ਸਬਜ਼ੀ ਵੇਚਣ ਵਾਲੇ ਬੱਚੇ ਦੀ ਗ੍ਰਿਫ਼ਤਾਰੀ 'ਚ ਦੋ ਥਾਣਿਆਂ ਦੇ ਇੰਚਾਰਜ ਤੇ 9 ਪੁਲਿਸ ਮੁਲਾਜ਼ਮ ਮੁਅੱਤਲ
Published : Jun 25, 2018, 4:22 pm IST
Updated : Jun 25, 2018, 4:22 pm IST
SHARE ARTICLE
minor child father in bihar
minor child father in bihar

ਬਿਹਾਰ ਵਿਚ ਇਕ ਸਬਜ਼ੀ ਵੇਚਣ ਵਾਲੇ 14 ਸਾਲਾ ਬੱਚੇ ਨੂੰ ਮੁਫ਼ਤ ਵਿਚ ਸਬਜ਼ੀ ਨਾ ਦੇਣ 'ਤੇ ਜੇਲ੍ਹ ਵਿਚ ਡੱਕਣ ਵਾਲੇ ਇਕ ਪੁਲਿਸ ਅਧਿਕਾਰੀ ਅਤੇ ...

ਪਟਨਾ : ਬਿਹਾਰ ਵਿਚ ਇਕ ਸਬਜ਼ੀ ਵੇਚਣ ਵਾਲੇ 14 ਸਾਲਾ ਬੱਚੇ ਨੂੰ ਮੁਫ਼ਤ ਵਿਚ ਸਬਜ਼ੀ ਨਾ ਦੇਣ 'ਤੇ ਜੇਲ੍ਹ ਵਿਚ ਡੱਕਣ ਵਾਲੇ ਇਕ ਪੁਲਿਸ ਅਧਿਕਾਰੀ ਅਤੇ 9 ਜਵਾਨਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਹ ਹਾਲ ਦੇ ਦਿਨਾਂ ਵਿਚ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਜਦੋਂ ਇਕ ਬੱਚੇ ਨੂੰ ਗ਼ਲਤ ਤਰੀਕੇ ਨਾਲ ਗ੍ਰਿਫ਼ਤਾਰ ਕਰਨ 'ਤੇ ਪਟਨਾ ਪੁਲਿਸ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੋਵੇ। ਇਸ ਦੇ ਨਾਲ ਹੀ ਅਗਮਕੂਆਂ ਥਾਣੇ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਪੁਲਿਸ ਲਾਈਨ ਵਿਚ ਜਾਣ ਦਾ ਆਦੇਸ਼ ਦਿਤਾ ਗਿਆ ਹੈ। ਇਹ ਕਾਰਵਾਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਦਿਤੇ ਗਏ ਜਾਂਚ ਦੇ ਆਦੇਸ਼ ਤੋਂ ਬਾਅਦ ਕੀਤੀ ਗਈ ਹੈ।

bihar policebihar policeਦਰਅਸਲ ਪਟਨਾ ਦੇ ਪੱਤਰਕਾਰ ਨਗਰ ਥਾਣਾ ਇਲਾਕੇ ਵਿਚ ਇਕ ਸਬਜ਼ੀ ਵੇਚਣ ਵਾਲੇ ਸੁਕੂਨ ਪਾਸਵਾਨ ਦੇ 14 ਸਾਲਾ ਬੇਟੇ ਪੰਕਜ ਨੂੰ ਸਿਰਫ਼ ਇਸ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਸ ਨੇ ਸਥਾਨਕ ਥਾਣੇ ਨੂੰ ਮੁਤ ਵਿਚ ਸਬਜ਼ੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਹਾਲਾਂਕਿ ਇਹ ਘਟਨਾ 20 ਮਾਰਚ ਦੀ ਹੈ। ਪੁਲਿਸ ਨੇ ਪੰਕਜ ਦੀ ਪਹਿਚਾਣ ਕੁੱਝ ਹੋਰ ਲੜਕਿਆਂ ਨਾਲ ਇਕ ਵਾਹਨ ਚੋਰ ਗੈਂਗ ਦੇ ਰੂਪ ਵਿਚ ਪੁਲਿਸ ਨੇ ਦਿਖਾਈ। ਉਸ ਦੇ ਕੋਲੋਂ ਇਕ ਪਿਸਟਲ, ਚਾਰ ਬਾਈਕ ਅਤੇ ਕੁੱਝ ਰੁਪਏ ਦੀ ਬਰਾਮਦਗੀ ਦਿਖਾਈ ਗਈ ਸੀ। 

bihar policebihar policeਇਸ ਮਾਮਲੇ ਵਿਚ ਪਾਇਆ ਗਿਆ ਕਿ ਬੱਚਾ ਨਾਬਾਲਗ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਗ਼ਲਤ ਤਰੀਕੇ ਨਾਲ ਕੀਤੀ ਗਈ ਹੈ। ਆਈਜੀ ਨਈਅਰ ਹਸਨੈਨ ਖ਼ਾਨ ਨੇ ਜਾਂਚ ਵਿਚ ਪਾਇਆ ਕਿ ਗ੍ਰਿਫ਼ਤਾਰੀ ਘਰ ਤੋਂ ਹੋਈ ਪਰ ਪੁਲਿਸ ਨੇ ਕੋਈ ਅਲੱਗ ਜਗ੍ਹਾ ਦੱਸੀ ਸੀ। ਇਸ ਤੋਂ ਇਲਾਵਾ ਬੱਚੇ ਦੇ ਕੋਲੋਂ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ ਜੋ ਝੂਠ ਨਿਕਲਿਆ। ਇਸ ਤੋਂ ਇਲਾਵਾ ਇਸ ਜਾਂਚ ਦੌਰਾਨ ਐਫਆਈਆਰ ਵਿਚ ਕੀਤੀਆਂ ਗਈਆਂ ਗ਼ਲਤੀਆਂ ਪਾਈਆਂ ਗਈਆਂ ਅਤੇ ਚਾਰਜਸ਼ੀਟ ਵੀ ਬਿਨਾਂ ਉਚ ਅਧਿਕਾਰੀਆਂ ਦੀ ਸਮੀਖਿਆ ਦੇ ਬਿਨਾਂ ਅਦਾਲਤ ਵਿਚ ਦਾਖ਼ਲ ਕਰ ਦਿਤੀ ਗਈ।

vegetables shopvegetables shopਹਾਲਾਕਿ ਜਾਂਚ ਵਿਚ ਸਬਜ਼ੀ ਨਾ ਦੇਣ 'ਤੇ ਗ੍ਰਿਫ਼ਤਾਰੀ ਦੇ ਦਾਅਵੇ ਦੇ ਸਮਰਥਨ ਵਿਚ ਸਬੂਤ ਨਾ ਮਿਲਣ ਦੀ ਗੱਲ ਆਖੀ ਗਈ ਹੈ ਪਰ ਇਸ ਰਿਪੋਰਟ ਵਿਚ ਦੋ ਥਾਣਿਆਂ ਦੇ ਇੰਚਾਰਜਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਛਾਪਾ ਮਾਰਨ ਵਾਲੀ ਟੀਮ ਦੇ ਨੌਂ ਲੋਕਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਉਸ ਸਮੇਂ ਉਸ ਇਲਾਕੇ ਦੇ ਐਸਡੀਪੀਓ ਦੇ ਵੀ ਪੱਧਰ 'ਤੇ ਕਈ ਖ਼ਾਮੀਆਂ ਪਾਈਆਂ ਗਈਆਂ। ਅਸਲ ਵਿਚ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਨੂੰ ਚੰਗੀ ਤਰ੍ਹਾਂ ਜਾਂਚਣ ਦੀ ਜ਼ਰੂਰਤ ਨਹੀਂ ਸਮਝੀ। ਹੁਣ ਪਟਨਾ ਪੁਲਿਸ ਨੂੰ ਜਲਦ ਅਦਾਲਤ ਵਿਚ ਬੱਚੇ ਦੀ ਰਿਹਾਈ ਲਈ ਬੇਨਤੀ ਕਰਕੇ ਜੇਲ੍ਹ ਤੋਂ ਛੁਡਾਉਣ ਦਾ ਆਦੇਸ਼ ਦਿਤਾ ਗਿਆ ਹੈ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement