ਲੰਮੇ ਵਾਲਾਂ ਲਈ ਲਗਾਓ ਕਾਫ਼ੀ ਦਾ ਇਹ ਹੇਅਰ ਮਾਸਕ 
Published : Jun 30, 2018, 10:29 am IST
Updated : Jun 30, 2018, 10:29 am IST
SHARE ARTICLE
 coffee hair mask
coffee hair mask

ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਕਾਫ਼ੀ ਦੇ ਬਿਨਾਂ ਨਹੀਂ ਹੋ ਪਾਂਦੀ ਹੈ। ਸਿਹਤ ਤੋਂ ਇਲਾਵਾ ਕਾਫ਼ੀ ਸੁੰਦਰਤਾ ਲਈ ਵੀ ਫ਼ਾਇਦੇਮੰਦ ਹੈ। ਜੀ ਹਾਂ, ਇਸ ਵਿਚ ਕੁੱਝ ਅਜਿਹੇ ਯੋਗਿਕ...

ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਕਾਫ਼ੀ ਦੇ ਬਿਨਾਂ ਨਹੀਂ ਹੋ ਪਾਂਦੀ ਹੈ। ਸਿਹਤ ਤੋਂ ਇਲਾਵਾ ਕਾਫ਼ੀ ਸੁੰਦਰਤਾ ਲਈ ਵੀ ਫ਼ਾਇਦੇਮੰਦ ਹੈ। ਜੀ ਹਾਂ, ਇਸ ਵਿਚ ਕੁੱਝ ਅਜਿਹੇ ਯੋਗਿਕ ਮੌਜੂਦ ਹਨ ਜੋ ਚਮੜੀ ਅਤੇ ਵਾਲਾਂ ਨੂੰ ਸੋਹਣੇ ਬਣਾਉਣ ਵਿਚ ਮਦਦ ਕਰਦੇ ਹਨ। ਇਸ ਵਿਚ ਮੌਜੂਦ ਕੈਫੀਨ ਵਾਲਾਂ ਨੂੰ ਸੁੰਦਰ ਦਿਖਾਉਂਦਾ ਹੈ ਅਤੇ ਉਨ੍ਹਾਂ ਨੂੰ ਤੰਦਰੁਸਤ ਬਣਾਏ ਰੱਖਦਾ ਹੈ।  ਇਸ ਨਾਲ ਸਕੈਲਪ ਵਿਚ ਖ਼ੂਨ ਵਹਾਅ ਵੀ ਬਿਹਤਰ ਹੋ ਪਾਉਂਦਾ ਹੈ। ਇਹ ਵਾਲਾਂ ਦੇ ਝੜਨ ਵਰਗੀ ਸਮੱਸਿਆਵਾਂ ਨਾਲ ਵੀ ਛੁਟਕਾਰਾ ਦਿਵਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

 coffee hair mask coffee hair mask

ਇਹ ਚੰਗਾ ਹੇਅਰ ਮਾਸਕ ਅਤੇ ਕੰਡੀਸ਼ਨਰ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟਸ ਵਾਲਾਂ ਨੂੰ ਤੰਦਰੁਸਤ ਰੱਖਦੇ ਹਨ। ਕਾਫ਼ੀ ਚਮੜੀ ਵੱਲ ਸਕੈਲਪ ਨੂੰ ਐਕਸਫੋਲਿਏਟ ਕਰਦਾ ਹੈ। ਇਹ ਕਈ ਸੁੰਦਰਤਾ ਸਬੰਧਿਤ ਸਮੱਸਿਆਵਾਂ ਦਾ ਇਕ ਇਲਾਜ ਹੈ। ਇਸ ਦੀ ਮਦਦ ਨਾਲ ਤੁਸੀਂ ਘਰ 'ਤੇ ਹੀ ਅਪਣੀ ਸੁੰਦਰਤਾ ਨੂੰ ਨਿਖਾਰ ਸਕਦੇ ਹੋ ਤਾਂ ਚਲੋ ਜਾਣਦੇ ਹਨ ਕਿ ਵਾਲਾਂ ਨੂੰ ਕਾਫ਼ੀ ਨਾਲ ਕੀ ਕੀ ਫ਼ਾਇਦੇ ਮਿਲ ਸਕਦੇ ਹਨ। ਕਾਫ਼ੀ ਨਾਲ ਵਾਲਾਂ ਦਾ ਵਿਕਾਸ ਵੱਧਦਾ ਹੈ ਅਤੇ ਮੁਲਾਇਮ ਬਣਦੇ ਹਨ। 

 coffee hair mask coffee hair mask

ਕਾਫ਼ੀ ਹੇਅਰ ਮਾਸਕ ਬਣਾਉਣ ਦਾ ਢੰਗ : ਇਕ ਚੱਮਚ ਕਾਫ਼ੀ ਪਾਊਡਰ ਵਿਚ 2 ਚੱਮਚ ਆਲਿਵ ਆਇਲ ਪਾ ਕੇ ਪੇਸਟ ਤਿਆਰ ਕਰ ਲਵੋ। ਇਸ ਨੂੰ ਵਾਲਾਂ 'ਤੇ ਲਗਾਓ ਅਤੇ ਮਸਾਜ ਕਰੋ। 15 - 30 ਮਿੰਟ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਵੋ। ਸਲਫੇਟ ਫ਼੍ਰੀ ਸ਼ੈਪੂ ਦੀ ਵਰਤੋਂ ਕਰੋ। ਹਫ਼ਤੇ ਵਿਚ ਇਕ ਵਾਰ ਇਸ ਨੂੰ ਜ਼ਰੂਰ ਕਰੋ। ਥੋੜ੍ਹੀ ਜਿਹੀ ਕਾਫ਼ੀ ਨੂੰ ਗਰਮ ਕਰੋੋ ਅਤੇ ਠੰਡਾ ਹੋਣ ਲਈ ਰੱਖ ਦਿਓ।

 coffee hair mask coffee hair mask

ਇਸ ਨੂੰ ਵਾਲਾਂ 'ਤੇ ਸ਼ੈਂਪੂ ਤੋਂ ਬਾਅਦ ਲਗਾਓ ਅਤੇ ਕੰਡੀਸ਼ਨਰ ਕਰੋ। ਵਾਲਾਂ ਦਾ ਝੜਨਾ ਹੇਅਰ ਫੋਲਿਕਲਸ ਦੇ ਕਮਜ਼ੋਰ ਹੋਣ 'ਤੇ ਵਾਲ ਝੜਨ ਲਗਦੇ ਹਨ। ਅਜਿਹਾ ਅਨੁਵੰਸ਼ਕ, ਤਣਾਅ, ਏਜਿੰਗ ਅਤੇ ਹਾਰਮੋਨਲ ਅਸੰਤੁਲਨ ਦੇ ਕਾਰਨ ਹੁੰਦਾ ਹੈ। ਕਾਫ਼ੀ 'ਚ ਮੌਜੂਦ ਕੈਫ਼ੀਨ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਨੂੰ ਝੜਨ ਤੋਂ ਬਚਾਉਂਦਾ ਹੈ। ਇਸ ਦੇ ਲਈ ਤੁਹਾਨੂੰ ਬਰੂ ਕਾਫ਼ੀ ਨਾਲ ਵਾਲਾਂ ਨੂੰ ਹਫ਼ਤੇ ਵਿਚ ਦੋ ਵਾਰ ਧੋਣਾ ਹੈ। 

 coffee hair mask coffee hair mask

ਸਕੈਲਪ ਦਾ ਖੂਨ ਵਹਾਅ ਹੋਵੇਗਾ ਬਿਹਤਰ : ਜਦੋਂ ਸਕੈਲਪ ਦਾ ਖੂਨ ਵਹਾਅ ਬਿਹਤਰ ਹੋਵੇਗਾ ਤਾਂ ਵਾਲ ਤੇਜ਼ੀ ਨਾਲ ਵਧਣਗੇ।  ਕਾਫ਼ੀ ਤੇਲ ਨਾਕ ਸਕੈਲਪ 'ਤੇ ਖੂਨ ਦੇ ਵਹਾਅ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਇਹ ਤੇਲ ਤਿਆਰ ਅਤੇ ਪ੍ਰਯੋਗ ਕਰਨਾ ਬਹੁਤ ਆਸਾਨ ਹੈ। ਅਪਣਾ ਕੋਈ ਪਸੰਦੀਦਾ ਤੇਲ ਚੁਣੋ ਅਤੇ ਇਸ ਵਿਚ ਕੁੱਝ ਕਾਫ਼ੀ ਬੀਨਜ਼ ਪਾ ਕੇ ਰੰਗ ਬਦਲਣ ਤੱਕ ਆਰਾਮ ਕਰੋ। ਗੈਸ ਬੰਦ ਕਰ ਕੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ 'ਤੇ ਤੇਲ ਨੂੰ ਕੱਢ ਕੇ ਜਾਰ ਵਿਚ ਬੰਦ ਕਰ ਲਵੋ।

 

ਸਕੈਲਪ ਸਕਰਬ ਚਿਹਰੇ ਅਤੇ ਸਰੀਰ 'ਤੇ ਸਕਰਬ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਸਕੈਲਪ ਦੀ ਸਕਰਬਿੰਗ ਵੀ ਮਹੱਤਵਪੂਰਣ ਹੁੰਦੀ ਹੈ ਕਿਉਂਕਿ ਇਸ ਤੋਂ ਸਕੈਲਪ ਦੀ ਸਫ਼ਾਈ ਹੁੰਦੀ ਹੈ। ਸਕੈਲਪ ਨੂੰ ਸਕਰਬ ਕਰਨ ਨਾਲ ਉਥੇ ਉੱਤੇ ਮੌਜੂਦ ਮਰੀਆਂ ਕੋਸ਼ਿਕਾਵਾਂ ਨਿਕਲ ਜਾਂਦੀਆਂ ਹਨ। ਇਸ ਦੇ ਲਈ ਥੋੜ੍ਹਾ ਜਿਹਾ ਕਾਫ਼ੀ ਪਾਊਡਰ ਅਤੇ ਕੰਡੀਸ਼ਨਰ ਲਵੋ। ਇਸ ਮਿਸ਼ਰਣ ਨੂੰ ਸਕੈਲਪ 'ਤੇ ਲਗਾਓ ਅਤੇ ਕੁੱਝ ਮਿੰਟਾਂ ਲਈ ਛੱਡ ਦਿਓ। 20 ਮਿੰਟ ਬਾਅਦ ਮਾਇਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਵੋ। ਹਫ਼ਤੇ ਵਿਚ ਇਕ ਵਾਰ ਅਜਿਹਾ ਜ਼ਰੂਰ ਕਰੋ।

 coffee coffee

ਹੇਅਰ ਕਲਰ ਵਾਲਾਂ ਦੇ ਕਲਰ ਨੂੰ ਬਿਹਤਰ ਕਰਨ ਵਿਚ ਕਾਫ਼ੀ ਦੀ ਵਰਤੋਂ ਵਧੀਆ ਰਹਿੰਦਾ ਹੈ। ਇਸ ਤੋਂ ਵਾਲਾਂ ਦਾ ਰੰਗ ਗਹਿਰਾ ਅਤੇ ਚਮਕਦਾਰ ਹੁੰਦਾ ਹੈ। ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਪਹਿਲਾਂ ਥੋੜ੍ਹੀ ਜਿਹੀ ਕਾਫ਼ੀ ਨੂੰ ਗਰਮ ਕਰ ਲਵੋ ਅਤੇ ਠੰਡਾ ਹੋਣ ਲਈ ਰੱਖ ਦਿਓ। ਹੁਣ ਇਸ ਵਿਚ ਇਕ ਚੱਮਚ ਕਾਫ਼ੀ ਪਾਊਡਰ ਅਤੇ 2 ਚੱਮਚ ਰੈਗੁਲਰ ਹੇਅਰ ਕੰਡੀਸ਼ਨਰ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਇਸ ਮਿਸ਼ਰਣ ਨੂੰ ਮਾਸਕ ਦੀ ਤਰ੍ਹਾਂ ਲਗਾਓ ਅਤੇ ਇਕ ਘੰਟੇ ਬਾਅਦ ਵਾਲਾਂ ਨੂੰ ਧੋ ਲਵੋ।

Coffee hair maskCoffee hair mask

ਜੇਕਰ ਤੁਸੀਂ ਇਸ ਨੂੰ ਗਾੜਾ ਰੰਗ ਦੇਣਾ ਚਾਹੁੰਦੇ ਹੋ ਤਾਂ ਇਸ ਵਿਚ 1 ਚੱਮਚ ਕੋਕੋ ਪਾਊਡਰ ਵੀ ਪਾਓ। ਹੇਅਰ ਮਾਸਕ ਨਾਲ ਸਕੈਲਪ ਸਾਫ਼ ਹੁੰਦੀ ਹੈ ਅਤੇ ਵਾਲ ਮੁਲਾਇਮ ਬਣਦੇ ਹਨ। ਇਸ ਮਾਸਕ ਲਈ 2 ਚੱਮਚ ਕਾਫ਼ੀ ਪਾਊਡਰ, 1 ਚੱਮਚ ਸ਼ਹਿਦ ਅਤੇ 1 ਚੱਮਚ ਜੈਤੂਨ ਤੇਲ ਲਵੋ। ਉਨ੍ਹਾਂ ਨੂੰ ਮਿਕਸ ਕਰ ਕੇ ਸਮੂਦ ਪੇਸਟ ਬਣਾ ਲਵੋ। ਇਸ ਨੂੰ ਵਾਲਾਂ ਅਤੇ ਸਕੈਲਪ 'ਤੇ ਲਗਾਓ ਅਤੇ ਸਰਕੂਲਰ ਮੋਸ਼ਨ 'ਚ ਮਸਾਜ ਕਰੋ। ਇਕ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement