
ਕੁੱਝ ਲੋਕ ਘੁੰਘਰਾਲੇ ਵਾਲਾ ਵਿਚ ਬਹੁਤ ਸੋਹਣੇ ਅਤੇ ਆਕਰਸ਼ਿਕ ਲੱਗਦੇ ਹਨ। ਘੁੰਗਰਾਲੇ ਵਾਲਾ ਦੀ ਦੇਖਭਾਲ਼ ਵੀ ਆਮ ਵਾਲਾ ਨਾਲੋਂ ਮੁਸ਼ਕਿਲ ਹੁੰਦੀ ਹੈ ਪਰ ਕਈ ...
ਕੁੱਝ ਲੋਕ ਘੁੰਘਰਾਲੇ ਵਾਲਾ ਵਿਚ ਬਹੁਤ ਸੋਹਣੇ ਅਤੇ ਆਕਰਸ਼ਿਕ ਲੱਗਦੇ ਹਨ। ਘੁੰਗਰਾਲੇ ਵਾਲਾ ਦੀ ਦੇਖਭਾਲ਼ ਵੀ ਆਮ ਵਾਲਾ ਨਾਲੋਂ ਮੁਸ਼ਕਿਲ ਹੁੰਦੀ ਹੈ ਪਰ ਕਈ ਵਾਰ ਇਹਨਾਂ ਦੀ ਸਹੀ ਤਰੀਕੇ ਨਾਲ ਦੇਖ਼ਭਾਲ ਨਾ ਹੋਣ ’ਤੇ ਵਾਲ ਬਿਖਰੇ ਹੋਏ ਭੱਦੇ ਦਿਸਣ ਲੱਗਦੇ ਹਨ ਕਿਉਂਕਿ ਅਜਿਹੇ ਵਾਲਾਂ ਦੀ ਦੇਖ਼ਭਾਲ ਇੰਨੀ ਆਸਾਨ ਨਹੀਂ ਹੁੰਦੀ। ਘੁੰਘਰਾਲੇ ਵਾਲਾਂ ਨੂੰ ਧੋਣਾ ਅਤੇ ਕੰਘੀ ਕਰਣਾ ਆਸਾਨ ਨਹੀਂ ਹੁੰਦਾ। ਜੇਕਰ ਇਸ ਦੀ ਸਹੀ ਤਰੀਕੇ ਨਾਲ ਦੇਖ਼ਭਾਲ ਨਾ ਕੀਤੀ ਜਾਵੇ ਤਾਂ ਵਾਲ ਟੁੱਟ ਕੇ ਡਿੱਗਣ ਲੱਗਦੇ ਹਨ।
curly hair
ਜੇਕਰ ਤੁਹਾਡੇ ਵੀ ਵਾਲ ਘੁੰਘਰਾਲੇ ਹਨ ਅਤੇ ਤੁਹਾਨੂੰ ਇਹਨਾਂ ਦੀ ਸੰਭਾਲ ਕਰਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ, ਜਿਸ ਦੇ ਨਾਲ ਤੁਹਾਨੂੰ ਵਾਲਾਂ ਦੀ ਸੰਭਾਲ ਕਰਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਵੇਗੀ। ਜਿਨ੍ਹਾਂ ਦੇ ਵਾਲ ਘੁੰਘਰਾਲੇ ਹੁੰਦੇ ਹਨ ਉਨ੍ਹਾਂ ਦੇ ਵਾਲਾਂ ਵਿਚ ਰੁੱਖੇਪਣ ਦੀ ਸ਼ਿਕਾਇਤ ਹੁੰਦੀ ਹੈ। ਜਿਸ ਦੇ ਕਾਰਨ ਉਨ੍ਹਾਂ ਦੇ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਲਈ ਵਾਲਾਂ ਨੂੰ ਜ਼ਿਆਦਾ ਨ ਧੋਵੋ ਕਿਉਂਕਿ ਇਸ ਨਾਲ ਵਾਲਾਂ ਦਾ ਕੁਦਰਤੀ ਤੇਲ ਖਤਮ ਹੋ ਜਾਵੇਗਾ।
curly hair
ਇਸ ਲਈ ਸ਼ੈਂਪੂ ਕਰਣ ਤੋਂ ਪਹਿਲਾਂ ਵਾਲਾਂ ਦੀ ਤੇਲ ਨਾਲ ਮਸਾਜ਼ ਜਰੂਰ ਕਰੋ। ਹੇਅਰ ਡਰਾਇਰ ਦੀ ਗਰਮ ਹਵਾ ਵਾਲਾਂ ਨੂੰ ਨੁਕਸਾਨ ਕਰਦੀ ਹੈ। ਡਰਾਇਰ ਦੀ ਅਟੈਚਮੇਂਟ ਇਸ ਤਰ੍ਹਾਂ ਸੇਟ ਕਰੋ ਕਿ ਹਵਾ ਦਾ ਫੋਕਸ ਇਕ ਹੀ ਜਗ੍ਹਾ ਉਤੇ ਨਾ ਹੋਵੇ। ਜੇਕਰ ਹੋ ਸਕੇ ਤਾਂ ਡਰਾਇਰ ਦਾ ਇਸਤੇਮਾਲ ਘੱਟ ਹੀ ਕਰੋ ਕਿਉਂਕਿ ਇਸ ਦੇ ਜ਼ਿਆਦਾ ਇਸਤੇਮਾਲ ਨਾਲ ਵਾਲ ਕਮਜ਼ੋਰ ਹੋ ਕੇ ਝੜਨ ਲੱਗਦੇ ਹਨ। ਘੁੰਘਰਾਲੇ ਵਾਲਾਂ ਨੂੰ ਮੁਲਾਇਮ ਰੱਖਣ ਲਈ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ 2-3 ਚਮਚ ਬਦਾਮ ਤੇਲ ਜਾਂ ਨਾਰੀਅਲ ਤੇਲ ਗਰਮ ਕਰਕੇ ਮਸਾਜ਼ ਕਰੋ।
combing curly hair
ਤੇਲ ਨੂੰ ਇਕ ਰਾਤ ਇੰਜ ਹੀ ਲਗਾ ਰਹਿਣ ਦਿਓ ਅਤੇ ਅਗਲੀ ਸਵੇਰੇ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਨੂੰ ਵਾਲ ਧੋਣੇ ਤੋਂ ਬਾਅਦ ਵਾਲਾ ਨੂੰ ਮੈਨੇਜ ਕਰਨਾ ਆਸਾਨ ਹੋਵੇਗਾ। ਗਿੱਲੇ ਵਾਲਾਂ ਨੂੰ ਨਾ ਬੰਨੋ। ਘੁੰਘਰਾਲੇ ਵਾਲਾਂ ਉਤੇ ਕੰਘੀ ਜਾਂ ਬੁਰਸ਼ ਹਲਕੇ ਹੱਥਾਂ ਨਾਲ ਵਾਲਾਂ ਨੂੰ ਸਵਾਰੋ। ਵਾਲਾਂ ਦੀ ਕੰਘੀ ਕਰਨ ਤੋਂ ਬਾਅਦ ਵਾਲਾਂ ਨੂੰ ਕਸ ਕੇ ਨਾ ਬੰਨੋ।