ਘਰ ਦੀ ਰਸੋਈ ਵਿਚ : ਸਪ੍ਰਾਉਟਸ ਮੂੰਗ ਕਟਲੇਟ
Published : Dec 22, 2018, 6:02 pm IST
Updated : Dec 22, 2018, 6:02 pm IST
SHARE ARTICLE
Sprouted Moong Cutlet
Sprouted Moong Cutlet

ਅੰਕੁਰਿਤ ਮੂੰਗ - 1 ਕਪ, ਆਲੂ - 2 (ਉਬਲੇ ਅਤੇ ਛਿਲੇ), ਹਰੇ ਮਟਰ - ਅੱਧਾ ਕਪ (ਉਬਲੀ ਹੋਈ), ਬ੍ਰਾਉਨ ਬਰੈਡ - 2 (ਕਰੰਬਲ ਦੀ ਹੋਈ), ਤੇਲ - 2 ਚੱਮਚ, ਭੁੰਨੇ ਛੌਲਿਆਂ ...

ਸਮੱਗਰੀ : ਅੰਕੁਰਿਤ ਮੂੰਗ - 1 ਕਪ, ਆਲੂ - 2 (ਉਬਲੇ ਅਤੇ ਛਿਲੇ), ਹਰੇ ਮਟਰ - ਅੱਧਾ ਕਪ (ਉਬਲੀ ਹੋਈ), ਬ੍ਰਾਉਨ ਬਰੈਡ - 2 (ਕਰੰਬਲ ਦੀ ਹੋਈ), ਤੇਲ - 2 ਚੱਮਚ, ਭੁੰਨੇ ਛੌਲਿਆਂ ਦਾ ਆਟਾ - 2 ਚੱਮਚ, ਹਰੀ ਮਿਰਚ - 2 (ਬਰੀਕ ਕਟੀ), ਹਰਾ ਧਨੀਆ - 2 ਚੱਮਚ (ਬਰੀਕ ਕਟਿਆ), ਅਦਰਕ ਪੇਸਟ - 1 ਟੀਸਪੂਨ, ਧਨੀਆ ਪਾਊਡਰ - 1 ਚੱਮਚ, ਆਮਚੂਰ ਪਾਊਡਰ - ਇਕ ਚੌਥਾਈ ਚੱਮਚ, ਲਾਲ ਮਿਰਚ ਪਾਊਡਰ - ਇਕ ਚੌਥਾਈ ਚੱਮਚ, ਲੂਣ - ਸਵਾਦ ਮੁਤਾਬਕ

Sprouted Moong CutletSprouted Moong Cutlet

ਢੰਗ : ਅੰਕੁਰਿਤ ਮੂੰਗ ਨੂੰ ਉਬਲਦੇ ਹੋਏ ਪਾਣੀ ਵਿਚ ਪਾ ਕੇ 3 - 4 ਮਿੰਟ ਤੱਕ ਉਬਾਲ ਲਵੋ ਅਤੇ ਪਾਣੀ ਨੂੰ ਛਾਣ ਕੇ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਇਸੇ ਤਰ੍ਹਾਂ ਦੂਜੇ ਬਾਉਲ ਵਿਚ ਮਟਰ ਨੂੰ ਵੀ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਫਿਰ ਇਸ ਵਿਚ ਮੈਸ਼ ਕੀਤੀ ਹੋਈ ਮੂੰਗ ਦਾਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤੋਂ ਬਾਅਦ ਇਸ ਵਿਚ ਉਬਲੇ ਹੋਏ ਆਲੂ ਨੂੰ ਕੱਦੂਕਸ ਕਰ ਕੇ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। 

Sprouted Moong CutletSprouted Moong Cutlet

ਫਿਰ ਇਸ ਮਿਕਸਚਰ ਵਿਚ ਹਰੀ ਮਿਰਚ, ਅਦਰਕ ਦਾ ਪੇਸਟ, ਧਨੀਆ ਪਾਊਡਰ, ਆਮਚੂਰ ਪਾਊਡਰ, ਲਾਲ ਮਿਰਚ ਪਾਊਡਰ, ਲੂਣ, ਹਰਾ ਧਨੀਆ ਅਤੇ ਭੁੰਨੇ ਛੌਲਿਆਂ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਫਿਰ ਥੋੜ੍ਹਾ ਜਿਹਾ ਮਿਕਸਚਰ ਲਵੋ ਅਤੇ ਹੱਥਾਂ ਨਾਲ ਦਬਾ ਕੇ ਗੋਲ ਸ਼ੇਪ ਦੇ ਕੇ ਕਟਲੇਟ ਬਣਾ ਲਵੋ।

Sprouted Moong CutletSprouted Moong Cutlet

ਫਿਰ ਕਟਲੇਟ ਨੂੰ ਬਰੈਡ ਕਰੰਬਸ ਵਿਚ ਪਾ ਕੇ ਚੰਗੀ ਤਰ੍ਹਾਂ ਲਪੇਟ ਲਵੋ। ਸਾਰੇ ਕਟਲੇਟ ਇਸੇ ਤਰ੍ਹਾਂ ਬਣਾ ਕੇ 20 ਮਿੰਟ ਤੱਕ ਵੱਖ ਰੱਖ ਦਿਓ। ਇਕ ਨਾਨ ਸਟਿਕ ਪੈਨ ਵਿਚ ਬਹੁਤ ਥੋੜ੍ਹਾ ਜਿਹਾ ਤੇਲ ਪਾਓ ਅਤੇ ਕਟਲੇਟਸ ਨੂੰ ਦੋਨਾਂ ਪਾਸਿਆਂ ਤੋਂ ਗੋਲਡਨ ਬਰਾਉਨ ਹੋਣ ਤੱਕ ਸੇਕ ਲਵੋ। ਕਟਲੇਟਸ ਨੂੰ ਮਨਪਸੰਦ ਚਟਨੀ ਦੇ ਨਾਲ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement