ਘਰ ਦੀ ਰਸੋਈ ਵਿਚ : ਭਰਵਾਂ ਗ੍ਰੀਨ ਮਟਰ ਪਰੌਂਠਾ
Published : Jan 24, 2019, 6:24 pm IST
Updated : Jan 24, 2019, 6:24 pm IST
SHARE ARTICLE
Stuffed Green Peas Paratha
Stuffed Green Peas Paratha

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਦਾ ਨਾਸ਼ਤਾ ਹੈਲਦੀ ਹੋਵੇ ਅਤੇ ਪੂਰਾ ਦਿਨ ਨਿਊਟ੍ਰਿਸ਼ਿਅਨ ਬਣਿਆ ਰਹੇ ਤਾਂ ਅੱਜ ਅਸੀਂ ਆਲੂ ਦੇ ਪਰੌਂਠੇ ਨਹੀਂ ਸਗੋਂ ਮਟਰ ਦੇ ਪਰੌਂਠੇ ...

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਦਾ ਨਾਸ਼ਤਾ ਹੈਲਦੀ ਹੋਵੇ ਅਤੇ ਪੂਰਾ ਦਿਨ ਨਿਊਟ੍ਰਿਸ਼ਿਅਨ ਬਣਿਆ ਰਹੇ ਤਾਂ ਅੱਜ ਅਸੀਂ ਆਲੂ ਦੇ ਪਰੌਂਠੇ ਨਹੀਂ ਸਗੋਂ ਮਟਰ ਦੇ ਪਰੌਂਠੇ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਸੁਆਦ ਵੀ ਹੈ ਅਤੇ ਬਣਾਉਣ 'ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 

Matar Ka Paratha Matar Ka Paratha

ਸਮੱਗਰੀ - ਕਣਕ ਦਾ ਆਟਾ 360 ਗ੍ਰਾਮ, ਨਮਕ 1/2 ਚਮਚ, ਤੇਲ 1 ਚਮਚ, ਪਾਣੀ 220 ਮਿਲੀਲੀਟਰ, ਅੱਧੇ ਉਬਲੇ ਹੋਏ ਮਟਰ 360 ਗ੍ਰਾਮ, ਅਦਰਕ 1 ਚਮਚ, ਨਮਕ 1 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਧਨੀਆ ਪਾਊਡਰ 1/2 ਚਮਚ, ਗਰਮ ਮਸਾਲਾ 1/4 ਚਮਚ, ਧਨੀਆ 2 ਚਮਚ, ਤੇਲ 

Matar Ka Paratha Matar Ka Paratha

ਬਣਾਉਣ ਦੀ ਵਿਧੀ - ਸੱਭ ਤੋਂ ਪਹਿਲਾਂ ਬਾਊਲ 'ਚ 360 ਗ੍ਰਾਮ ਕਣਕ ਦਾ ਆਟਾ,1/2 ਚਮਚ ਨਮਕ, 1 ਚਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਫਿਰ ਬਲੈਂਡਰ 'ਚ 360 ਗ੍ਰਾਮ ਅੱਧੇ ਉਬਲੇ ਮਟਰ, 1 ਚਮਚ ਹਰੀ ਮਿਰਚ, 1 ਚਮਚ ਅਦਰਕ ਪਾ ਕੇ ਬਲੈਂਡ ਕਰਕੇ ਗਰਮ ਮਸਾਲਾ, 2 ਚਮਚ ਧਨੀਆ ਮਿਲਾ ਲਓ। ਗੁੰਨੇ ਹੋਏ ਆਟੇ 'ਚ ਕੁਝ ਹਿੱਸਾ ਲੈ ਕੇ ਲੋਈ ਬਣਾ ਲਓ

ingredientsIngredients

ਅਤੇ ਫਿਰ ਇਸ ਨੂੰ ਥੋੜ੍ਹਾ ਜਿਹਾ ਵੇਲ ਲਓ ਅਤੇ ਇਸ 'ਤੇ ਬਰੱਸ਼ ਦੇ ਨਾਲ ਤੇਲ ਲਗਾ ਕੇ ਇਸ 'ਚ ਮਟਰ ਦੇ ਮਿਸ਼ਰਣ ਨੂੰ ਭਰ ਕੇ ਕਰਵ ਕਰ ਲਓ। ਫਿਰ ਇਸ ਨੂੰ ਵੇਲ ਲਓ ਅਤੇ ਤਵੇ ਨੂੰ ਗਰਮ ਕਰਕੇ ਉਸ 'ਤੇ ਪਾ ਦਿਓ ਅਤੇ ਹਲਕਾ ਬ੍ਰਾਊਨ ਹੋਣ ਤਕ ਸੇਕੋ ਅਤੇ ਦੂਜੀ ਸਾਈਡ ਬਦਲੋ। ਫਿਰ ਘੱਟ ਗੈਸ 'ਤੇ ਸੇਕਦੇ ਹੋਏ ਇਸ ਦੇ ਦੋਵਾਂ ਸਾਈਡਾਂ 'ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਂਕ ਲਓ। ਤੁਹਾਡਾ ਭਰਵਾਂ ਗ੍ਰੀਨ ਮਟਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਆਚਾਰ ਨਾਲ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement