
ਅਕਸਰ ਅਸੀਂ ਅਪਣੀ ਸਕਿਨ ਦੇ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਸਕਿਨ ਜਵਾਨੀ ਵਿਚ ਹੀ ਬੇਜ਼ਾਨ ਲੱਗਣ ਲੱਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਸਕਿਨ ਨੂੰ ਸੱਭ ...
ਅਕਸਰ ਅਸੀਂ ਅਪਣੀ ਸਕਿਨ ਦੇ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਸਕਿਨ ਜਵਾਨੀ ਵਿਚ ਹੀ ਬੇਜ਼ਾਨ ਲੱਗਣ ਲੱਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਸਕਿਨ ਨੂੰ ਸੱਭ ਤੋਂ ਜ਼ਿਆਦਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਸਮੇਂ ਹੀ ਏਜਿੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੇਕਰ ਧਿਆਨ ਨਾ ਦਿਤਾ ਜਾਂਵੇ ਤਾਂ ਇਹ ਵੱਧ ਸਕਦੀ ਹੈ। ਚਿਹਰੇ 'ਤੇ ਸਪੋਟਸ, ਫਾਈਨ ਲਾਈਨ ਹੋਣਾ ਇਹ ਏਜਿੰਗ ਦੇ ਸਾਈਨ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਕੰਟਰੋਲ ਕਰਨਾ ਕਾਫ਼ੀ ਜਰੂਰੀ ਹੈ। ਸੱਭ ਤੋਂ ਪਹਿਲਾਂ ਅਪਣੇ ਸਕਿਨ ਕੇਅਰ ਰੂਟੀਨ ਨੂੰ ਬਦਲਨ ਦੀ ਜ਼ਰੂਰਤ ਹੈ।
Skin aging
ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ। 20 - 30 ਸਾਲ ਦੀ ਉਮਰ ਵਿਚ ਔਰਤਾਂ ਨੂੰ ਏਜਿੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ ਚਮੜੀ ਦੀ ਦੇਖਭਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਕਾਫ਼ੀ ਫਾਇਦੇਮੰਦ ਹੁੰਦਾ ਹੈ। ਅਕਸਰ ਸਾਨੂੰ ਸਕਿਨ ਸਮੱਸਿਆ ਹੁੰਦੀ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਮਾਰਕੀਟ ਤੋਂ ਢੇਰਾਂ ਪ੍ਰੋਡਕਟਸ ਖਰੀਦ ਲੈ ਆਉਂਦੇ ਹਾਂ ਜੋ ਜੇਬ ਉੱਤੇ ਬੋਝ ਪਾਉਣ ਦੇ ਨਾਲ ਨਾਲ ਸਕਿਨ ਲਈ ਵੀ ਫ਼ਾਇਦੇਮੰਦ ਨਹੀਂ ਹੁੰਦੇ।
skin aging
ਅਜਿਹੀ ਕਰੀਮ ਲਓ ਹੈ ਜੋ ਸਕਿਨ ਨੂੰ ਸੂਰਜ ਦੀ ਅਲਟਰਾਵਾਇਲੇਟ ਕਿਰਨਾਂ ਤੋਂ ਬਚਾਏ ਅਤੇ ਮੌਇਸ਼ਚਰ ਪ੍ਰਦਾਨ ਕਰਨ ਦੇ ਨਾਲ ਸਕਿਨ ਟੋਨ ਨੂੰ ਵੀ ਸੁਧਾਰਣ ਦਾ ਕੰਮ ਕਰੇ। ਤੁਸੀਂ ਲੌਟਸ ਹਰਬਲ ਵਹਾਈਟਗਲੋ ਸਕਿਨ ਵਾਈਟਨਿੰਗ ਐਂਡ ਬਰਾਈਟਨਿੰਗ ਜੈਲ ਕਰੀਮ ਐਸਪੀਐਫ 25 ਪੀਏ + + + ਦਾ ਪ੍ਰਯੋਗ ਕਰੋ, ਕਿਉਂਕਿ ਇਸ ਵਿਚ ਮੌਜੂਦ ਵਿਟਾਮਿਨ ਅਤੇ ਵਾਈਟਨਿੰਗ ਐਕਟਿਵ ਫਾਰਮੂਲਾ ਚਮੜੀ ਦੀ ਸਤ੍ਹਾ ਨੂੰ ਠੀਕ ਕਰ ਚਮੜੀ ਨੂੰ ਸਾਫ਼ ਰੱਖਣ ਦਾ ਕੰਮ ਕਰਦਾ ਹੈ। ਪ੍ਰਦੂਸ਼ਣ ਅਤੇ ਸੂਰਜ ਦੀ ਅਲਟਰਾਵਾਇਲਟ ਕਿਰਨਾਂ ਸਾਡੀ ਚਮੜੀ ਦੀ ਜਿੰਦਾ ਕੋਸ਼ਿਕਾਵਾਂ ਨੂੰ ਡੇਮੈਜ਼ ਕਰਨ ਦਾ ਕੰਮ ਕਰਦੀ ਹੈ ਜੋ ਏਜਿੰਗ ਦਾ ਕਾਰਨ ਬਣਦੀਆਂ ਹਨ।
Skin care
ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਪਣੇ ਦਿਨ ਦੀ ਸ਼ੁਰੂਆਤ ਐਂਟੀ ਔਕਸੀਡੈਂਟ ਰਿਚ ਪੋਸ਼ਨ ਜਿਸ ਵਿਚ ਪੇਪਟਿਡਸ ਅਤੇ ਪਲਾਂਟ ਸਟੈਮ ਸੈਲ ਹੋਣ, ਉਸ ਤੋਂ ਕਰੋ, ਕਿਉਂਕਿ ਇਸ ਵਿਚ ਏਜਿੰਗ ਨੂੰ ਰੋਕਣ ਦੇ ਗੁਣ ਹਨ। ਜ਼ਿਆਦਾਤਰ ਅਸੀਂ ਅਪਣੇ ਚਿਹਰੇ ਉੱਤੇ ਤਾਂ ਸਨਸਕਰੀਨ ਅਪਲਾਈ ਕਰਦੇ ਹਾਂ ਪਰ ਬਾਕੀ ਜਗ੍ਹਾਵਾਂ 'ਤੇ ਨਹੀਂ ਜਦੋਂ ਕਿ ਗਰਦਨ, ਹੱਥਾਂ, ਪੈਰਾਂ 'ਤੇ ਇਸ ਦਾ ਪ੍ਰਭਾਵ ਸੱਭ ਤੋਂ ਜ਼ਿਆਦਾ ਦਿਸਦਾ ਹੈ।
skin care
ਇਸ ਲਈ ਸਨਸਕਰੀਨ ਸਾਰੇ ਜਗ੍ਹਾ ਅਪਲਾਈ ਕਰੋ। ਐਜ ਲੌਕ ਐਸਪੀਐਫ 40 ਮਲਟੀ ਵਿਟਾਮਿਨ ਸੱਭ ਤੋਂ ਬਿਹਤਰ ਹੈ ਕਿਉਂਕਿ ਇਸ ਦਾ ਡਬਲ ਐਕਸ਼ਨ ਫਾਰਮੂਲਾ ਧੁੱਪ ਤੋਂ ਬਚਾਉਣ ਦੇ ਨਾਲ ਨਾਲ ਪ੍ਰਦੂਸ਼ਣ ਤੋਂ ਰੱਖਿਆ ਕਰ ਸਕਿਨ 'ਤੇ ਕੁਦਰਤੀ ਚਮਕ ਲਿਆਉਂਦਾ ਹੈ। ਫਿਰ ਤੁਸੀਂ ਨੀਵੀਆ ਮੌਇਸ਼ਚਰਾਇਜਿੰਗ ਸੰਨ ਲੋਸ਼ਨ ਐਸਪੀਐਫ 50 ਦਾ ਇਸਤੇਮਾਲ ਕਰੋ।