
ਵਾਲਾਂ ਦਾ ਟੁੱਟ ਕੇ ਗਿਰਨਾ ਔਰਤ ਲਈ ਹੀ ਪਰੇਸ਼ਾਨੀ ਵਾਲੀ ਸਥਿਤੀ ਹੈ। ਹੁਣ ਵਾਲਾਂ ਦੇ ਝੜਨ ਦੀ ਸਮੱਸਿਆ ਕਾਫ਼ੀ ਲੋਕਾਂ ਨੂੰ ਹੈ। ਇਸ ਦੇ ਹੋਰ ਵੀ ਬਹੁਤੇ ਕਾਰਨ ਹਨ। ਹੇਠਾਂ ਦਿਤੇ ਹੋਏ ਘਰੇਲੂ ਨੁਸਖੇ ਵਾਲਾਂ ਦੇ ਝੜਨ ਤੋਂ ਰੋਕਣ ਵਿਚ ਮੱਦਦ ਕਰਦੇ ਹਨ ਅਤੇ ਕੁਦਰਤੀ ਤੌਰ ਤੇ ਉਨ੍ਹਾਂ ਨੂੰ ਉਗਾਉਣ ਵਿਚ ਵੀ ਵਿਕਾਸ ਕਰਦੇ ਹਨ ਜਿਸ ਨਾਲ ਵਾਲ ਲੰਬੇ ਅਤੇ ਸੋਹਣੇ ਹੁੰਦੇ ਹਨ।
ਕੀ ਹੋ ਸਕਦੇ ਹਨ ਕਾਰਨ
ਧੁੱਪ ਅਤੇ ਮਿੱਟੀ ਕਾਰਨ, ਕੈਮੀਕਲ ਪ੍ਰੋਡਕਟਸ ਦੀ ਵਰਤੋਂ, ਜ਼ਿਆਦਾ ਡ੍ਰਾਇਅਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਲਤ ਖਾਣਾ ਵੀ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਵਾਲਾਂ ਦੇ ਝੜਨ ਤੋਂ ਰੋਕਣ ਲਈ ਅਤੇ ਉਨ੍ਹਾਂ ਨੂੰ ਫਿਰ ਤੋਂ ਉਗਾਉਣ ਲਈ ਘਰੇਲੂ ਨੁਸਖੇ--
1. ਆਪਣੇ ਵਾਲਾਂ ਲਈ ਸਹੀ ਪ੍ਰੋਡਕਟ ਦੀ ਵਰਤੋਂ ਕਰੋ। ਤੁਹਾਡੇ ਲਈ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਵਾਲਾਂ ਲਈ ਕਿਹੜਾ ਪ੍ਰੋਡਕਟ ਸਹੀ ਹੈ। ਜੇ ਇਸ ਵਾਰ ਤੁਹਾਡੇ ਵਰਤੇ ਪ੍ਰੋਡਕਟ ਨਾਲ ਤੁਹਾਡੇ ਵਾਲਾਂ ਨੂੰ ਲਾਭ ਨਹੀਂ ਮਿਲ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਹੁਣ ਬਦਲਣ ਦਾ ਫੈਸਲਾ ਕਰੋ।
2- ਹੈਲਥੀ ਰੁਟੀਨ ਦਾ ਪਾਲਣ ਕਰੋ-
-ਦਿਨ 'ਚ ਇਕ ਵਾਰ ਤੇਲ ਨਾਲ ਮਾਲਸ਼ ਕਰੋ।
- ਰੋਜ਼ ਵਾਲਾਂ ਨੂੰ ਨਾ ਧੋਵੋ।
-ਵਾਲਾਂ ਨੂੰ ਕੁਦਰਤੀ ਤੌਰ 'ਤੇ ਸੁਖਾਵੋ। ਹੇਅਰ ਡ੍ਰਾਇਅਰ ਦੀ ਵਰਤੋਂ ਨਾ ਕਰੋ।
- ਗਿਲੇ ਵਾਲਾਂ ਨੂੰ ਕੰਘੀ ਨਾ ਕਰੋ।
3- ਖਾਣ-ਪੀਣ ਦਾ ਧਿਆਨ
ਚੰਗਾ ਭੋਜਨ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਂਡੇ, ਸੋਇਆਬੀਨ, ਨੱਟਸ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਣਗੇ।
4. ਆਂਵਲਾ
ਆਂਵਲਾ ਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਕਿਵੇਂ ਵਰਤ ਸਕਦੇ ਹਾਂ? ਵਾਲਾਂ ਦੇ ਝੜਨ ਦਾ ਇਕ ਮੁੱਖ ਕਾਰਣ ਹੈ ਵਿਟਾਮਿਨ ਸੀ (Vitamin C ) ਦੀ ਘਾਟ। ਆਂਵਲਾ ਦੇ ਵਿੱਚ ਵਿਟਾਮਿਨ ਸੀ(vitamin c) ਬਹੁਤ ਜਿਆਦਾ ਹੁੰਦਾ ਹੈ ਜਿਸ ਕਰਕੇ ਸਿਰ ਦੇ ਤਾਲੂ ਨੂੰ ਤੰਦਰੁਸਤ (healthy) ਰੱਖ ਵਾਲਾਂ ਨੂੰ ਵੱਧਣ ਵਿੱਚ ਮੱਦਦ ਕਰਦਾ ਹੈ।
5. ਮੁਲੇਠੀ ਦੀ ਜੜ
ਮੁਲੇਠੀ ਦੀ ਜੜ ਅਜਿਹੀ ਜੜੀ ਬੂਟੀ ਦਾ ਕੰਮ ਕਰਦੀ ਹੈ ਜੋ ਕਿ ਵਾਲਾਂ ਦੇ ਝੜਨ ਤੋਂ ਰੋਕ ਲੱਗਾ ਕੇ ਵਾਲਾਂ ਨੂੰ ਸੁੰਦਰ ਬਣਾਉਂਦੀ ਹੈ। ਇਹ ਸਿਰ ਤੇ ਹੋਣ ਵਾਲੀ ਜਲਨ ਨੂੰ ਵੀ ਦੂਰ ਕਰਦੀ ਹੈ ਤੇ ਠੰਡਕ ਦਿੰਦੀ ਹੈ।