ਮਲਾਈਦਾਰ ਕੁਲਫੀ ਬਣਾਓ ਸਿਰਫ਼ ਅੱਧੇ ਕਪ ਦੁੱਧ ਨਾਲ
Published : Jul 1, 2018, 2:59 pm IST
Updated : Jul 1, 2018, 2:59 pm IST
SHARE ARTICLE
Kulfi
Kulfi

ਸਰਦੀਆਂ ਖ਼ਤਮ ਹੁੰਦੇ ਹੀ ਸਭ ਨੂੰ ਗਰਮੀਆਂ 'ਚ ਬਣਨ ਵਾਲੀ ਠੰਡੀਆਂ ਚੀਜ਼ਾਂ ਦਾ ਇੰਤਜ਼ਾਰ ਹੂੰਦਾ ਹੈ। ਗਰਮੀ ਦੀ ਤੇਜ਼ ਧੁੱਪ ਵਾਰ ਵਾਰ ਪਾਣੀ ਦੀ ਪਿਆਸ ਨੂੰ ਜਗਾ ਦਿੰਦਾ ਹੈ...

ਸਰਦੀਆਂ ਖ਼ਤਮ ਹੁੰਦੇ ਹੀ ਸਭ ਨੂੰ ਗਰਮੀਆਂ 'ਚ ਬਣਨ ਵਾਲੀ ਠੰਡੀਆਂ ਚੀਜ਼ਾਂ ਦਾ ਇੰਤਜ਼ਾਰ ਹੂੰਦਾ ਹੈ। ਗਰਮੀ ਦੀ ਤੇਜ਼ ਧੁੱਪ ਵਾਰ ਵਾਰ ਪਾਣੀ ਦੀ ਪਿਆਸ ਨੂੰ ਜਗਾ ਦਿੰਦਾ ਹੈ ਅਤੇ ਹਰ ਥਾਂ ਉਤੇ ਪਾਣੀ ਵਾਲੇ ਜਾਂ ਫਿਰ ਕੁਲਫੀ ਵਾਲੇ ਆਮ ਹੀ ਖੜੇ ਰਹਿੰਦੇ ਹਨ। ਲੋਕ ਪਾਣੀ ਪੀਣ ਤੋਂ ਜ਼ਿਆਦਾ ਕੁਲਫੀਆਂ ਦਾ ਸੇਵ ਕਰਦੇ ਹਨ ਜਦੋਂ ਵੀ ਘਰ ਤੋਂ ਬਾਹਰ ਹੁੰਦੇ ਹਨ ਕਿਉਂਕਿ ਕੁਲਫੀ ਸਵਾਦ ਦੇ ਨਾਲ ਨਾਲ ਪਿਆਸ ਵੀ ਠੰਡੀ ਕਰ ਦਿੰਦੀ ਹੈ।

KulfiKulfi

ਗਰਮੀਆਂ ਵਿਚ ਪੇਟ ਨੂੰ ਠੰਡਕ ਪਹੁੰਚਾਉਣ ਲਈ ਵਖਰੀ ਵਖਰੀ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਰਸ ਮਲਾਈ, ਮੈਂਗੋ ਸ਼ੇਕ, ਬਨਾਨਾ ਸ਼ੇਕ, ਆਈਸ ਕ੍ਰੀਮ, ਫਲੂਦਾ ਆਦਿ। ਗਰਮੀਆਂ ਦੇ ਮੌਸਮ ਵਿਚ ਠੰਡੀ ਚੀਜ਼ਾਂ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ ਅਤੇ ਜੇਕਰ ਇਹ ਠੰਡੀ ਚੀਜ਼ ਹੋਵੇ ਮਲਾਈਦਾਰ ਕੁਲਫੀ ਤਾਂ ਕੀ ਕਹਿਣਾ। ਬੱਚਿਆਂ ਦੀ ਤਾਂ ਇਹ ਫੇਵਰੇਟ ਡਿਸ਼ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਕਿਵੇਂ ਬਣਾ ਸਕਦੇ ਹਾਂ ਇਸ ਗਰਮੀ ਵਿਚ ਮਲਾਈਦਾਰ ਕੁਲਫੀ ਅਤੇ ਉਹ ਵੀ ਸਿਰਫ਼ ਅੱਧੇ ਕਪ ਦੁੱਧ ਨਾਲ। 

KulfiKulfi

ਸਮੱਗਰੀ : ਦੁੱਧ ਅੱਧਾ ਕਪ, ਕੇਸਰ 1 ਚੁਟਕੀ , ਮਲਾਈ 1 ਕੌਲੀ, ਪੀਸੀ ਹੋਈ ਖੰਡ (ਸਵਾਦ ਅਨੁਸਾਰ), ਇਲਾਇਚੀ ਪਾਊਡਰ 2 ਛੋਟੇ ਚੱਮਚ, ਬਦਾਮ 5 ਬਾਰੀਕ ਕੱਟੇ ਹੋਏ, ਪਿਸਤਾ 10 ਬਾਰੀਕ ਕਟੇ ਹੋਏ।

KulfiKulfi

ਢੰਗ : ਸੱਭ ਤੋਂ ਪਹਿਲਾਂ ਅੱਧਾ ਕਪ ਤੇਜ਼ ਗਰਮ ਦੁੱਧ ਲੈ ਲਓ ਅਤੇ ਇਸ ਵਿਚ ਕੇਸਰ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਇਕ ਬਾਉਲ ਵਿਚ ਮਲਾਈ ਲੈ ਲਓ। ਹੁਣ ਇਸ ਨੂੰ ਚੱਮਚ ਨਾਲ ਚੰਗੀ ਤਰ੍ਹਾਂ ਤੋਂ ਫੈਂਟ ਲਓ ਜਿਸ ਦੇ ਨਾਲ ਇਸ ਵਿਚ ਕੋਈ ਵੀ ਗੁਠਲੀ ਨਾ ਬਚੇ। ਹੁਣ ਇਸ ਵਿਚ ਪੀਸੀ ਹੋਈ ਖੰਡ ਨੂੰ ਮਿਲਾ ਲਓ।

KulfiKulfi

ਹੁਣ ਇਸ ਵਿਚ ਕੇਸਰ ਵਾਲਾ ਦੁੱਧ, ਇਲਾਇਚੀ ਪਾਊਡਰ ਅਤੇ ਬਾਰੀਕ ਕਟਿਆ ਹੋਇਆ ਬਦਾਮ ਅਤੇ ਪਿਸਤਾ ਵੀ ਪਾਓ ਅਤੇ ਚੰਗੀ ਤਰ੍ਹਾਂ ਤੋਂ ਮਿਲਾ ਲਓ। ਹੁਣ ਇਸ ਤਿਆਰ ਮਿਸ਼ਰਣ ਨੂੰ ਕੁਲਫੀ ਦੇ ਸਾਂਚੇ ਵਿਚ ਪਾ ਲਓ ਅਤੇ ਫਰੀਜ਼ਰ ਵਿਚ 8 ਤੋਂ 10 ਘੰਟੇ ਲਈ ਰੱਖ ਦਿਓ। ਲਓ ਜੀ ਤਿਆਰ ਹੈ ਸਵਾਦਿਸ਼ਟ ਮਲਾਈਦਾਰ ਕੁਲਫੀ, ਸਰਵ ਕਰਨ ਦੇ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement