
ਚੰਡੀਗੜ੍ਹ, 23 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਫ਼ੈਸ਼ਨਏਬਲ ਹੱਥਖੱਡੀ ਕਪੜਿਆਂ ਦੀ ਪ੍ਰਦਰਸ਼ਨੀ ਪਲਾਟ ਨੰਬਰ 4, ਸੈਕਟਰ 28-ਬੀ, ਮਧਿਆ ਮਾਰਗ ਚੰਡੀਗੜ੍ਹ ਸਥਿਤ ਹਿਮਾਚਲ ਭਵਨ 'ਚ ਪਿਛਲੇ ਦਿਨ ਸ਼ੁਰੂ ਹੋ ਗਈ ਹੈ। ਅੱਜ ਦੂਜੇ ਦਿਨ ਪ੍ਰਦਰਸ਼ਨੀ 'ਚ ਗਾਹਕਾਂ ਨੇ ਚੰਗੀ ਦਿਲਚਸਪੀ ਦਿਖਾਈ। ਪੂਰਾ ਦਿਨ ਮੇਲਾ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ। ਕਈ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਦੇਖੇ ਗਏ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਪ੍ਰਦਰਸ਼ਨੀ ਵਿਚ ਸਿਲਕ ਸਾੜੀਆਂ, ਫ਼ਰਨਿਸਿੰਗ, ਸਲਵਾਰ ਸੂਟ, ਡਰੈਸ ਮਟੀਰੀਅਲਜ਼, ਦੁਪੱਟਾ, ਸਟੋਲਜ਼ ਆਦਿ ਪੇਸ਼ ਕੀਤੇ ਜਾ ਰਹੇ ਹਨ।
ਇਸ ਮੌਕੇ ਖ਼ਰੀਦਦਾਰਾਂ ਵਿਚ ਭਾਰੀ ਜੋਸ਼ ਵੇਖਿਆ ਗਿਆ ਤੇ ਲੋਕਾਂ ਦੀ ਭੀੜ ਉਦਘਾਟਨ ਤੋਂ ਪਹਿਲਾਂ ਹੀ ਜੁੜਨੀ ਸ਼ੁਰੂ ਹੋ ਗਈ। ਇਸ ਮੌਕੇ ਪ੍ਰਬੰਧਕ ਪੂਰੇ ਉਤਸ਼ਾਹ ਵਿਚ ਦਿਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਬੜਾ ਹੀ ਵੱਡਾ ਹੰਭਲਾ ਹੈ ਜਿਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਭਾਰਤੀ ਸੰਸਕ੍ਰਿਤੀ ਦੀ ਝਲਕੀ ਪੇਸ਼ ਕਰਦੀਆਂ ਹਨ ਤੇ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਪੱਤਰਕਾਰਾਂ ਨੇ ਪ੍ਰਦਰਸ਼ਨੀ ਦੌਰਾਨ ਘੁੰਮ ਕੇ ਮੌਕਾ ਵੇਖਿਆ ਤਾਂ ਗਾਹਕਾਂ ਦੀਆਂ ਭੀੜਾਂ ਜੁਟੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਦਰਸ਼ਨੀ ਵਿਚ ਉੱਚ ਕੁਆਲਟੀ ਦਾ ਸਾਮਾਨ ਮਿਲੇਗਾ।