ਇਨ੍ਹਾਂ ਤਰੀਕਿਆਂ ਨਾਲ ਪਹਿਨੋ ਅਪਣੇ ਮਨ-ਪਸੰਦ ਕੱਪੜੇ
Published : Jun 11, 2018, 1:59 pm IST
Updated : Jun 11, 2018, 1:59 pm IST
SHARE ARTICLE
fashion
fashion

ਪੁਰਾਣੀ ਕਹਾਵਤ ਹੈ ਖਾਉ ਮਨ-ਭਾਉਂਦਾ, ਪਹਿਨੋ ਜਗਭਾਉਂਦਾ ਦੇ ਜਿਵੇਂ ਅਰਥ ਹੀ ਬਦਲ ਗਏ ਹਨ। ਹੁਣ ਤਾਂ ਦੋਹਾਂ ਚੀਜ਼ਾਂ ਵਿਚ ਦਿਖਾਵਾ ਹੀ ਦਿਖਾਵਾ ਆ ਗਿਆ.....

ਪੁਰਾਣੀ ਕਹਾਵਤ ਹੈ ਖਾਉ ਮਨ-ਭਾਉਂਦਾ, ਪਹਿਨੋ ਜਗਭਾਉਂਦਾ ਦੇ ਜਿਵੇਂ ਅਰਥ ਹੀ ਬਦਲ ਗਏ ਹਨ। ਹੁਣ ਤਾਂ ਦੋਹਾਂ ਚੀਜ਼ਾਂ ਵਿਚ ਦਿਖਾਵਾ ਹੀ ਦਿਖਾਵਾ ਆ ਗਿਆ ਹੈ। ਹਾਲਾਂਕਿ ਹੁਣ ਸਮਾਜ ਅਤੇ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਇਸ ਲਈ ਹੁਣ ਤੁਸੀਂ ਅਪਣੀ ਪਸੰਦ ਦੇ ਕੱਪੜੇ ਪਾ ਕੇ ਇਕ ਅਲੱਗ ਅੰਦਾਜ਼ ਵਿਚ ਬਿਆਨ ਕਰਨ ਦੇ ਨਾਲ ਨਾਲ ਇਹ ਸੰਤੁਸ਼ਟੀ ਦੇ ਸਕਦਾ ਹੈ। 

sareesareeਟਰੈਂਡੀ ਸਾੜੀ ਅਜਮਾਉ :- ਮੰਨਿਆ ਜਾਂਦਾ ਹੈ ਕਿ ਸਾੜੀ ਪਾਉਣ ਨਾਲ ਇਕ ਪ੍ਰੰਪਰਾਗਤ ਦਿਖ ਆਉਂਦਾ ਹੈ ਅਤੇ ਲੋਕ ਤੁਹਾਨੂੰ ਮੌਡਰਨ ਨਹੀਂ ਸਮਝਦੇ , ਜੇਕਰ ਤੁਸੀਂ ਆਪਣੀ ਸਾੜੀ ਪਾਉਣ ਦੇ ਰਵਾਇਤੀ ਤਰੀਕੇ ਨੂੰ ਛੱਡ ਕੇ ਕੁੱਝ ਨਵਾਂ ਪ੍ਰਯੋਗ ਕਰੋਗੇ ਤਾਂ ਉਹ ਨਵੀ ਦਿੱਖ ਤੁਹਾਨੂੰ ਗਲੈਮਰਸ ਦਿਖ ਦੇਵੇਗਾ। ਸਾੜੀ ਵਿਚ ਤੁਸੀਂ ਹਮੇਸ਼ਾ ਹੀ ਬੇਹੱਦ ਖੂਬਸੂਰਤ ਲੱਗ ਸਕਦੇ ਹੋ। ਸਾੜੀ ਪਾਉਂਦੇ ਸਮੇਂ ਪੂਰੀ ਡਰੈਸ ਮੈਚ ਕਰਨ ਦੀ ਕੋਸ਼ਿਸ਼ ਨਾ ਕਰੋ। ਭਾਰਤੀ ਸਾੜੀ ਉਤੇ ਵਿਦੇਸ਼ੀ ਗਹਿਣੇ ਪਾਉ। ਗਲੇ ਵਿਚ ਹਲਕੇ ਭਾਰ ਦੇ ਪੈਂਡੇਟ ਪਹਿਨ ਸਕਦੇ ਹੋ। ਜੇਕਰ ਤੁਹਾਡੇ ਕੋਲ ਇਕ ਚੰਗੀ ਕੁੜਤੀ ਅਤੇ ਸਾੜੀ ਹੈ ਤਾਂ ਦੋਨਾਂ ਨੂੰ ਇਕਠੇ ਵੀ ਪਹਿਨ ਸਕਦੇ ਹੋ। 

skirtskirtਸਕਰਟ ਸਟਾਈਲ :- ਮੁਟਿਆਰ ਹੋਵੇ ਜਾਂ 30-35 ਸਾਲ ਦੀ ਮਹਿਲਾ, ਸਕਰਟ ਹਰ ਕਿਸੇ ਨੂੰ ਪਹਿਨਨੀ ਚੰਗੀ ਲੱਗਦੀ ਹੈ। ਇਸ ਨੂੰ ਬਲਾਉਜ, ਟਕ ਸ਼ਰਟ ਅਤੇ ਕੁੜਤੀ ਦੇ ਨਾਲ ਪਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਸਰਦੀ ਵਿਚ ਫੌਰਮਲ ਕੱਪੜਿਆਂ ਦੀ ਤਰ੍ਹਾਂ ਪਾਉਂਦੇ ਹੋ ਤਾਂ ਜੈਕੇਟ, ਟਾਇਟਸ ਅਤੇ ਬੂਟਸ ਨਾਲ ਖੂਬ ਜਚੇਗੀ। ਡਿਜਾਇਨਰ ਸਕਰਟਸ ਖਰੀਦ ਰਹੇ ਹੋ ਤਾਂ ਉਸਨੂੰ ਥੋੜ੍ਹਾ ਮੌਡਰਨ ਅਤੇ ਫੈਸ਼ਨੇਬਲ ਬਣਾਉਣ ਲਈ ਉਸ ਦੇ ਨਾਲ ਬੈਲਟ ਅਤੇ ਹੈਟ ਪਹਿਨੋ। ਕੁੜਤੇ ਦੇ ਨਾਲ ਸਕਰਟ ਪਹਿਨਣਾ ਵੀ ਇਕ ਨਵਾਂ ਪ੍ਰਯੋਗ ਹੋ ਸਕਦਾ ਹੈ। ਇਸ ਦੇ ਨਾਲ ਕਮਰ ਉਤੇ ਬੈਲਟ ਪਾ ਸਕਦੇ ਹੋ। 

Ghagra choliGhagra choliਫ਼ੈਸ਼ਨ ਵਿਚ ਘਾਘਰਾ ਡਰੈਸ ਦਾ ਚਲਨ ਘੱਟ ਜਰੂਰ ਹੋਇਆ ਹੈ ਪਰ ਇਹ ਪੂਰੀ ਤਰ੍ਹਾਂ ਬਾਹਰ ਨਹੀਂ ਹੋਇਆ ਹੈ। ਇਸ ਲਈ ਤੁਸੀਂ ਨਵੇਂ ਤਰੀਕੇ ਨਾਲ ਰਵਾਇਤੀ ਸਾੜੀ ਨਾਲ ਪਹਿਨੋ। ਸਾੜੀ ਨੂੰ ਦੁਪੱਟੇ ਦੀ ਤਰ੍ਹਾਂ ਪਲੀਟਸ ਪਾ ਕੇ, ਸਿੱਧੇ ਪੱਲੂ ਦੀ ਤਰ੍ਹਾਂ ਪਹਿਨੋ। ਅਨਾਰਕਲੀ ਦੇ ਨਾਲ ਫਲੇਅਰਸ ਪਹਿਨੋ ਅਤੇ ਉਸ ਉਤੇ ਸਾੜੀ ਦੁਪੱਟਾ ਲਉ| ਰੰਗਾਂ ਦਾ ਵੀ ਧਿਆਨ ਰੱਖੋ। ਕਿਟੀ ਪਾਰਟੀ ਵਿਚ ਗੁਲਾਬੀ, ਸੰਤਰੀ, ਲਾਲ, ਹਲਕਾ ਹਰਾ ਅਤੇ ਪੀਲਾ ਰੰਗ ਤੁਹਾਡੇ ਉਤੇ ਚੰਗੇ ਲੱਗਣਗੇ। ਅੱਜ ਕੱਲ੍ਹ ਪ੍ਰਿੰਟਸ ਕਾਫ਼ੀ ਟਰੈਂਡ ਵਿਚ ਹੈ, ਇਸ ਲਈ ਤੁਸੀਂ ਫਲੋਰਲ ਪ੍ਰਿੰਟਸ , ਗਰਾਫਿਕ ਪ੍ਰਿੰਟਸ, ਅਮੇਜਿੰਗ ਜੋਮੈਟਰਿਕ ਪ੍ਰਿੰਟਸ, ਸਟਰਾਈਪਸ ਅਤੇ ਡਿਜੀਟਲ ਪ੍ਰਿੰਟਸ ਦਾ ਤਜਰਬਾ ਕਰ ਸਕਦੇ ਹੋ। ਕੈਜੁਅਲ ਜਾਂ ਫੌਰਮਲ ਕੱਪੜਿਆਂ ਦੀ ਡਿਜਾਇਨਿੰਗ ਲਈ ਸਿਲਕ, ਸਾਟਨ, ਕੌਟਨ ਜਾਂ ਖਾਦੀ ਦੇ ਨਾਲ ਵੱਖ ਵੱਖ ਪ੍ਰਿੰਟਸ ਦਾ ਤਜਰਬਾ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement