Food Recipes: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮਸਾਲੇਦਾਰ ਮੈਕਰੋਨੀ
Published : Jun 26, 2025, 6:34 am IST
Updated : Jun 26, 2025, 7:12 am IST
SHARE ARTICLE
Make spicy macaroni Food Recipes
Make spicy macaroni Food Recipes

Food Recipes: ਖਾਣFood Recipes: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮਸਾਲੇਦਾਰ ਮੈਕਰੋਨੀ ਵਿਚ ਹੁੰਦੀ ਬਹੁਤ ਸਵਾਦ

Make spicy macaroni Food Recipes: ਬਾਹਰ ਬਣਾਏ ਖਾਣੇ ਨਾਲੋਂ ਘਰ ਵਿਚ ਬਣਾਇਆ ਖਾਣਾ ਬੱਚਿਆਂ ਲਈ ਜ਼ਿਆਦਾ ਵਧੀਆ ਹੁੰਦਾ ਹੈ। ਇਸ ਜਦੋਂ ਬੱਚੇ ਬਾਹਰ ਬਣਾਏ ਖਾਣੇ ਦੀ ਜ਼ਿਦ ਕਰਨ ਉਨ੍ਹਾਂ ਨੂੰ ਘਰ ਵਿਚ ਹੀ ਇਸ ਵਿਧੀ ਨਾਲ ਮਸਾਲੇਦਾਰ ਮੈਕਰੋਨੀ ਖੁਆਉ।

ਸਮੱਗਰੀ: ਲੋੜ ਅਨੁਸਾਰ ਪਾਣੀ, ਨਮਕ - 2 ਚਮਚ, ਮੈਕਰੋਨੀ - 2 ਕੱਪ, ਤੇਲ-1 ਚਮਚ, ਬਟਰ-50 ਗ੍ਰਾਮ, ਜ਼ੀਰਾ-1 ਚਮਚ, ਪਿਆਜ਼-200 ਗ੍ਰਾਮ, ਲੱਸਣ-1 ਚਮਚ, ਅਦਰਕ -1 ਚਮਚ, ਹਰੀ ਮਿਰਚ-1 ਚਮਚ, ਟਮਾਟਰ -150 ਗ੍ਰਾਮ, ਹਲਦੀ-1 ਚਮਚ, ਲਾਲ ਮਿਰਚ-1/2 ਚਮਚ, ਲਾਲ ਮਿਰਚ ਪਾਊਡਰ-1/2 ਚਮਚ, ਮਟਰ-60 ਗ੍ਰਾਮ, ਸ਼ਿਮਲਾ ਮਿਰਚ -60 ਗ੍ਰਾਮ, ਪਾਣੀ-100 ਮਿ.ਲੀ., ਸਵਾਦ ਅਨੁਸਾਰ ਨਮਕ, ਟਮਾਟਰ ਸੌਸ-2 ਚਮਚ

ਵਿਧੀ: ਇਕ ਬਰਤਨ ਵਿਚ ਪਾਣੀ ਲਉ। ਇਸ ਵਿਚ ਨਮਕ ਪਾਉ ਅਤੇ ਇਸ ਨੂੰ ਉਬਲਣ ਦਿਉ। ਹੁਣ ਇਸ ਵਿਚ ਮੈਕਰੋਨੀ ਪਾਉ ਅਤੇ ਨਰਮ ਹੋਣ ਤਕ ਪਕਾਉ। ਮੈਕਰੋਨੀ ਨੂੰ ਛਾਣ ਲਉ ਅਤੇ ਇਸ ਨੂੰ ਇਕ ਪਾਸੇ ਰੱਖੋ। ਮੈਕਰੋਨੀ ਨੂੰ ਚਿਪਕਣ ਤੋਂ ਬਚਾਉਣ ਲਈ ਇਸ ’ਤੇ ਤੇਲ ਛਿੜਕੋ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼, ਅਦਰਕ, ਲੱਸਣ ਅਤੇ ਹਰੀ ਮਿਰਚ ਪਾਉ। ਇਸ ਵਿਚ ਟਮਾਟਰ ਪਾਉ ਅਤੇ ਰਲਾਉ। ਹੁਣ ਇਸ ਵਿਚ ਸਵਾਦ ਅਨੁਸਾਰ ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਸ਼ਿਮਲਾ ਮਿਰਚ ਪਾਉ। ਸਬਜ਼ੀਆਂ ਨੂੰ ਪਕਾਉਣ ਲਈ ਪਾਣੀ ਪਾਉ। ਟਮਾਟਰ ਦੀ ਚਟਣੀ ਅਤੇ ਓਰੇਗੈਨੋ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਉਬਾਲੀ ਹੋਈ ਮੈਕਰੋਨੀ ਪਾਉ ਅਤੇ ਇਸ ਨੂੰ ਪਕਾਉ। ਤੁਹਾਡੀ ਮਸਾਲੇਦਾਰ ਮੈਕਰੋਨੀ ਬਣ ਕੇ ਤਿਆਰ ਹੈ, ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement