
ਯਾਦ ਕਰੋ 1980 ਦਾ ਉਹ ਦਹਾਕਾ ਜਦੋਂ ਚਮਕੀਲੇ ਭੜਕੀਲੇ ਕੱਪੜੇ, ਟ੍ਰੈਕ ਸੂਟ ਅਤੇ ਝਾਲਰਦਾਰ ਵਾਲੇ ਗਾਉਨ ਜਾਂ ਫ਼੍ਰਾਕ ਚੱਲਦੇ ਸਨ| ਇਹ ਸਮਾਂ 1980 ਦੇ ਦਹਾਕੇ............
ਯਾਦ ਕਰੋ 1980 ਦਾ ਉਹ ਦਹਾਕਾ ਜਦੋਂ ਚਮਕੀਲੇ ਭੜਕੀਲੇ ਕੱਪੜੇ, ਟ੍ਰੈਕ ਸੂਟ ਅਤੇ ਝਾਲਰਦਾਰ ਵਾਲੇ ਗਾਉਨ ਜਾਂ ਫ਼੍ਰਾਕ ਚੱਲਦੇ ਸਨ| ਇਹ ਸਮਾਂ 1980 ਦੇ ਦਹਾਕੇ ਦੇ ਫ਼ੈਸ਼ਨ ਨੂੰ ਇਕ ਵਾਰ ਫਿਰ ਤੋਂ ਅਪਨਾਉਣ ਦਾ ਹੈ, ਜਿਸਦੇ ਨਾਲ ਤੁਸੀਂ ਆਪਣੀ ਸ਼ਖਸੀਅਤ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰ ਸਕੋ|
old fashionਟ੍ਰੈਕ ਸੂਟ 1980 ਦੇ ਦਹਾਕੇ ਵਿਚ ਖੂਬ ਚਲਦੇ ਸਨ ਅਤੇ ਮੌਜੂਦਾ ਦੌਰ ਵਿਚ ਅਥਲੈਟਿਕ ਅਤੇ ਸਪੋਰਟੀ ਦਿੱਖ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ| ਅਜਿਹੇ ਵਿਚ ਇਨ੍ਹਾਂ ਨੂੰ ਪਹਿਨ ਕੇ ਵੱਖਰੀ ਅਤੇ ਵਧੀਆ ਲੁਕ ਦਿਤੀ ਜਾ ਸਕਦੀ ਹੈ| ਭੜਕੀਲੇ ਹਰੇ, ਪੀਲੇ, ਲਾਲ ਰੰਗ ਦੇ ਟ੍ਰੈਕ ਸੂਟ ਪਹਿਨਣ ਦੇ ਬਜਾਏ ਭੂਰੇ, ਗ੍ਰੇ ਆਦਿ ਰੰਗਾਂ ਦੇ ਟ੍ਰੈਕ ਸੂਟ ਪਹਿਨੋ| ਤੁਸੀਂ ਚਾਹੋ ਤਾਂ ਵੇਲਵੇਟ ਜਾਂ ਸਨੀਲ ਦੇ ਕੱਪੜੇ ਦਾ ਟ੍ਰੈਕ ਸੂਟ ਵੀ ਪਹਿਨ ਸਕਦੇ ਹੋ|
indian fashion
ਹਲਕੇ ਜੈਕੇਟ ਨੂੰ ਛੱਡ ਕੇ 1980 ਦੇ ਦਹਾਕੇ ਵਿਚ ਪਹਿਨੇ ਜਾਣ ਵਾਲੇ ਹੈਵੀ ਜੈਕੇਟ, ਬਲੈਜਰ ਅਤੇ ਕੋਟ ਨੂੰ ਪਹਿਨਣ ਦਾ ਸਮਾਂ ਆ ਗਿਆ ਹੈ| ਇਸ ਨਾਲ ਤੁਹਾਨੂੰ ਸਮਾਰਟ ਲੁਕ ਮਿਲੇਗਾ| ਚਮਕੀਲੇ ਅਤੇ ਭੜਕੀਲੇ ਕੱਪੜੇ ਮੱਲੋ ਜ਼ੋਰੀ ਹੀ ਸਭ ਦਾ ਧਿਆਨ ਆਪਣੇ ਵਲ ਖਿੱਚ ਲੈਂਦੇ ਹਨ, ਤਾਂ ਨਵੇਂ ਲੁਕ ਲਈ ਬੇਝਿਜਕ ਭੜਕੀਲੇ ਚਮਕਦਾਰ ਕੱਪੜੇ ਅਤੇ ਅਸੈਸਰੀਜ਼ ਨੂੰ ਪਹਿਨੋ|
fashionਬੇਹੱਦ ਛੋਟੇ, ਮੀਡੀਅਮ ਅਤੇ ਵੱਡੇ ਆਕਾਰ ਵਿਚ ਉਪਲੱਬਧ ਝਾਲਰਦਾਰ ਡਰੈਸ ਦੇ ਬਿਨਾਂ 1980 ਦੇ ਦਹਾਕੇ ਦੇ ਕੱਪੜਿਆਂ ਦੀ ਅਲਮਾਰੀ ਅਧੂਰੀ ਹੈ| ਲੜਕੀਆਂ ਝਾਲਰਦਾਰ ਟਾਪ, ਸਕਰਟ, ਸ਼ਰਟ ਅਤੇ ਗਾਉਨ ਪਹਿਨ ਕੇ ਬੇਹੱਦ ਖ਼ੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਸਕਦੀਆਂ ਹਨ|