ਹਰ ਮੌਕੇ 'ਤੇ ਪਹਿਨੀਆਂ ਜਾਣ ਵਾਲੀਆਂ ਕੁਝ ਖ਼ਾਸ ਸਾੜ੍ਹੀਆਂ
Published : Jun 28, 2018, 5:08 pm IST
Updated : Jun 28, 2018, 5:08 pm IST
SHARE ARTICLE
Sarees
Sarees

ਜੇਕਰ ਤੁਹਾਨੂੰ ਵੀ ਸਾੜ੍ਹੀ ਪਹਿਨਣ ਦਾ ਸ਼ੌਕ ਹੈ ਤਾਂ ਅਸੀ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸਾੜੀਆਂ ਦੇ ਬਾਰੇ ਵਿਚ ਜਿਨ੍ਹਾਂ ਨੂੰ ਤੁਸੀ ਆਪਣੀ ਵਾਰਡਰੋਬ ਵਿਚ ਜ਼ਰੂਰ ...

ਜੇਕਰ ਤੁਹਾਨੂੰ ਵੀ ਸਾੜ੍ਹੀ ਪਹਿਨਣ ਦਾ ਸ਼ੌਕ ਹੈ ਤਾਂ ਅਸੀ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸਾੜੀਆਂ ਦੇ ਬਾਰੇ ਵਿਚ ਜਿਨ੍ਹਾਂ ਨੂੰ ਤੁਸੀ ਆਪਣੀ ਵਾਰਡਰੋਬ ਵਿਚ ਜ਼ਰੂਰ ਸ਼ਾਮਿਲ ਕਰੋ। ਕੁੱਝ ਖਾਸ ਸਾੜੀਆਂ ਜੋ ਹਰ ਮੌਕੇ ਲਈ ਹਨ ਪਰਫੈਕਟ। ਭਾਰਤੀ ਕੁੜੀਆਂ ਨੂੰ ਸਾੜ੍ਹੀ ਦਾ ਕੁੱਝ ਜ਼ਿਆਦਾ ਹੀ ਸ਼ੌਕ ਹੁੰਦਾ ਹੈ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਸਾੜ੍ਹੀ ਹਰ ਕੁੜੀ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਦਿੰਦੀ ਹੈ।

sareessarees

ਮੌਕਾ ਚਾਹੇ ਕੋਈ ਵੀ ਹੋਵੇ ਸਾੜ੍ਹੀ ਤੁਹਾਡੇ ਲਈ ਹਮੇਸ਼ਾ ਸਹੀ ਰਹਿੰਦੀ ਹੈ ਪਰ ਕਈ ਵਾਰ ਲੋਕ ਵੈਰਾਇਟੀ ਦੇ ਚੱਕਰ ਵਿਚ ਮਹਿੰਗੀ ਸਾੜੀਆਂ ਇਕੱਠੀਆਂ ਕਰ ਲੈਂਦੀਆਂ ਹਨ ਅਤੇ ਇਹ ਇੰਨੀਆਂ ਭਾਰੀ ਹੁੰਦੀਆਂ ਹਨ ਕਿ ਤੁਸੀ ਇਨ੍ਹਾਂ ਨੂੰ ਜ਼ਿਆਦਾ ਦੇ ਤਕ ਪਹਿਨ ਵੀ ਨਹੀਂ ਸਕਦੇ। ਜੇਕਰ ਤੁਹਾਨੂੰ ਵੀ ਸਾੜ੍ਹੀ ਪਹਿਨਣ ਦਾ ਸ਼ੌਕ ਹੈ ਤਾਂ ਅਸੀ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸਾੜੀਆਂ ਦੇ ਬਾਰੇ ਵਿਚ, ਜਿਨ੍ਹਾਂ ਨੂੰ ਤੁਸੀ ਆਪਣੀ ਵਾਰਡਰੋਬ ਵਿਚ ਜਰੂਰ ਸ਼ਾਮਿਲ ਕਰੋ। 

banarasi sareebanarasi saree

ਬਨਾਰਸੀ ਸਾੜ੍ਹੀ - ਜੇਕਰ ਰਵਾਇਤੀ ਸਾੜੀਆਂ ਦੀ ਗੱਲ ਕੀਤੀ ਜਾਵੇ ਤਾਂ ਬਨਾਰਸੀ ਸਾੜੀਆਂ ਅੱਜ ਵੀ ਸਭ ਦੀ ਪਸੰਦ ਹਨ। ਇਹ ਸਾੜੀਆਂ ਦੇ ਰੰਗ ਖਾਸ ਤੌਰ 'ਤੇ ਤਿਉਹਾਰ ਲਈ ਹੀ ਡਿਜਾਇਨ ਕੀਤੇ ਜਾਂਦੇ ਹਨ। ਨਾਰਥ ਇੰਡੀਆ ਵਿਚ ਅਕਸਰ ਕਈ ਔਰਤਾਂ ਬਨਾਰਸੀ ਸਾੜ੍ਹੀ ਪਹਿਨੇ ਨਜ਼ਰ ਆਉਂਦੀਆਂ ਹਨ। ਕਈ ਜਗ੍ਹਾ ਤਾਂ ਨਵੀਂ ਦੁਲਹਨ ਇਸ ਨੂੰ ਅਪਣੇ ਵਿਆਹ ਵਿਚ ਪਹਿਨਦੀ ਹੈ। ਜਦੋਂ ਇਹ ਸਾੜ੍ਹੀ ਇੰਨੀ ਖਾਸ ਹੈ ਤਾਂ ਤੁਸੀ ਵੀ ਇਸ ਨੂੰ ਆਪਣੇ ਵਾਰਡਰੋਬ ਵਿਚ ਜਗ੍ਹਾ ਦਿਓ।

kanjivaram sareekanjivaram saree

ਕਾਂਜੀਵਰਮ ਸਾੜ੍ਹੀ - ਸਾਉਥ ਇੰਡੀਆ ਵਿਚ ਔਰਤਾਂ ਅਕਸਰ ਇਹ ਸਾੜ੍ਹੀ ਪਹਿਨੇ ਨਜ਼ਰ ਆਉਂਦੀਆਂ ਹਨ। ਇੱਥੇ ਤੱਕ ਸਾਉਥ ਇੰਡੀਅਨ ਫਿਲਮਾਂ ਵਿਚ ਵੀ ਅਕਸਰ ਅਭਿਨੇਤਰੀਆਂ ਕਾਂਜੀਵਰਮ ਸਾੜ੍ਹੀ ਵਿਚ ਨਜ਼ਰ ਆਉਂਦੀਆਂ ਹਨ। ਉਂਜ ਤਾਂ ਇਹ ਬਰਾਇਡਲ ਲੁਕ ਦਿੰਦੇ ਹਨ ਪਰ ਤੁਸੀ ਫੰਕਸ਼ਨ ਦੇ ਅਨੁਸਾਰ ਕਲਰ ਪੰਸਦ ਕਰਕੇ ਆਪਣੇ ਲੁਕ ਨੂੰ ਬਰਾਇਡਲ ਤੋਂ ਵੱਖਰੀ ਸੋਬਰ ਬਣਾ ਸਕਦੇ ਹੋ। 

chanderi sarichanderi sari

ਚੰਦੇਰੀ ਸਾੜ੍ਹੀ -  ਮੱਧ ਪ੍ਰਦੇਸ਼ ਦੀਆਂ ਸਾੜੀਆਂ ਵਿੱਚੋਂ ਇਕ ਹੈ ਚੰਦੇਰੀ ਦੀ ਸਾੜ੍ਹੀ। ਇਸ ਨੂੰ ਪਹਿਨ ਕੇ ਤੁਸੀ ਰਾਇਲ ਲੁਕ ਪਾ ਸਕਦੇ ਹੋ। ਇਸ ਦਾ ਫੈਬਰਿਕ ਸਿਲਕ ਵਰਗਾ ਹੁੰਦਾ ਹੈ ਅਤੇ ਇਹ ਕੁੱਝ ਸ਼ਿਅਰ ਪੈਟਰਨ ਵਿਚ ਹੁੰਦੀਆਂ ਹਨ। ਇਹਨਾਂ ਵਿਚ ਫਲੋਰਲ ਤੋਂ ਲੈ ਕੇ ਮੋਰ, ਜਯੋਮੇਟਰਿਕ ਜਿਵੇਂ ਕਈ ਤਰ੍ਹਾਂ ਦੇ ਪ੍ਰਿੰਟ ਵੇਖੇ ਜਾ ਸਕਦੇ ਹਨ।  

batik print sareebatik print saree

ਬਟੀਕ ਪ੍ਰਿੰਟ ਸਾੜ੍ਹੀ - ਬਟੀਕ ਸਾੜੀਆਂ ਦੀ ਖ਼ਾਸੀਅਤ ਹੈ ਉਸ ਦਾ ਯੂਨੀਕ ਪ੍ਰਿੰਟ। ਇਸ ਸਾੜੀਆਂ ਦੇ ਪ੍ਰਿੰਟਿੰਗ ਲਈ ਵੈਕਸ ਅਤੇ ਡਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਾਫ਼ੀ ਪੁਰਾਨਾ ਅਤੇ ਮਸ਼ਹੂਰ ਵੀ ਹੈ। ਇਨ੍ਹਾਂ ਨੂੰ ਤੁਸੀ ਪਾਰਟੀ ਤੋਂ ਲੈ ਕੇ ਦਫ਼ਤਰ ਤੱਕ ਕਿਤੇ ਵੀ ਪਹਿਨ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement