ਤੇਲ ਵਾਲੀ ਚਮੜੀ ਲਈ ਕੁੱਝ ਖ਼ਾਸ ਗੱਲਾਂ
Published : Oct 25, 2018, 4:17 pm IST
Updated : Oct 25, 2018, 4:17 pm IST
SHARE ARTICLE
Oily Skin
Oily Skin

ਅੱਜਕਲ ਕੜਾਕੇ ਦੀ ਗਰਮੀ ਪੈ ਰਹੀ ਹੈ। ਸ੍ਰੀਰ ਨੂੰ ਨਿੱਘ ਦੇਣ ਵਾਲੀ ਧੁੱਪ ਵਿਚ ਹੁਣ ਨਿਕਲਣ ਨੂੰ ਵੀ ਦਿਲ ਨਹੀਂ ਕਰਦਾ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ...

ਅੱਜਕਲ ਕੜਾਕੇ ਦੀ ਗਰਮੀ ਪੈ ਰਹੀ ਹੈ। ਸ੍ਰੀਰ ਨੂੰ ਨਿੱਘ ਦੇਣ ਵਾਲੀ ਧੁੱਪ ਵਿਚ ਹੁਣ ਨਿਕਲਣ ਨੂੰ ਵੀ ਦਿਲ ਨਹੀਂ ਕਰਦਾ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਗਰਮੀਆਂ ਵਿਚ ਤੇਲ ਵਾਲੀਆਂ ਗ੍ਰੰਥੀਆਂ ਵੱਧ ਸਰਗਰਮ ਹੋਣ ਅਤੇ ਪਸੀਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ।

ਤੇਲ ਅਤੇ ਪਸੀਨਾ ਚਮੜੀ 'ਤੇ ਜਮ੍ਹਾਂ ਹੋ ਕੇ ਇਸ ਨੂੰ ਚਿਕਨੀ ਬਣਾ ਦੇਂਦੇ ਹਨ। ਤੇਲ ਵਾਲੀ ਚਮੜੀ 'ਤੇ ਮਿੱਟੀ ਆਦਿ ਜਮ੍ਹਾਂ ਹੋਣ ਕਾਰਨ ਚਮੜੀ ਸਬੰਧੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ ਵਿਚ ਤੇਲ ਵਾਲੀ ਚਮੜੀ ਸੱਭ ਤੋਂ ਵੱਧ ਪ੍ਰਭਾਵਤ ਹੁੰਦੀ ਹੈ। ਜੇ ਤੁਹਾਡੀ ਚਮੜੀ ਇਸੇ ਤਰ੍ਹਾਂ ਦੀ ਹੈ ਤਾਂ ਤੁਸੀ ਉਸ ਦੀ ਦੇਖਭਾਲ ਕਿਵੇਂ ਕਰੋਗੇ? ਇਸ ਬਾਰੇ ਵਿਸਥਾਰ ਸਹਿਤ ਨੁਕਤੇ ਇਸ ਪ੍ਰਕਾਰ ਹਨ :

face washface wash

ਚਮੜੀ ਤੇਲ ਮੁਕਤ (ਆਇਲ ਫ਼੍ਰੀ) ਰਹੇ, ਇਸ ਲਈ ਕੁਦਰਤੀ ਗੁਣਾਂ ਨਾਲ ਭਰੇ ਹੋਏ ਫ਼ੇਸ ਵਾਸ਼ ਨਾਲ ਬਾਕਾਇਦਗੀ ਨਾਲ ਸਫ਼ਾਈ ਕਰੋ। ਕਦੇ ਵੀ ਗਲੈਸਰੀਨ ਵਾਲੇ ਸਾਬਣ ਦੀ ਵਰਤੋਂ ਨਾ ਕਰੋ। ਤੇਲ ਵਾਲੀ ਚਮੜੀ ਦੀ ਕਲੀਨਜ਼ਿੰਗ ਅਹਿਮ ਹੁੰਦੀ ਹੈ। ਕਲੀਨਜ਼ਿੰਗ ਨਾਲ ਚਮੜੀ 'ਤੇ ਜੰਮੀ ਹੋਈ ਮਿੱਟੀ, ਮੇਕਅਪ ਆਦਿ ਹੱਟ ਜਾਂਦੇ ਹਨ ਅਤੇ ਚਮੜੀ ਦੇ ਸੁਰਾਖ਼ ਸਾਫ਼ ਹੋ ਜਾਂਦੇ ਹਨ। ਇਸ ਤਰ੍ਹਾਂ ਤੁਸੀ ਬਲੈਕ ਹੈੱਡਜ਼ ਜਹੀ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ। ਹਫ਼ਤੇ ਵਿਚ ਇਕ ਵਾਰ ਹਲਕੇ ਝਾਵੇਂ ਦੀ ਵਰਤੋਂ ਕਰੋ। ਚਾਵਲ ਦੇ ਆਟੇ ਵਿਚ ਪੁਦੀਨੇ ਦਾ ਅਰਕ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ 10 ਮਿੰਟ ਤਕ ਲਗਾਉ।

oily skinoily skin

ਇਸ ਨੂੰ ਹਲਕੇ ਹੱਥਾਂ ਨਾਲ ਗੋਲ ਗੋਲ ਘੁਮਾਉਂਦੇ ਹੋਏ ਚਿਹਰੇ 'ਤੇ ਲਗਾਉ। ਫਿਰ ਧੋ ਲਉ। ਅਪਣੇ ਪਰਸ ਵਿਚ ਗੁਲਾਬ ਅਤੇ ਲੈਵੈਂਡਰ ਬੇਸ ਵਾਲਾ ਸਕਿਨ ਟਾਨਿਕ ਰੱਖੋ। ਇਸ ਤੋਂ ਇਲਾਵਾ ਗਿੱਲਾ ਟਿਸ਼ੂ ਵੀ ਰੱਖੋ ਤਾਕਿ ਚਿਹਰੇ ਉਤੇ ਜੰਮੀ ਹੋਈ ਧੂੜ ਮਿੱਟੀ ਨੂੰ ਹਟਾ ਸਕੋ। ਰਾਤ ਨੂੰ ਸੌਣ ਤੋਂ ਪਹਿਲਾਂ ਚਮੜੀ ਸਾਫ਼ ਕਰਨਾ ਨਾ ਭੁੱਲੋ। ਇਸ ਨਾਲ ਚਮੜੀ 'ਤੇ ਫੋੜੇ ਫਿਨਸੀਆਂ ਅਤੇ ਕਾਲੇ ਧੱਬੇ ਨਹੀਂ ਬਣਨਗੇ। ਅਜਿਹੀ ਚਮੜੀ ਵਾਲਿਆਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਕਿਉਂਕਿ ਤਣਾਅ ਤੇਲ ਵਾਲੀ ਚਮੜੀ ਨੂੰ ਪ੍ਰਭਾਵਤ ਕਰਦਾ ਹੈ। ਤਣਾਅ ਮੁਕਤ ਰਹਿਣ ਲਈ ਤੁਸੀ ਯੋਗਾ ਅਤੇ ਮੈਡੀਟੇਸ਼ਨ ਕਰ ਸਕਦੇ ਹੋ।

Healthy FoodHealthy Food

ਚਮੜੀ ਦੇ ਸੀਬਮ ਆਇਲ ਨੂੰ ਕਾਬੂ ਹੇਠ ਕਰਨ ਲਈ ਵੱਧ ਤੇਲ-ਮਸਾਲੇ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਤੇਲ ਵਾਲੀਆਂ ਗ੍ਰੰਥੀਆਂ ਨੂੰ ਰੋਕਣ ਲਈ ਫ਼ਾਈਬਰ ਵਾਲਾ ਖਾਣਾ ਖਾਉ। ਸਵੇਰੇ-ਸ਼ਾਮ ਪਲੇਟ ਸਲਾਦ ਜ਼ਰੂਰ ਖਾਉ। ਖਾਣੇ ਵਿਚ ਵਿਟਾਮਿਨ ਸੀ ਦੀ ਮਾਤਰਾ ਵਧਾਉ ਜਿਵੇਂ ਨਿੰਬੂ, ਸੰਤਰਾ ਅਤੇ ਆਂਮਲਾ ਆਦਿ ਖਾਉ।
ਚਾਹ, ਕੌਫੀ ਨਾ ਹੀ ਪੀਉ ਕਿਉਂਕਿ ਇਹ ਚੀਜ਼ਾਂ ਸੈਂਟਰਲ ਨਰਵਸ ਸਿਸਟਮ ਨੂੰ ਵੀ ਪ੍ਰਭਾਵਤ ਕਰਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement