਹੇ ਵਿਚ ਤੁਸੀਂ ਕਿਸ ਤਰ੍ਹਾਂ ਪਰਫੈਕਟ ਮੇਕਅਪ ਲੁੱਕ ਪਾ ਸਕਦੇ ਹੋ, ਆਓ ਜੀ ਜਾਣਦੇ ਹਾਂ। ਜੇਕਰ ਤੁਹਾਡੀ ਚਮੜੀ ਸਾਫ਼ ਹੈ ਤਾਂ ਤੁਹਾਨੂੰ ਹੈਵੀ ਫਾਉਂਡੇਸ਼ਨ ਲਗਾਉਣ ਦੀ ਜ਼ਰੂਰਤ ਨਹੀਂ ਹੈ। ਉਸ ਦੀ ਜਗ੍ਹਾ ਲਾਈਟ ਫਾਉਂਡੇਸ਼ਨ ਵਿਚ ਥੋੜ੍ਹਾ ਜਿਹਾ ਸ਼ਿਮਰ ਮਿਲਾ ਕੇ ਲਗਾਓ। ਇਹ ਤੁਹਾਡੀ ਸਕਿਨ ਨੂੰ ਗਲੋਇੰਗ ਟਚ ਦੇਵੇਗਾ। 

FoundationFoundation

ਫੇਸ ਦੀ ਕੰਟੂਰਿੰਗ ਹਮੇਸ਼ਾ ਲਾਈਟ ਹੀ ਕਰਨੀ ਚਾਹੀਦੀ ਹੈ। ਇਸ ਲਈ ਪੀਚ ਪਿੰਕ ਬਲਸ਼ ਜੋ ਅੱਜ ਕੱਲ ਕਾਫ਼ੀ ਟਰੈਂਡ ਵਿਚ ਹੈ ਦਾ ਇਸਤੇਮਾਲ ਕਰ ਕਾਫ਼ੀ ਵਧੀਆ ਲੁੱਕ ਪਾ ਸਕਦੇ ਹੋ। ਲਾਈਟ ਆਈ ਮੇਕਅਪ ਕਰਨ ਦੀ ਕੋਸ਼ਿਸ਼ ਕਰੀਏ ਯਾਨੀ ਅੱਖਾਂ ਨੂੰ ਸਾਫ਼ਟ ਟਚ ਦੇਣ ਦੀ ਜੋ ਤੁਹਾਡੇ ਡੇ ਅਤੇ ਈਵਨਿੰਗ ਲੁੱਕ ਦੋਹਾਂ 'ਤੇ ਜਚੇਗਾ। ਸਮੋਕੀ ਅੱਖਾਂ ਲਈ ਬਲੈਕ ਹੀ ਨਹੀਂ, ਸਗੋਂ ਗਰੀਨ, ਬਲੂ, ਗਰੇ, ਬੈਰੀਜ਼ ਕਲਰਸ ਟਰਾਈ ਕਰ ਸਕਦੇ ਹੋ।

CountoringContoring

ਬੁਲ੍ਹਾਂ ਨੂੰ ਵੀ ਅਟਰੈਕਟਿਵ ਬਣਾਉਣਾ ਨਾ ਭੁੱਲੋ ਕਿਉਂਕਿ ਇਸ ਵਾਰ ਦੇ ਫ਼ੈਸ਼ਨ ਵਿਚ ਇਸ ਦਾ ਅਹਿਮ ਰੋਲ ਹੈ। ਇਸ ਲਈ ਜਾਂ ਤਾਂ ਤੁਸੀਂ ਅਪਣੇ ਬੁਲ੍ਹਾਂ ਨੂੰ ਨਿਊਡ ਪਿੰਕ ਜਾਂ ਫਿਰ ਗੋਲਡਨ ਟਚ ਜਿਸ ਵਿਚ ਸ਼ਿਮਰੀ ਲੁੱਕ ਹੋਣ ਨਾਲ ਬਹੁਤ ਹੀ ਚੰਗੇ ਲੁੱਕ ਪਾ ਸਕਦੇ ਹੋ। ਅੱਜ ਕੱਲ ਫ਼ੈਸ਼ਨ ਵਿਚ ਬੈਰੀਜ, ਡੀਪ ਬਰਾਉਨ ਅਤੇ ਮੈਟੇਲਿਕ ਫਿਨਿਸ਼ ਵਿਚ ਪਿੰਕ ਕਲਰ ਹੈ, ਫਿਰ ਵੀ ਅੱਖਾਂ ਅਤੇ ਚਿਹਰੇ 'ਤੇ ਇਸ ਦਾ ਘੱਟ ਹੀ ਇਸਤੇਮਾਲ ਕਰੋ ਕਿਉਂਕਿ ਇਹ ਤੁਹਾਡੇ ਰੂਪ ਨੂੰ ਵਿਗਾੜਣ ਦਾ ਕੰਮ ਕਰੇਗਾ।

Nude lipsNude lips

ਨਿਊਡ ਬੁਲ੍ਹ ਅਤੇ ਅੱਖਾਂ : ਨਿਊਡ ਸ਼ੇਡ ਲਿਪਸਟਿਕ ਦੇ ਨਾਲ ਤੁਸੀਂ ਅਪਣੀ ਪਲਕਾਂ ਨੂੰ ਮਸਕਾਰੇ ਦੀ ਮਦਦ ਨਾਲ ਕਰਲ ਕਰਨ ਦੇ ਨਾਲ ਇਨਰ ਲਿਡਸ 'ਤੇ ਹਲਕਾ ਜਿਹਾ ਵਈਟ ਕੱਜਲ ਲਗਾ ਕੇ ਅਮੇਜ਼ਿੰਗ ਲੁੱਕ ਹਾਸਲ ਕਰ ਸਕਦੇ ਹੋ। ਇਸ ਦੇ ਨਾਲ ਅੱਖਾਂ ਦੇ ਹੇਠਾਂ ਦੀਆਂ ਝੁੱਰੜੀਆਂ ਨੂੰ ਕੰਸੀਲਰ ਦੀ ਮਦਦ ਨਾਲ ਦੂਰ ਕਰ ਕੇ ਪਰਫੈਕਟ ਦਿਖਣ।

smokey eyessmokey eyes

ਸਮੋਕੀ ਅੱਖਾਂ : ਇਸ ਸਪ੍ਰਿੰਗ ਤੁਸੀਂ ਬਲੂ, ਪਰਪਲ, ਪੀਤਾ, ਪਿੰਕ ਵਰਗੇ ਆਈਸ਼ੈਡੋ ਨਾਲ ਅੱਖਾਂ ਨੂੰ ਦਿਓ ਸਮੋਕੀ ਲੁੱਕ, ਨਾਲ ਹੀ ਲਾਈਟ ਲਿਪ ਸ਼ੇਡਸ ਟਰਾਈ ਕਰੋ। ਭਲੇ ਹੀ ਤੁਸੀਂ ਨਾ ਬੋਲੋ ਤੁਹਾਡੀ ਅੱਖਾਂ ਸੱਭ ਦੱਸ ਦੇਣਗੀਆਂ।

Glowing makeupGlowing makeup

ਗਲੋਇੰਗ ਸਕਿਨ : ਸਕਿਨ ਨੂੰ ਚਾਰਮਿੰਗ ਅਤੇ ਗਲੋਇੰਗ ਦਿਖਾਉਣ ਲਈ ਪੀਚ ਬਲਸ਼ ਅਤੇ ਲਾਈਟ ਲਿਕਵਿਡ ਫਾਉਂਡੇਸ਼ਨ ਜਾਂ ਫਿਰ ਸੀਸੀ ਕਰੀਮ ਦਾ ਇਸਤੇਮਾਲ ਕਰੋ। ਨਾਲ ਹੀ ਲਿਪਸਟਿਕ ਦੇ ਨਿਊਡ ਸ਼ੇਡਸ ਟਰਾਈ ਕਰਨਾ ਨਹੀਂ ਭੁੱਲੋ। 

GlitterGlitter

ਗਲਿਟਰ ਆਈਲਾਇਨਰਸ, ਲਿਪ ਟਿੰਟਸ : ਹੁਣ ਬੋਰਿੰਗ ਬਲੈਕ ਲਾਇਨਰਸ ਦੀ ਬਜਾਏ ਗੋਲਡ, ਸਿਲਵਰ ਲਾਈਨਰ ਦਾ ਇਸਤੇਮਾਲ ਕਰ ਕੇ ਅੱਖਾਂ ਨੂੰ ਅਟਰੈਕਟਿਵ ਬਣਾਓ। ਲਿਪ ਟਿੰਟਸ ਲਿਪਸ ਨੂੰ ਮਾਸ਼ਇਸ਼ਚਰ ਤਾਂ ਦੇਵੇਗਾ ਹੀ, ਨਾਲ ਹੀ ਗਰੇਸ ਵੀ ਵੱਖ ਆਵੇਗੀ। 

HighlighterHighlighter

ਹਾਈਲਾਇਟਰ : ਹਾਈਲਾਇਟਰ ਜੋ ਸਿਰਫ਼ ਚੀਕਸ ਨੂੰ ਸ਼ਾਇਨ ਦੇਣ ਦਾ ਹੀ ਕੰਮ ਨਹੀਂ ਕਰੇਗਾ ਸਗੋਂ ਇਸ ਨੂੰ ਅੱਖਾਂ ਦੇ ਕੋਨੇ 'ਤੇ ਲਗਾਉਣ ਨਾਲ ਅੱਖਾਂ ਵਢੀਆਂ ਦਿਖਣਗੀਆਂ। ਇਸ ਦੇ ਨਾਲ ਤੁਸੀਂ ਇਸ ਨੂੰ ਲਿਪਸਟਿਕ 'ਤੇ ਗੋਲਡਨ ਫਿਨਿਸ਼  ਦੇ ਰੂਪ ਵਿਚ ਵੀ ਇਸਤੇਮਾਲ ਕਰ ਸਕਦੇ ਹੋ ਯਾਨੀ ਮਲਟੀ ਵਰਕ।

light contouring looklight contouring look

ਲਾਈਟ ਕੰਟੂਰਿੰਗ ਲੁੱਕ : ਲਾਈਟ ਕੰਟੂਰਿੰਗ ਸਟਿਕ ਦਾ ਇਸਤੇਮਾਲ ਕਰ ਗਲੈਮਰਸ ਲੁੱਕ ਪਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement