ਸਿਰਫ਼ 7 ਦਿਨਾਂ 'ਚ ਪਾਓ SunTan ਤੋਂ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖੇ
Published : Jul 31, 2020, 3:03 pm IST
Updated : Jul 31, 2020, 3:03 pm IST
SHARE ARTICLE
Sun Tan
Sun Tan

ਸਨਟੈਨਿੰਗ ਮਤਲਬ ਸਕਿੱਨ ਦਾ ਕਲਰ ਡਾਰਕ ਹੋ ਜਾਣਾ। ਇਸ ਦੀ ਵਜ੍ਹਾ ਹੈ ਲਗਾਤਾਰ ਧੁੱਪ 'ਚ ਰਹਿਣਾ

ਸਨਟੈਨਿੰਗ ਮਤਲਬ ਸਕਿੱਨ ਦਾ ਕਲਰ ਡਾਰਕ ਹੋ ਜਾਣਾ। ਇਸ ਦੀ ਵਜ੍ਹਾ ਹੈ ਲਗਾਤਾਰ ਧੁੱਪ 'ਚ ਰਹਿਣਾ। ਅਕਸਰ ਬੀਚ ਜਾਂ ਹਿੱਲ ਸਟੇਸ਼ਨ ਤੋਂ ਵਾਪਸ ਆਉਣ ਮਗਰੋਂ ਲੋਕਾਂ ਨੂੰ ਸਨਟੈਨਿੰਗ ਦੀ ਸ਼ਿਕਾਇਤ ਹੋ ਜਾਂਦੀ ਹੈ ਜਿਸ ਤੋਂ ਬਚਣ ਲਈ ਸਨਸਕ੍ਰੀਨ ਦਾ ਇਸਤੇਮਾਲ ਬੈਸਟ ਮੰਨਿਆ ਜਾਂਦਾ ਹੈ। ਪਰ ਕੁਝ ਘਰੇਲੂ ਨੁਸਖੇ ਵੀ ਹਨ ਜਿਨ੍ਹਾਂ ਦੇ ਮਹਿਜ਼ ਕੁਝ ਦਿਨਾਂ ਦੇ ਇਸਤੇਮਾਲ ਨਾਲ ਹੀ ਸਨਟੈਨਿੰਗ ਦੀ ਪ੍ਰਾਬਲਮ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ। ਜਾਣਾਂਗੇ ਇਨ੍ਹਾਂ ਬਾਰੇ...

Sun TanSun Tan

ਬੇਸਨ ਲਿਆਵੇ ਚਿਹਰੇ 'ਚ ਨਿਖਾਰ- ਸਾਫਟ, ਗਲੋਇੰਗ ਸਕਿੱਨ ਦੇ ਨਾਲ ਹੀ ਸਨਟੈਨਿੰਗ ਤੋਂ ਵੀ ਛੁਟਕਾਰਾ ਚਾਹੀਦੈ ਤਾਂ ਬੇਸਨ ਨਾਲ ਬਣੇ ਫੇਸਪੈਕ ਦਾ ਇਸਤੇਮਾਲ ਕਰੋ। ਇਸ ਫੇਸਪੈਕ ਨੂੰ ਬਣਾਉਣ ਲਈ ਬੇਸਨ 'ਚ ਨੀਂਬੂ ਦਾ ਰਸ, ਚੁਟਕੀ ਕੁ ਹਲਦੀ ਅਤੇ ਦਹੀਂ ਜਾਂ ਦੁੱਧ ਜੋ ਵੀ ਹੈ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਹਲਕਾ ਸੁੱਕਣ 'ਤੇ ਧੋਅ ਲਓ। ਸਕ੍ਰਬ ਕਰਦੇ ਹੋਏ ਚਿਹਰੇ ਨੂੰ ਧਣ ਨਾਲ ਡੈੱਡ ਸਕਿੱਨ ਵੀ ਨਿਕਲ ਜਾਂਦੀ ਹੈ।

Sun TanSun Tan

ਮੁਲਤਾਨੀ ਮਿੱਟੀ ਦਾ ਕਮਾਲ- ਸਨਟੈਨਿੰਗ ਦੂਰ ਕਰਨ 'ਚ ਮੁਲਤਾਨੀ ਮਿੱਟੀ ਵੀ ਬਹੁਤ ਅਸਰਦਾਰ ਹੈ। ਜਿਸ ਦਾ ਇਸਤੇਮਾਲ ਕਾਫ਼ੀ ਸਮਾਂ ਪਹਿਲਾਂ ਤੋਂ ਕੀਤਾ ਜਾਂਦਾ ਹੈ। ਬੱਸ ਇਸ ਦੇ ਲਈ ਮੁਲਤਾਨੀ ਮਿੱਟੀ, ਆਲੂਆਂ ਦਾ ਰਸ ਅਤੇ ਗੁਲਾਬ ਜਲ ਮਿਕਸ ਕਰੋ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਧੋਅ ਲਓ।

Sun TanSun Tan

ਟਮਾਟਰ ਦੇ ਗੁੱਦੇ ਦੀ ਵਰਤੋਂ- ਟਮਾਟਰ ਦਾ ਗੁੱਦਾ ਕਈ ਸਾਰੇ ਫਾਇਦਾਂ ਨਾਲ ਭਰਪੂਰ ਹੁੰਦਾ ਹੈ। ਖ਼ੂਬਸੂਰਤ ਅਤੇ ਨਿਖਰੀ ਸਕਿੱਨ ਲਈ ਹੀ ਨਹੀਂ ਸਨਟੈਨ ਦੂਰਕ ਰਨ ਲਈ ਤੁਸੀਂ ਇਸ ਨੂੰ ਵਰਤੋਂ 'ਚ ਲਿਆ ਸਕਦੇ ਹੋ। ਇਸ ਲਈ ਟਮਾਟਰ ਤੇ ਦਹੀਂ ਦੀ ਇਕਸਮਾਨ ਮਾਤਰਾ ਲੈ ਕੇ ਉਸ ਨੂੰ ਮਿਕਸ ਕਰੋ ਅਤੇ ਇਸ ਨੂੰ ਸਨਟੈਨ ਵਾਲੀਆਂ ਥਾਵਾਂ 'ਤੇ ਅਪਲਾਈ ਕਰੋ। ਦਹੀਂ 'ਚ ਮੌਜੂਦ ਲੈਕਟਿਕ ਐਸਿਡ ਸਕਿੱਨ ਲਾਈਟਿੰਗ ਲਈ ਪਰਫੈਕਟ ਹੁੰਦਾ ਹੈ। ਇਸ ਤੋਂ ਇਲਾਵਾ ਆਇਲੀ ਅਤੇ ਐਕਨੇ ਦੀ ਪ੍ਰਾਬਲ ਵੀ ਦੂਰ ਕਰਨ 'ਚ ਇਹ ਪੈਕ ਬੈਸਟ ਹੈ।

Sun TanSun Tan

ਬਦਾਮ ਕਰੇਗਾ ਸਨਟੈਨ ਦੂਰ ਕਰਨ ਦਾ ਕੰਮ- ਸਨਟੈਨ ਦੂਰ ਕਰਨ ਲਈ ਤੁਸੀਂ ਬਦਾਮ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਬਦਾਮ ਨੂੰ ਰਾਤ-ਭਰ ਪਾਣੀ 'ਚ ਭਿਗੋ ਦਿਉ। ਸਵੇਰੇ ਇਸ ਦੇ ਛਿਲਕੇ ਉਤਾਰ ਕੇ ਚੰਗੀ ਤਰ੍ਹਾਂ ਪੀਹ ਲਓ ਅਤੇ ਦੁੱਧ 'ਚ ਮਿਲਾ ਕੇ ਸਮੂਦ ਪੇਸਟ ਬਣਾਓ। ਹੁਣ ਇਸ ਪੇਸਟ ਨੂੰ ਆਪਣੇ ਸਕਿੱਨ 'ਤੇ ਲਗਾਤਾਰ 20 ਮਿੰਟ ਤਕ ਰੱਖ। ਦੋ-ਤਿੰਨ ਦਿਨਾਂ ਦੇ ਇਸਤੇਮਾਲ ਨਾਲ ਹੀ ਸਨੈਟਨ ਦੂਰ ਹੋ ਜਾਂਦੀ ਹੈ।

Sun TanSun Tan

ਖੀਰਾ ਸਿਰਫ਼ ਖਾਓ ਹੀ ਨਹੀਂ, ਲਗਾਓ ਵੀ- ਖੀਰੇ 'ਚ ਮੌਜੂਦ ਤੱਤ ਸਕਿੱਨ ਨੂੰ ਹੈਲਦੀ ਹੀ ਨਹੀਂ ਰੱਖਦੇ, ਬਲਕਿ ਸਨਟੈਨਿੰਗ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ। ਧੁੱਪ ਕਾਰਨ ਜੇਕਰ ਤੁਹਾਡੀ ਸਕਿੱਨ ਝੁਲਸ ਗਈ ਹੈ ਤਾਂ ਖੀਰੇ ਦਾ ਇਸਤੇਮਾਲ ਹਰ ਤਰੀਕੇ ਨਾਲ ਫਾਇਦੇਮੰਦ ਹੈ। ਇਸ ਲਈ ਤੁਸੀਂ ਖੀਰੇ ਦੇ ਰਸ 'ਚ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਕਸ ਕਰੋ ਅਤੇ ਇਸ ਨੂੰ ਕਾਟਨ ਬਾਲ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਚਿਹਰੇ 'ਤੇ ਇਸ ਪੇਸਟ ਨੂੰ ਲਗਾਓ ਅਤੇ ਸੁੱਕਣ ਦਿਉ। ਹਲਕਾ ਸਕ੍ਰਬ ਕਰਦੇ ਹੋਏ ਪਾਣੀ ਨਾਲ ਧੋਅ ਲਓ। ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਨੂੰ ਫ਼ਰਕ ਨਜ਼ਰ ਆਉਣ ਲੱਗੇਗਾ।

Sun TanSun Tan

ਸਨਟੈਨ ਦੂਰ ਕਰਨ ਲਈ ਟਿਪਸ ਐਂਡ ਟ੍ਰਿਕਸ
ਕੈਮੀਕਲ ਬੇਸਡ ਸਨਟੈਨ ਟ੍ਰੀਟਮੈਂਟਸ ਤੋਂ ਬਚੋ। ਘਰ 'ਚ ਬਣੀਆਂ ਚੀਜ਼ਾਂ ਇਸ ਲਈ ਜ਼ਿਆਦਾ ਬਿਹਤਰ ਹੁੰਦੀਆਂ ਹਨ।
ਐੱਸਪੀਐੱਫ 30 ਵਾਲਾ ਸਨਸਕ੍ਰੀਨ ਹਰ ਤਰੀਕੇ ਨਾਲ ਬੈਸਟ ਹੁੰਦਾ ਹੈ। ਇਸ ਦੇ ਨਾਲ ਹੀ ਜੇਕਰ ਲਗਾਤਾਰ ਧੁੱਪ 'ਚ ਰਹਿਣਾ ਹੈ ਤਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਨਸਕ੍ਰੀਨ ਅਪਲਾਈ ਕਰਦੇ ਰਹੋ।
ਸਨਸਕ੍ਰੀਨ ਲਗਾਉਣ ਦੇ ਨਾਲ ਹੀ ਅਜਿਹੇ ਆਉਟਫਿਟਸ ਪਹਿਨੋ ਜਿਹੜੇ ਤੁਹਾਡੀ ਬਾਡੀ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕਰ ਲੈਣ। ਜੋ ਸਨਟੈਨ ਤੋਂ ਤੁਹਾਨੂੰ ਬਚਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement