
ਇਕ ਕੱਪ ਘੀਆ, ਇਕ ਆਲੂ, ਇਕ ਗਾਜਰ, ਇਕ ਪਿਆਜ਼, ਇਕ ਟਮਾਟਰ, ਇਕ ਚਮਚ ਮੱਖਣ, ਦੋ ਕੱਪ ਗਰਮ ਪਾਣੀ, ਨਮਕ ਸਵਾਦ ਅਨੁਸਾਰ, ਇਕ ਚੁਟਕੀ ਕਾਲੀ ਮਿਰਚ ਪਾਊਡਰ, ਇਕ ਹਰੀ ਮਿਰਚ...
ਸਮੱਗਰੀ : ਇਕ ਕੱਪ ਘੀਆ, ਇਕ ਆਲੂ, ਇਕ ਗਾਜਰ, ਇਕ ਪਿਆਜ਼, ਇਕ ਟਮਾਟਰ, ਇਕ ਚਮਚ ਮੱਖਣ, ਦੋ ਕੱਪ ਗਰਮ ਪਾਣੀ, ਨਮਕ ਸਵਾਦ ਅਨੁਸਾਰ, ਇਕ ਚੁਟਕੀ ਕਾਲੀ ਮਿਰਚ ਪਾਊਡਰ, ਇਕ ਹਰੀ ਮਿਰਚ।
Soup
ਬਣਾਉਣ ਦਾ ਤਰੀਕਾ : ਘੀਆ, ਆਲੂ, ਟਮਾਟਰ ਅਤੇ ਗਾਜਰ ਨੂੰ ਕੱਟ ਕੇ, ਕੁੱਕਰ ਵਿਚ ਪਾ ਕੇ, ਦੋ ਕੱਪ ਗਰਮ ਪਾਣੀ ਪਾ ਦਿਉ ਤੇ ਇਕ ਸੀਟੀ ਵੱਜਣ ਤਕ ਪਕਾਉ। ਇਕ ਕੜਾਹੀ ਵਿਚ ਮੱਖਣ ਗਰਮ ਕਰੋ ਤੇ ਉਸ ਵਿਚ ਪਿਆਜ਼ ਪਾ ਕੇ ਥੋੜਾ ਜਿਹਾ ਫ਼ਰਾਈ ਕਰੋ ਅਤੇ ਫਿਰ ਕੁੱਕਰ ਵਿਚ ਪਕਾਇਆ ਹੋਇਆ ਮਿਸ਼ਰਣ ਇਸ ਕੜਾਹੀ ਵਿਚ ਪਾ ਦਿਉ। ਦੋ ਮਿੰਟ ਤਕ ਪਕਾਉ ਅਤੇ ਫਿਰ ਇਸ ਵਿਚ ਕਾਲੀ ਮਿਰਚ ਪਾਊਡਰ, ਨਮਕ ਮਿਲਾ ਕੇ ਇਸ ਵਿਚ ਧਨੀਏ ਦੀਆਂ ਪੱਤੀਆਂ ਅਤੇ ਪਨੀਰ ਪਾ ਕੇ ਪਰੋਸੋ।