
ਆਲੂ ਦੇ ਚਿਪਸ ਦੁਨੀਆਂ ਭਰ ਵਿਚ ਖਾਏ ਜਾਣ ਵਾਲੇ ਮਨਪਸੰਦ ਸਨੈਕ ਹਨ ਅਤੇ ਸਨੈਕ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਜੇਕਰ ਤੁਸੀ ਘਰ ਵਿਚ ਆਲੂ...
ਆਲੂ ਦੇ ਚਿਪਸ ਦੁਨੀਆਂ ਭਰ ਵਿਚ ਖਾਏ ਜਾਣ ਵਾਲੇ ਮਨਪਸੰਦ ਸਨੈਕ ਹਨ ਅਤੇ ਸਨੈਕ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਜੇਕਰ ਤੁਸੀ ਘਰ ਵਿਚ ਆਲੂ ਦੇ ਚਿਪਸ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲੂ ਦੇ ਚਿਪਸ ਘਰ ਬਣਾ ਕੇ ਖਾ ਸਕਦੇ ਹੋ।
Patato Chips
ਆਲੂ ਦੇ ਚਿਪਸ ਬਣਾਉਣ ਦੀ ਸਾਮਗਰੀ - ਵੱਡੇ ਆਲੂ - 2 ਕਿੱਲੋ, ਲੂਣ – ਸਵਾਦ ਅਨੁਸਾਰ, ਪਾਣੀ – ਧੋਣ ਅਤੇ ਉਬਾਲਣ ਲਈ।
ਆਲੂ ਦੇ ਚਿਪਸ ਬਣਾਉਣ ਦੀ ਵਿਧੀ - ਸਭ ਤੋਂ ਪਹਿਲਾਂ ਆਲੂ ਨੂੰ ਛਿਲ ਲਉ ਅਤੇ ਉਨ੍ਹਾਂ ਨੂੰ ਪਾਣੀ ਵਿਚ ਭਿਓਂ ਕੇ ਰਖ ਦਿਓ। ਇਸ ਤੋਂ ਬਾਅਦ ਚਿਪਸ ਕਟਰ ਦੀ ਸਹਾਇਤਾ ਨਾਲ ਆਲੂ ਦੇ ਪਤਲੇ ਚਿਪਸ ਬਣਾਓ। ਪਰ ਬਣਨਾਉਣ ਦੇ ਬਾਅਦ ਵੀ ਚਿਪਸ ਨੂੰ ਪਾਣੀ ਵਿਚ ਹੀ ਰੱਖੋ, ਜੇਕਰ ਤੁਸੀਂ ਇਨ੍ਹਾਂ ਨੂੰ ਪਾਣੀ ਤੋਂ ਬਾਹਰ ਰੱਖੋਗੇ ਤਾਂ ਚਿਪਸ ਅਪਣਾ ਰੰਗ ਬਦਲਣ ਲਗਣਗੇ। ਸਾਰੇ ਆਲੂਆਂ ਦੇ ਚਿਪਸ ਬਣਾਉਣ ਤੋਂ ਬਾਅਦ ਚਿਪਸ ਨੂੰ ਚੰਗੀ ਤਰ੍ਹਾਂ ਨਾਲ ਵਗਦੇ ਹੋਏ ਪਾਣੀ ਵਿਚ ਧੋ ਲਓ,
Patato Chips Recipe
ਇਸ ਨਾਲ ਆਲੂ ਦੇ ਚਿਪਸ ਵਿਚ ਲਗਾ ਹੋਇਆ ਸਟਾਰਚ ਚੰਗੀ ਤਰ੍ਹਾਂ ਨਿਕਲ ਜਾਵੇਗਾ, ਅਜਿਹਾ ਨਾ ਕਰਨ ਨਾਲ ਤਲਣ ਤੋਂ ਬਾਅਦ ਚਿਪਸ ਪੀਲੇ ਰੰਗ ਦੇ ਦਿਖਣ ਲਗਣਗੇ। ਇਕ ਵੱਡੇ ਭਾਂਡੇ ਵਿਚ ਪੂਰਾ ਪਾਣੀ ਪਾ ਕੇ ਉਸ ਨੂੰ ਗਰਮ ਕਰੋ। ਹੁਣ ਇਸ ਵਿਚ ਥੋੜਾ ਜਿਹਾ ਲੂਣ ਪਾਉ। ਜਦੋਂ ਭਾਂਡੇ ਵਿਚ ਰੱਖਿਆ ਹੋਇਆ ਪਾਣੀ ਉੱਬਲ਼ਣ ਲੱਗੇ ਤਾਂ ਉਸ ਵਿਚ ਕਟੇ ਹੋਏ 2 ਕਿੱਲੋ ਆਲੂ ਦੇ ਚਿਪਸ ਵਿਚੋਂ ¼ ਚਿਪਸ ਨੂੰ ਪਾ ਦਿਓ। ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਚਿਪਸ ਨੂੰ ਹਿਲਾਉਦੇ ਰਹੋ। ਘੱਟ ਤੋਂ ਘੱਟ 5 ਤੋਂ 6 ਮਿੰਟ ਤੱਕ ਚਿਪਸ ਨੂੰ ਪਾਣੀ ਵਿਚ ਉੱਬਾਲੋ। ਉਬਾਲਦੇ ਸਮੇਂ ਕਈ ਵਾਰ ਪਾਣੀ ਭਾਂਡੇ ਤੋਂ ਬਾਹਰ ਵੀ ਨਿਕਲ ਸਕਦਾ ਹੈ।
Crunchi Chips
ਇਸ ਤੋਂ ਬਚਨ ਲਈ ਤੁਸੀਂ ਇਕ ਭਾਂਡੇ ਦੇ ਢੱਕਣ ਨੂੰ ਥੋੜਾ ਜਿਹਾ ਖੁੱਲ੍ਹਾ ਵੀ ਰੱਖ ਸਕਦੇ ਹੋ। ਜਦੋਂ ਆਲੂ ਦੇ ਚਿਪਸ ਪਕ ਕੇ ਜਾਣ ਤਾਂ ਗੈਸ ਬੰਦ ਕਰ ਦਿਉ, ਦੂਜੀਆਂ ਸਬਜੀਆਂ ਦੀ ਤਰ੍ਹਾਂ ਆਲੂ ਦੇ ਚਿਪਸ ਨੂੰ ਪੂਰਾ ਨਾ ਪਕਾਉ। ਹੁਣ ਵਡੀ ਛਾਲਨੀ ਵਿਚ ਉਨ੍ਹਾਂ ਨੂੰ ਕੱਢ ਲਿਓ, ਜਿਸ ਦੇ ਨਾਲ ਛਲਨੀ ਵਿਚੋਂ ਪਾਣੀ ਨਿਕਲ ਕੇ ਬਾਹਰ ਆ ਜਾਵੇਗਾ। ਹੁਣ ਕਿਸੇ ਮੁਲਾਇਮ ਕਪੜੇ ਉੱਤੇ ਉੱਬਲ਼ੇ ਹੋਏ ਚਿਪਸ ਨੂੰ ਚੰਗੀ ਤਰ੍ਹਾਂ ਖੁੱਲ੍ਹਾ ਕਰਕੇ ਪਾਉ। ਮੁਲਾਇਮ ਕਪੜੇ ਦੀ ਜਗ੍ਹਾ ਤੁਸੀਂ ਪੁਰਾਣੀ ਚਾਦਰ ਜਾਂ ਸਾੜ੍ਹੀ ਦੀ ਵਰਤੋ ਵੀ ਕਰ ਸਕਦੇ ਹੋ।
Patato Chips
ਪਰ ਪਲਾਸਟਿਕ ਦੇ ਕਪੜੇ ਦਾ ਇਸਤੇਮਾਲ ਕਦੇ ਨਹੀ ਕਰਨਾ ਚਾਹੀਦਾ। ਇਸ ਤੋਂ ਬਾਅਦ ਤਕਰੀਬਨ 7 ਤੋਂ 8 ਘਟਿਆਂ ਤੱਕ ਉਨ੍ਹਾਂ ਚਿਪਸ ਨੂੰ ਸੁੱਕਣ ਦਿਉ। ਇਸ ਤੋਂ ਪਹਿਲਾਂ ਜੇਕਰ 4 ਤੋਂ 5 ਘੰਟੇ ਵਿਚ ਤੁਹਾਨੂੰ ਲੱਗੇ ਕੇ ਚਿਪਸ ਸੁੱਕਣ ਲੱਗੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਉਲਟੇ ਕਰਕੇ ਰੱਖ ਦਿਉ। ਇਕ ਵਾਰ ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਪਲਾਸਟਿਕ ਜਾਂ ਸਟੀਲ ਦੇ ਬਰਤਨ ਵਿਚ ਰੱਖ ਸੱਕਦੇ ਹੋ। ਭਾਰਤ ਵਿਚ ਅਕਸਰ ਇਸ ਦਾ ਸੇਵਨ ਤਲਣ ਤੋਂ ਬਾਅਦ ਸ਼ਾਮ ਦੀ ਚਾਹ ਦੇ ਨਾਲ ਕੀਤਾ ਜਾਂਦਾ ਹੈ।