ਘਰ ਵਿਚ ਬਣਾਓ ਸਵਾਦਿਸ਼ਟ ਕੱਚੇ ਕੇਲੇ ਦੀ ਸੁੱਕੀ ਸਬਜ਼ੀ 
Published : Jul 9, 2018, 10:21 am IST
Updated : Jul 9, 2018, 10:21 am IST
SHARE ARTICLE
Raw banana dry vegetable recipe
Raw banana dry vegetable recipe

ਦੱਖਣ ਭਾਰਤ ਵਿਚ ਬਣਨ ਵਾਲੀ ਪੌਸ਼ਟਿਕ ਸਬਜ਼ੀ ਨੂੰ ਤੁਸੀਂ ਘਰ ਵਿਚ ਬਣਾਓ ਅਤੇ ਖਾਓ। ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ...

ਦੱਖਣ ਭਾਰਤ ਵਿਚ ਬਣਨ ਵਾਲੀ ਪੌਸ਼ਟਿਕ ਸਬਜ਼ੀ ਨੂੰ ਤੁਸੀਂ ਘਰ ਵਿਚ ਬਣਾਓ ਅਤੇ ਖਾਓ। ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ ਹੋਣ ਵਾਲੀ ਕੱਚੇ ਕੇਲੇ ਦੀ ਸਬਜ਼ੀ ਨੂੰ ਤੁਸੀਂ ਰੋਟੀ, ਪੂਰੀ ਜਾਂ ਜਿਸ ਦੇ ਨਾਲ ਖਾਣਾ ਪਸੰਦ ਕਰੋ, ਪਰੋਸੋ ਅਤੇ ਖਾਓ।  

Raw banana dry vegetableRaw banana Sabji

ਜ਼ਰੂਰੀ ਸਾਮਗਰੀ - ਕੱਚੇ ਕੇਲੇ -  3 (500 ਗਰਾਮ), ਤੇਲ - 2- 3 ਚਮਚ, ਹਰਾ ਧਨੀਆ - 2 - 3 ਚਮਚ, ਜ਼ੀਰਾ  -  ¼ ਛੋਟਾ ਚਮਚ, ਰਾਈ  -  ¼ ਛੋਟਾ ਚਮਚ, ਕੜੀ ਪੱਤੇ - 10 - 12, ਹਿੰਗ -  ½ ਚੁਟਕੀ, ਹਲਦੀ ਪਾਊਡਰ -  ½ ਛੋਟਾ ਚਮਚ, ਲਾਲ ਮਿਰਚ ਪਾਊਡਰ  -  ¼ ਛੋਟਾ ਚਮਚ, ਅਮਚੂਰ ਪਾਊਡਰ -  ¼ ਛੋਟਾ ਚਮਚ, ਧਨੀਆ ਪਾਊਡਰ - 1 ਛੋਟਾ ਚਮਚ, ਅਦਰਕ - ½ ਛੋਟਾ ਚਮਚ, ਹਰੀ ਮਿਰਚ - 2 - ਬਰੀਕ ਕਟੀ ਹੋਈ, ਲੂਣ - 1 ਛੋਟਾ ਚਮਚ ਜਾਂ ਥੋੜ੍ਹਾ ਜਾਂ ਸਵਾਦਾਨੁਸਾਰ

Raw banana dry vegetableRaw banana dry vegetable

ਢੰਗ - ਕੱਚੇ ਕੇਲੇ ਨੂੰ ਛਿੱਲ ਲਓ ਅਤੇ ਇਸ ਨੂੰ ਲੰਬਾਈ ਵਿਚ ਕੱਟ ਕੇ ਕਰ ਦੋ ਭਾਗ ਕਰ ਕੇ ਇਸ ਨੂੰ ਛੋਟੇ - ਛੋਟੇ ਟੁਕੜਿਆਂ ਵਿਚ ਕੱਟ ਲਓ। ਹੁਣ ਇਸ ਕਟੇ ਹੋਏ ਟੁਕੜਿਆਂ ਨੂੰ ਪਾਣੀ ਵਿਚ ਪਾ ਦਿਓ ਤਾਂਕਿ ਇਹ ਕਾਲੇ ਨਾ ਪੈਣ ਅਤੇ ਪਾਣੀ ਭਰੇ ਬਰਤਨ ਨੂੰ ਗੈਸ ਉੱਤੇ ਰੱਖ ਦਿਓ। ਹੁਣ ਇਸ ਵਿਚ ½ ਛੋਟੀ ਚਮਚ ਲੂਣ ਅਤੇ ¼ ਛੋਟੀ ਚਮਚ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਬਰਤਨ ਨੂੰ ਢਕ ਕੇ ਰੱਖੋ ਅਤੇ ਕੇਲਿਆਂ ਦੇ ਟੁਕੜਿਆਂ ਨੂੰ ਨਰਮ ਹੋਣ ਤਕ ਪਕਣ ਦਿਓ।

Raw banana dry vegetableRaw banana Sabji

10 ਮਿੰਟ ਵਿਚ ਕੇਲੇ ਦੇ ਟੁਕੜੇ ਨਰਮ ਹੋ ਕੇ ਤਿਆਰ ਹੋ ਜਾਣਗੇ, ਗੈਸ ਬੰਦ ਕਰ ਦਿਓ ਅਤੇ ਕੇਲੇ ਨੂੰ ਛਾਣ ਕੇ ਇਸ ਵਿਚੋਂ ਪਾਣੀ ਵੱਖ ਕਰ ਦਿਓ। ਸਬਜ਼ੀ ਬਣਾਉਣ ਲਈ ਪੈਨ ਨੂੰ ਗੈਸ ਉੱਤੇ ਗਰਮ ਹੋਣ ਲਈ ਰੱਖੋ। ਪੈਨ ਵਿਚ 2 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਰਾਈ ਪਾ ਕੇ ਤੜਕਾ ਲਗਾਓ। ਰਾਈ ਤੜਕਨੇ ਤੋਂ ਬਾਅਦ ਇਸ ਵਿਚ ਜ਼ੀਰਾ, ਕੜੀ ਪੱਤਾ, ਹਿੰਗ, ਬਰੀਕ ਕਟੀ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ ਵਿਚ ¼ ਛੋਟੀ ਚਮਚ ਹਲਦੀ ਪਾਊਡਰ, 1 ਛੋਟੀ ਚਮਚ ਧਨੀਆ ਪਾਊਡਰ ਪਾ ਕੇ ਮਿਕਸ ਕਰ ਦਿਓ।

Raw banana dry vegetableRaw banana vegetable

ਹੁਣ ਇਸ ਮਸਾਲੇ ਵਿਚ ਕੇਲੇ ਪਾਓ, ਲੂਣ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਅਤੇ ਥੋੜਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰ ਦਿਓ। ਹੁਣ ਇਨ੍ਹਾਂ ਨੂੰ ਲਗਾਤਾਰ ਚਲਾਉਂਦੇ ਹੋਏ 2 - 3 ਮਿੰਟ ਤਕ ਪਕਾ ਲਓ। ਸਬਜ਼ੀ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ। ਸਬਜ਼ੀ ਨੂੰ ਕੌਲੇ ਵਿਚ ਕੱਢ ਲਓ। ਸਵਾਦ ਨਾਲ ਭਰਪੂਰ ਇਸ ਕੇਲੇ ਦੀ ਸੁੱਕੀ ਸਬਜ਼ੀ ਨੂੰ ਤੁਸੀ ਪਰਾਂਠੇ, ਰੋਟੀ, ਪੂਰੀ ਦੇ ਨਾਲ ਸਰਵ ਕਰ ਸਕਦੇ ਹੋ ਜਾਂ ਏਦਾਂ ਵੀ ਖਾ ਸੱਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement