ਪਾਪਾ ਦੇ ਕੱਪੜਿਆਂ ਤੋ ਬਣਾਓ ਅਪਣੇ ਲਈ ਕੁਝ ਸਟਾਈਲਿਸ਼ ਕੱਪੜੇ
Published : Jun 18, 2018, 12:11 pm IST
Updated : Jun 18, 2018, 5:07 pm IST
SHARE ARTICLE
dress
dress

ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੀ ਮੰਮੀ ਦੀ ਸਾੜ੍ਹੀ, ਸੂਟ ਜਾਂ ਫਿਰ ਭੈਣ ਦੇ ਕੱਪੜੇ ਹਥਿਆ ਲੈਂਦੇ ਹਾਂ, ਖਾਸ ਕਰ ਉਹ ਜੋ ਸਾਨੂੰ ਬਹੁਤ ਪਸੰਦ ਆਉਂਦੇ ਹਨ...

ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੀ ਮੰਮੀ ਦੀ ਸਾੜ੍ਹੀ, ਸੂਟ ਜਾਂ ਫਿਰ ਭੈਣ ਦੇ ਕੱਪੜੇ ਹਥਿਆ ਲੈਂਦੇ ਹਾਂ, ਖਾਸ ਕਰ ਉਹ ਜੋ ਸਾਨੂੰ ਬਹੁਤ ਪਸੰਦ ਆਉਂਦੇ ਹਨ ਪਰ ਕਦੇ ਪਾਪਾ ਦੇ ਕੱਪੜਿਆਂ ਦੇ ਨਾਲ ਅਜਿਹਾ ਨਹੀਂ ਕੀਤਾ। ਕਦੇ ਉਨ੍ਹਾਂ ਦੇ ਕੱਪੜੇ ਕੱਢ ਕੇ ਟ੍ਰਾਈ ਕੀਤੀ ਹੈ? ਤੁਸੀਂ ਚਾਹੋ ਤਾਂ ਅਪਣੇ ਪਾਪਾ ਦੇ ਕੱਪੜਿਆਂ ਨੂੰ ਇਕ ਵੱਖਰੀ ਲੁਕ ਅਤੇ ਸਟਾਈਲ ਦੇ ਨਾਲ ਕੈਰੀ ਕਰ ਸਕਦੇ ਹੋ। ਇਹ ਯਕੀਨਨ ਤੁਹਾਨੂੰ ਘੈਂਟ ਅਤੇ ਹੌਟ ਲੁਕ ਦੇਵੇਗਾ। ਆਓ ਜੀ ਜਾਣਦੇ ਹਾਂ ਕਿਵੇਂ :

t-shirtt-shirt

ਟੀ – ਸ਼ਰਟ :- ਪਾਪਾ ਦੀ ਟੀ - ਸ਼ਰਟ ਨੂੰ ਤੁਸੀਂ ਕੈਜੁਅਲ ਲੁਕ ਲਈ ਪਹਿਨ ਸਕਦੇ ਹੋ। ਟੀ - ਸ਼ਰਟ ਦੇ ਨਾਲ ਸ਼ੌਰਟ ਪੈਂਟ ਅਤੇ ਸਪੌਰਟ ਸ਼ੂਜ ਦਾ ਮੇਲ ਤੁਹਾਨੂੰ ਗਜਬ ਦਾ ਹੌਟ ਲੁਕ ਦੇਵੇਗਾ। ਫਾਰਮਲ ਟਰਾਉਜਰ :- ਪਾਪਾ ਦੇ ਫਾਰਮਲ ਟਰਾਉਜਰ ਉਤੇ ਦਿਲ ਆ ਗਿਆ ਹੈ ਤਾਂ ਟਰਾਉਜਰ ਨੂੰ ਅਪਣੇ ਹਿਸਾਬ ਨਾਲ ਕੈਰੀ ਕਰ ਲਓ ਅਤੇ ਫਿਰ ਵੇਖੋ ਕਮਾਲ। 

shirtshirt

ਸ਼ਰਟ ਤੋਂ ਡਰੈਸ ਸਕਰਟ :- ਇਕ ਫਾਰਮਲ ਸ਼ਰਟ ਕਦੇ ਵੀ ਆਉਟ-ਆਫ ਫ਼ੈਸ਼ਨ ਨਹੀਂ ਹੁੰਦੀ। ਇਸ ਲਈ ਅਪਣੇ ਪਾਪੇ ਦੇ ਕੱਪੜਿਆਂ ਵਾਲੀ ਅਲਮਾਰੀ ਵਿਚੋਂ ਅਪਣੀ ਪਸੰਦ ਦੀ ਫਾਰਮਲ ਸ਼ਰਟ ਲਉ ਅਤੇ ਉਸ ਨੂੰ ਆਫ - ਸ਼ੋਲਡਰ ਸਟਾਈਲ ਵਿਚ ਟਰਾਉਜਰ ਜਾਂ ਫਿਰ ਸਕਰਟ ਦੇ ਨਾਲ ਪਹਿਨੋ। ਇਸ ਸ਼ਰਟ ਨੂੰ ਤੁਸੀਂ ਬਟਨ ਲਗਾ ਕੇ ਵੇਸਟਲਾਈਨ ਉਤੇ ਬੰਨ੍ਹ ਲਓ। ਯਕੀਨਨ ਤੁਸੀਂ ਬਹੁਤ ਖੂਬਸੂਰਤ ਦਿਸੋਗੇ।

kurtakurta

ਕੁੜਤਾ :- ਤੁਹਾਡੇ ਪਾਪਾ ਕੁੜਤੇ ਦੇ ਸ਼ੌਕੀਨ ਤਾਂ ਹੋਣਗੇ ਹੀ। ਜੇਕਰ ਨਹੀਂ ਹਨ ਤਾਂ ਉਨ੍ਹਾਂ ਦੇ  ਕੋਲ ਘੱਟ ਤੋਂ ਘੱਟ ਇਕ-ਦੋ ਕੁੜਤੇ ਤਾਂ ਹੋਣਗੇ ਹੀ। ਕੁੜਤਾ ਨੂੰ ਤੁਸੀਂ ਇਕ ਡਰੈਸ ਦੇ ਤੌਰ ਉਤੇ ਪਹਿਨ ਲਓ, ਨਾਲ ਹੀ ਉਸ ਡਰੈਸ ਦੇ ਨਾਲ ਇਕ ਫੈਸ਼ਨੇਬਲ ਬੇਲਟ ਲਗਾ ਲਓ। ਹਾਈ ਹੀਲ ਜਾਂ ਫਿਰ ਫਲੈਟਸ ਦੇ ਨਾਲ ਤੁਸੀਂ ਬੇਹੱਦ ਕਮਾਲ ਦੇ ਲੱਗੋਗੇ। ਜੇਕਰ ਕੁੜਤਾ ਹਲਕੇ ਰੰਗ ਦਾ ਹੈ ਅਤੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਤੁਸੀਂ ਉਸ ਨੂੰ ਡਾਈ ਕਰਾ ਕੇ ਵੀ ਇਸਤੇਮਾਲ ਕਰ ਸਕਦੇ ਹੋ। 

cheque shirtcheque shirt

ਚੇਕ ਸ਼ਰਟ :- ਚੇਕ ਕਦੇ ਆਉਟ-ਆਫ-ਫ਼ੈਸ਼ਨ ਨਹੀਂ ਹੁੰਦੇ। ਮੁੰਡੇ ਹੋਣ ਜਾਂ ਕੁੜੀਆਂ ਸਾਰਿਆਂ ਨੂੰ ਇਹ ਪਸੰਦ ਹੁੰਦੇ ਹਨ। ਜੇਕਰ ਤੁਹਾਡੇ ਪਾਪੇ ਦੇ ਕੋਲ ਚੇਕ ਸ਼ਰਟ ਹੈ ਤਾਂ ਉਸ ਨੂੰ ਵੀ ਤੁਸੀਂ ਆਪਣੀ ਅਲਮਾਰੀ ਵਿਚ ਸ਼ਾਮਲ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement