
ਖ਼ੂਬਸੂਰਤ ਅਤੇ ਦਮਕਦੀ ਸਕਿੱਨ ਕੌਣ ਨਹੀਂ ਚਾਹੁੰਦਾ
ਖ਼ੂਬਸੂਰਤ ਅਤੇ ਦਮਕਦੀ ਸਕਿੱਨ ਕੌਣ ਨਹੀਂ ਚਾਹੁੰਦਾ। ਇਹ ਇੱਛਾ ਪੂਰੀ ਕਰਨ ਲਈ ਲੋਕ ਕੀ-ਕੀ ਤਰੀਕੇ ਨਹੀਂ ਅਪਣਾਉਂਦੇ, ਇੱਥੋਂ ਤਕ ਕਿ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਵੀ ਖਰੀਦਦੇ ਹਨ। ਕਈ ਵਾਰ ਇਨ੍ਹਾਂ ਮਹਿੰਗੇ ਪ੍ਰੋਡਕਟਸ ਨਾਲ ਸਕਿੱਨ ਨੂੰ ਨੁਕਸਾਨ ਵੀ ਪਹੁੰਚਦਾ ਹੈ, ਇਸ ਦੀ ਵਜ੍ਹਾ ਉਨ੍ਹਾਂ ਵਿਚ ਮੌਜੂਦ ਨੁਕਸਾਨਦਾਇਕ ਕੈਮਿਕਲ ਹੁੰਦੇ ਹਨ।
Coffee Face Pack
ਇਨ੍ਹਾਂ ਕੈਮੀਕਲਜ਼ ਕਰਕੇ ਸਕਿੱਨ ਸਬੰਧੀ ਮੁਹਾਸੇ ਅਤੇ ਹੋਰ ਸਮੱਸਿਆਵਾਂ ਆਉਣ ਲਗਦੀਆਂ ਹਨ। ਅਜਿਹੇ ਵਿਚ ਤੁਸੀਂ ਘਰ 'ਚ ਬਣੇ ਉਪਾਵਾਂ ਦਾ ਇਸਤੇਮਾਲ ਕਰੋਗੇ ਤਾਂ ਸਾਈਡ-ਇਫੈਕਟ ਹੋਣ ਦੇ ਚਾਂਸ ਘਟ ਜਾਂਦੇ ਹਨ। ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕੌਫੀ ਫੇਸਪੈਕ ਬਾਰੇ। ਕੌਫੀ ਫੇਸਪੈਕ ਨਾ ਸਿਰਫ਼ ਸਕਿੱਨ 'ਤੇ ਜੰਮੇ ਡੈੱਡ ਸੈੱਲਜ਼ ਹਟਾਉਣ 'ਚ ਮਦਦ ਕਰਦਾ ਹੈ ਬਲਕਿ ਸਕਿੱਨ ਨੂੰ ਮੁੜ ਜੀਵਤ ਵੀ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ।
Coffee Face Pack
ਕੌਫੀ ਨਾਲ ਮੌਜੂਦ ਤੱਤ ਡੈੱਡ ਸਕਿੱਨ ਹਟਾਉਣ 'ਚ ਮਦਦ ਕਰਦੇ ਹਨ। ਡੈੱਡ ਸਕਿੱਨ ਨਾ ਸਿਰਫ਼ ਖ਼ੂਬਸੂਰਤੀ ਘਟਾਉਂਦੀ ਹੈ ਬਲਕਿ ਚਮੜੀ ਨੂੰ ਬੇਜਾਨ ਤੇ ਰੁੱਖਾ ਵੀ ਬਣਾਉਂਦੀ ਹੈ। ਇਸ ਲਈ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਕੌਫੀ ਨਾਲ ਬਣੇ ਫੇਸਪੈਕ ਦਾ ਇਸਤੇਮਾਲ ਜ਼ਰੂਰ ਕਰੋ।
Coffee Face Pack
ਐਂਟੀਆਕਸੀਡੈਂਟ- ਕੌਫੀ 'ਚ ਮੌਜੂਦ ਐਂਟੀਆਕਸੀਡੈਂਟ ਸਕਿੱਨ ਲਈ ਕਾਫ਼ੀ ਫਾਇਦੇਮੰਦ ਹਨ। ਇਹ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਦੇ ਹਨ। ਨਾਲ ਹੀ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਕੌਫੀ ਪੋਰਜ਼ 'ਚ ਮੌਜੂਦ ਗੰਦਗੀ ਤਕ ਬਾਹਰ ਕੱਢ ਦਿੰਦੀ ਹੈ।
Coffee Face Pack
ਚਮਕਦੀ ਸਕਿੱਨ- ਕੌਫੀ ਫੇਸਪੈਕ ਤੁਹਾਡੀ ਮੁਰਝਾਈ ਸਕਿੱਨ 'ਤੇ ਗਲੋਅ ਲਿਆਉਂਦਾ ਹੈ। ਇਹ ਫੇਸ ਪੈਕ ਸਕਿੱਨ ਦੀ ਚਮਕ ਵਧਾਉਂਦਾ ਹੈ, ਨਾਲ ਹੀ ਸਕਿੱਨ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ 'ਚ ਵੀ ਮਦਦ ਕਰਦਾ ਹੈ।
Coffee Face Pack
ਟੈਨਿੰਗ- ਕੌਫੀ ਟੈਨਿੰਗ ਘਟਾਉਣ 'ਚ ਵੀ ਮਦਦਗਾਰ ਹੈ। ਨਾਲ ਹੀ ਸਨ ਬਰਨ ਨੂੰ ਵੀ ਬਿਹਤਰ ਕਰਦਾ ਹੈ। ਇਸ ਤੋਂ ਇਲਾਵਾ ਸਕਿੱਨ 'ਤੇ ਮੌਜੂਦ ਲਾਲੀਪਣ ਅਤੇ ਸੋਜ਼ਿਸ਼ ਵੀ ਘਟਾਉਂਦਾ ਹੈ। ਇੱਥੋਂ ਤਕ ਕਿ ਕੌਫੀ ਫੇਸਪੈਕ ਸਨਬਰਨ ਕਾਰਨ ਹੋਣ ਵਾਲੀ ਜਲਨ ਨੂੰ ਵੀ ਘਟਾਉਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।