
ਮੁਫਤੀ ਇਸ਼ਰਾਰ ਗੌਰਾ ਨੇ ਹੱਥਾਂ ਵਿਚ ਨੇਲ ਪੇਂਟ ਲਗਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿੰਦੇ ਹੋਏ ਕਿਹਾ ਕਿ ਮੁਲਸਮਾਨ ਔਰਤਾਂ ਨੂੰ ਇਹ ਨਹੀਂ ਲਗਾਉਣਾ ਚਾਹੀਦਾ।
ਨਵੀਂ ਦਿੱਲੀ , ( ਪੀਟੀਆਈ ) : ਦਾਰੂਲ ਉਲੂਮ ਦੇਵਬੰਦ ਨੇ ਮੁਸਲਮਾਨ ਔਰਤਾਂ ਵਿਰੁਧ ਫਿਰ ਤੋਂ ਇਕ ਨਵਾਂ ਫਤਵਾ ਜਾਰੀ ਕੀਤਾ ਹੈ। ਮੁਫਤੀ ਇਸ਼ਰਾਰ ਗੌਰਾ ਨੇ ਹੱਥਾਂ ਵਿਚ ਨਹੁੰ ਪਾਲਸ਼ ਲਗਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿੰਦੇ ਹੋਏ ਕਿਹਾ ਕਿ ਮੁਲਸਮਾਨ ਔਰਤਾਂ ਨੂੰ ਇਹ ਨਹੀਂ ਲਗਾਉਣਾ ਚਾਹੀਦਾ। ਮੁਫਤੀ ਨੇ ਨਹੁੰ ਪਾਲਸ਼ ਦੀ ਬਜਾਏ ਨੌਹਾਂ ਤੇ ਮਹਿੰਦੀ ਲਗਾਉਣ ਦਾ ਫਰਮਾਨ ਸੁਣਾਇਆ ਹੈ। ਇਸ ਤੋਂ ਪਹਿਲਾਂ ਦਾਰੂਲ ਉਲੂਮ ਮੁਸਲਮਾਨ ਔਰਤਾਂ ਦੇ ਲਈ ਕਈ ਫਤਵੇ ਜਾਰੀ ਕਰ ਚੁੱਕਾ ਹੈ। ਪਿਛੇ ਜਿਹੇ ਮੁਸਲਮਾਨ ਔਰਤਾਂ ਦੇ ਆਈਬ੍ਰੋ ਬਣਵਾਉਣ ਨੂੰ ਲੈ ਕੇ ਵੀ ਫਤਵਾ ਜਾਰੀ ਕੀਤਾ ਸੀ।
Applying nail polish is Non-Islamic
ਇਸ ਵਿਚ ਮੁਸਲਮਾਨ ਔਰਤਾਂ ਨੂੰ ਆਈਬ੍ਰੋ ਬਣਵਾਉਣ ਜਾਂ ਫਿਰ ਬਾਲ ਕਟਵਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿਤਾ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਔਰਤਾਂ ਦੇ ਫੋਟੋ ਪਾਉਣ ਨੂੰ ਗ਼ੈਰ ਇਸਲਾਮਕ ਕਰਾਰ ਦਿਤਾ ਸੀ। ਇਸ ਤੋਂ ਪਹਿਲਾਂ ਦਾਰੂਲ ਉਲੂਮ ਦੇਵਬੰਦ ਨੇ ਮੁਸਲਮਾਨ ਔਰਤਾਂ ਨੂੰ ਬਾਜ਼ਾਰਾਂ ਵਿਚ ਜਾ ਕੇ ਕਿਤੇ ਵੀ ਗ਼ੈਰ ਮਹਰਮ ਮਰਦਾਂ ਹੱਥੋਂ ਚੂੜੀਆਂ ਪਵਾਉਣ ਨੂੰ ਗਲਤ ਦੱਸਿਆ ਸੀ। ਔਰਤਾਂ ਨੂੰ ਚੂੜੀ ਪਹਿਨਾਉਣ ਤੇ ਦੇਵਬੰਦ ਦੇ ਹੀ ਇਕ ਸ਼ਖ਼ਸ ਨੇ ਦਾਰੂਲ ਉਲੂਮ ਦੇ ਇਫਤਾ ਵਿਭਾਗ ਤੋਂ ਲਿਖਤੀ ਤੌਰ ਸਵਾਲ ਵਿਚ ਪੁੱਛਿਆ ਸੀ
Bangle Seller
ਕਿ ਸਾਡੇ ਇਥੇ ਆਮ ਤੌਰ ਤੇ ਚੂੜੀਆਂ ਵੇਚਣ ਅਤੇ ਪਵਾਉਣ ਦਾ ਕੰਮ ਮਰਦ ਕਰਦੇ ਹਨ। ਔਰਤਾਂ ਨੂੰ ਚੂੜੀਆਂ ਪਵਾਉਣ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਅਤੇ ਹੱਥ ਗ਼ੈਰ ਮਰਦਾਂ ਦੇ ਹੱਥਾਂ ਵਿਚ ਦੇਣੇ ਪੈਂਦੇ ਹਨ। ਕੀ ਇਸ ਤਰਾਂ ਘਰ ਤੋਂ ਨਿਕਲ ਕੇ ਜਾਂ ਘਰ ਵਿਚ ਰਹਿ ਕੇ ਔਰਤਾਂ ਦਾ ਗੈਰ ਮਰਦਾਂ ਤੋਂ ਚੂੜੀ ਪਵਾਉਣਾ ਜ਼ਾਇਜ ਹੈ? ਇਸ ਸਵਾਲ ਦੇ ਜਵਾਬ ਵਿਚ ਦਾਰੂਲ ਉਲੂਮ ਦੇਵਬੰਦ ਦੇ ਮੁਫਤੀਆਂ ਨੇ ਕਿਹਾ ਸੀ ਕਿ ਗ਼ੈਰ ਮਹਰਮ ਮਰਦ ਦਾ ਅਜ਼ਨਬੀ ਔਰਤ ਨੂੰ ਚੂੜੀ ਪਵਾਉਣਾ ਨਾਜ਼ਾਇਜ ਅਤੇ ਗੁਨਾਹ ਹੈ,
women in burqas
ਜਿਸ ਨਾਲ ਖੂਨ ਦਾ ਰਿਸ਼ਤਾ ਹੋਵੇ, ਅਜਿਹੇ ਮਰਦਾਂ ਹੱਥੋਂ ਚੂੜੀ ਪਵਾਉਣ ਲਈ ਔਰਤਾਂ ਦੇ ਘਰ ਤੋਂ ਬਾਹਰ ਨਿਕਲਣ ਤੇ ਵੀ ਰੋਕ ਹੈ। ਦਰਅਸਲ ਇਸਲਾਮੀ ਸ਼ਰੀਅਤ ਅਨੁਸਾਰ ਕਿਸੀ ਮੁਸਲਮਾਨ ਔਰਤ ਨੂੰ ਹਰ ਉਸ ਮਰਦ ਤੋਂ ਪਰਦਾ ਕਰਨਾ ਹੁੰਦਾ ਹੈ ਜਿਸ ਨਾਲ ਉਸ ਦਾ ਖੂਨ ਦਾ ਰਿਸ਼ਤਾ ਨਾ ਹੋਵੇ। ਇਸ ਦਲੀਲ ਦੇ ਆਧਾਰ ਤੇ ਫਤਵਾ ਦੇਣ ਵਾਲੇ ਵਿਭਾਗ ਦਾਰੂਲ ਇਫਤਾ ਨੇ ਇਹ ਜਵਾਬ ਦਿਤਾ ਸੀ।