
ਸਾਫ ਅਤੇ ਗਲੋਇੰਗ ਸਕਿਨ ਕੌਣ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਸਕਿਨ ਅਦਾਕਾਰਾਂ ਦੀ ਤਰ੍ਹਾਂ ਗਲੋ ਕਰੇ, ਜਿਸਦੇ ਲਈ ਔਰਤਾਂ ਬਾਜ਼ਾਰ ਵਿਚ ਮੌਜੂਦ ਸਾਰੇ...
ਚੰਡੀਗੜ੍ਹ : ਸਾਫ ਅਤੇ ਗਲੋਇੰਗ ਸਕਿਨ ਕੌਣ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਸਕਿਨ ਅਦਾਕਾਰਾਂ ਦੀ ਤਰ੍ਹਾਂ ਗਲੋ ਕਰੇ, ਜਿਸਦੇ ਲਈ ਔਰਤਾਂ ਬਾਜ਼ਾਰ ਵਿਚ ਮੌਜੂਦ ਸਾਰੇ ਬਿਊਟੀ ਪ੍ਰੋਡਕਟਸ ਦਾ ਸਹਾਰਾ ਲੈਂਦੀਆਂ ਹਨ ਪਰ ਜੋ ਉਹ ਚਾਹੁੰਦੀਆਂ ਹਨ ਉਸ ਤਰ੍ਹਾਂ ਦਾ ਨਤੀਜਾ ਨਹੀਂ ਮਿਲ ਪਾਉਂਦਾ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿਵੇਂ ਘਰ ਵਿਚ ਹੀ ਨਾਈਟ ਕਰੀਮ ਬਣਾਈਏ ਜਿਸਨੂੰ ਲਗਾਕੇ ਕੁਝ ਦਿਨਾਂ ਵਿਚ ਤੁਹਾਡੀ ਸਕਿਨ ਤੇ ਗਲੋ ਆ ਜਾਵੇਗਾ।
Glowing Skin
ਇਸ ਕਰੀਮ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਸੇਬ ਲਵੋ। ਇਸ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਇਲਾਵਾ ਬੀਟਾ ਕੈਰੋਟੀਨ, ਮੈਲਿਕ ਐਸਿਡ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਤੁਹਾਡੀ ਸਕਿਨ ਨੂੰ ਜਵਾਨ ਬਣਾਈ ਰੱਖਣ ਵਿਚ ਮਦਦਗਾਰ ਹੁੰਦੇ ਹਨ। ਹੁਣ ਅਸੀ ਤੁਹਾਨੂੰ ਦੱਸਣ ਲੱਗੇ ਹਾਂ ਇਸ ਕਰੀਮ ਨੂੰ ਬਣਾਉਣ ਦਾ ਤਰੀਕਾ…
Apple
ਇਸਦੇ ਲਈ ਸਭ ਤੋਂ ਪਹਿਲਾਂ ਸੇਬ ਨੂੰ ਦੋ ਹਿੱਸਿਆ ਵਿਚ ਕੱਟ ਲਵੋ। ਹੁਣ ਇਸ ਵਿਚ ਜੈਤੂਨ ਦਾ ਤੇਲ ( Olive oil ) ਮਿਲਾਕੇ ਇਸਨੂੰ ਮਿਕਸਰ ਵਿਚ ਪੀਹ ਲਵੋ। ਤੁਸੀ ਚਾਹੇ ਤਾਂ ਇਸ ਵਿਚ ਬਦਾਮ ਤੇਲ ਦਾ ਵੀ ਇਸਤੇਮਾਲ ਵੀ ਕਰ ਸਕਦੇ ਹੋ। ਮਿਕਸਰ ਵਿਚੋਂ ਤਿਆਰ ਹੋਇਆ ਮਿਸ਼ਰਣ ਨੂੰ ਇਕ ਭਾਂਡੇ ਵਿਚ ਕੱਢ ਲਵੋ ਅਤੇ ਫਿਰ ਇਸ ਨੂੰ ਪਕਾਓ।
Almond oil
ਹੁਣ ਇਸਨੂੰ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋ ਜਾਣ ਤੋਂ ਬਾਅਦ ਇਸ ਮਿਸ਼ਰਣ ਵਿਚ 2 ਚੱਮਚ ਗੁਲਾਬ ਜਲ ਪਾਓ ਅਤੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਵੋ। ਹੁਣ ਤੁਹਾਡੀ ਨਾਈਟ ਕਰੀਮ ਬਣਕੇ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਚਿਹਰੇ ਉਤੇ ਕਰੀਮ ਲਗਾਉਣਾ ਸਾਡੀ ਸਕਿਨ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਸੋਂਦੇ ਸਮੇਂ ਸਾਡਾ ਸਰੀਰ ਆਰਾਮ ਕਰ ਰਿਹਾ ਹੁੰਦਾ ਹੈ ਅਤੇ ਹਰ ਇਕ ਚੀਜ਼ ਦਾ ਅਸਰ ਜਲਦੀ ਹੁੰਦਾ ਹੈ।
skin
ਇਸ ਲਈ ਥੌੜ੍ਹੇ ਦਿਨਾਂ 'ਚ ਹੀ ਤੁਹਾਨੂੰ ਇਸ ਦਾ ਅਸਰ ਦਿਖਣ ਲਗ ਪਵੇਗਾ। ਇਸ ਦਾ ਪ੍ਰਯੋਗ ਲਗਾਤਾਰ ਇਕ ਮਹੀਨਾ ਕਰਨ ਨਾਲ ਸਕੀਨ ਵਿਚ ਕਾਫੀ ਬਦਲਾਵ ਆਉਂਦਾ ਹੈ। ਵਧੀਆ ਨਤੀਜੇ ਲਈ ਇਸ ਦਾ ਇਸਤੇਮਾਲ ਰਾਤ ਨੂੰ ਹੀ ਕਰੋ।