
ਅੱਜ ਸਟ੍ਰੇਟ ਵਾਲ਼ਾਂ ਦਾ ਕਾਫ਼ੀ ਕ੍ਰੇਜ਼ ਹੋ ਗਿਆ ਹੈ। ਬਹੁਤ ਸਾਰੀਆਂ ਕੁੜੀਆਂ ਗਰਲਜ਼ ਹੇਅਰ ਰਿਬੌਂਡਿੰਗ ਟ੍ਰੀਟਮੈਂਟ ਕਰਵਾ ਰਹੀਆਂ ਹਨ
ਨਵੀਂ ਦਿੱਲੀ- ਅੱਜ ਸਟ੍ਰੇਟ ਵਾਲ਼ਾਂ ਦਾ ਕਾਫ਼ੀ ਕ੍ਰੇਜ਼ ਹੋ ਗਿਆ ਹੈ। ਬਹੁਤ ਸਾਰੀਆਂ ਕੁੜੀਆਂ ਗਰਲਜ਼ ਹੇਅਰ ਰਿਬੌਂਡਿੰਗ ਟ੍ਰੀਟਮੈਂਟ ਕਰਵਾ ਰਹੀਆਂ ਹਨ। ਰੇਸ਼ਮੀ-ਮੁਲਾਇਮ ਲਹਿਰਾਉਂਦੇ ਵਾਲ਼ਾਂ ਦੀ ਚਾਹ ਤਾਂ ਹਰੇਕ ਕੁੜੀ ਦੀ ਹੁੰਦੀ ਹੈ। ਵਾਲ਼ ਜੇਕਰ ਕੁਦਰਤੀ ਤੌਰ 'ਤੇ ਸਟ੍ਰੇਟ ਨਹੀਂ ਹਨ ਤਾਂ ਰਿਬੌਂਡਿੰਗ ਤੋੰ ਵਾਲ਼ ਮਨਚਾਹੇ ਹੋ ਜਾਂਦੇ ਹਨ। ਇਸ ਟ੍ਰੀਟਮੈਂਟ ਤੋਂ ਬਾਅਦ ਵਾਲ਼ਾਂ ਦੀ ਸਿਹਤ ਦਾ ਕੀ ਖ਼ਾਸ ਖ਼ਿਆਲ ਰੱਖੀਏ, ਤੁਸੀਂ ਵੀ ਜਾਣੋ...
Rebonding Hair
1. ਰਿਬੌਂਡਿੰਗ 'ਚ ਹੀਟ ਟ੍ਰੀਟਮੈਂਟ ਤੇ ਕੈਮੀਕਲ ਇਸਤੇਮਾਲ ਹੁੰਦਾ ਹੈ ਤਾਂ ਇਨ੍ਹਾਂ ਨੂੰ ਕਦੀ ਵੀ ਨਾਰਮਲ ਸ਼ੈਂਪੂ ਨਾਲ ਨਾ ਧੋਵੋ। ਅਜਿਹੇ ਸ਼ੈਂਪੂ ਤੇ ਕੰਡੀਸ਼ਨਰ ਇਸਤੇਮਾਲ ਕਰੋ ਜਿਹੜੇ ਖ਼ਾਸਤੌਰ 'ਤੇ ਰਿਬੌਂਡਿੰਗ ਲਈ ਹੀ ਬਣੇ ਹਨ। ਇਸ ਨਾਲ ਤੁਹਾਡੇ ਵਾਲ਼ ਲੰਬੇ ਸਮੇਂ ਤਕ ਸਟ੍ਰੇਟ ਤੇ ਸਿਲਕੀ ਰਹਿਣਗੇ। ਉਂਝ ਤਾਂ ਜ਼ਿਆਦਾਤਰ ਪਾਰਲਰ, ਜਿੱਥੋਂ ਤੁਸੀਂ ਰਿਬੌਂਡਿੰਗ ਕਰਵਾਉਂਦੇ ਹੋ ਤਾਂ ਖ਼ੁਦ ਹੀ ਵਾਲ਼ਾਂ ਲਈ ਬੈਸਟ ਸ਼ੈਂਪੂ ਤੁਹਾਨੂੰ ਦੱਸ ਦਿੰਦੇ ਹਨ ਪਰ ਫਿਰ ਵੀ ਜੇਕਰ ਮਿਸ ਹੋ ਜਾਵੇ ਤਾਂ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ।
Rebonding Hair
2. ਹਫ਼ਤੇ 'ਚ ਇਕ ਵਾਰ ਆਇਲ ਮਸਾਜ ਤੇ ਸਟੀਮ ਜ਼ਰੂਰੀ ਹੈ। ਹਾਂ, ਪਰ ਮਸਾਜ ਬਹੁਤ ਤੇਜ਼ੀ ਨਾਲ ਨਾ ਕਰੋ ਨਹੀਂ ਤਾਂ ਵਾਲ਼ ਟੁੱਟਣ ਲੱਗਣਗੇ। ਰਿਬੌਂਡਿੰਗ ਤੋਂ ਬਾਅਦ ਉੰਝ ਵੀ ਵਾਲ਼ ਕਮਜ਼ੋਰ ਹੋ ਜਾਂਦੇ ਹਨ ਤਾਂ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਜ਼ੋਰ-ਜ਼ਬਰਦਸਤੀ ਭਾਰੀ ਪੈ ਸਕਦੀ ਹੈ। ਵਾਲ਼ਾਂ ਨੂੰ ਤੇਜ਼ੀ ਨਾਲ ਕੌਮ, ਸ਼ੈਂਪੂ ਕਰਨ ਤੇ ਰਗੜ ਕੇ ਮਸਾਜ ਕਰਨ ਤੋਂ ਬਚੋ।
Rebonding Hair
3. ਸ਼ੈਂਪੂ ਤੋਂ ਬਾਅਦ ਬਹੁਤ ਤੇਜ਼ੀ ਨਾਲ ਰਗੜ ਕੇ ਵਾਲ਼ਾਂ ਨੂੰ ਸੁਕਾਉਣਾ ਬਿਲਕੁਲ ਵੀ ਠੀਕ ਨਹੀਂ ਹੁੰਦਾ। ਗਿੱਲੇ ਵਾਲ਼ ਕਮਜ਼ੋਰ ਹੁੰਦੇ ਹਨ ਤਾਂ ਬਿਹਤਰ ਹੋਵੇਗਾ ਕਿ ਤੌਲੀਏ ਨਾਲ ਥਪਥਪਾਉਂਦੇ ਹੋਏ ਵਾਲ਼ ਸੁਕਾਓ। ਕੁਝ ਦੇਰ ਤੌਲੀਏ ਨਾਲ ਵਾਲ਼ਾਂ ਨੂੰ ਢਕੋ ਫਿਰ ਉਂਗਲਾਂ ਨਾਲ ਇਨ੍ਹਾਂ ਨੂੰ ਸੁਲਝਾਓ।
Rebonding Hair
4. ਵਾਲ਼ਾਂ ਦੀ ਕੁਦਰਤੀ ਨਮੀ ਬਰਕਰਾਰ ਰੱਖਣ ਲਈ ਸੀਰਮ ਜਾਂ ਲਿਵ ਇਨ ਕੰਡੀਸ਼ਨਰ ਦਾ ਇਸਤੇਮਾਲ ਕਰੋ।
Rebonding Hair
5. 10-12 ਦਿਨਾਂ ਦੇ ਵਕਫ਼ੇ 'ਤੇ ਹੇਅਰ ਮਾਸਕ ਲਗਾਓ। ਤੁਸੀਂ ਐਲੋਵੇਰਾ ਮਾਸਕ ਜਾਂ ਐੱਗ ਮਾਸਕ ਵੀ ਲਗਾ ਸਕਦੇ ਹੋ। ਇਹ ਤੁਹਾਡੇ ਵਾਲ਼ਾਂ ਨੂੰ ਪੋਸ਼ਣ ਦੇਵੇਗਾ ਤੇ ਡੈਮੇਜ ਹੇਅਰ ਰਿਪੇਅਰ ਕਰਨ 'ਚ ਵੀ ਮਦਦ ਮਿਲੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।