
ਫ਼ਿਰੋਜ਼ਪੁਰ ਵਿਚ 4.7 ਫ਼ੀ ਸਦੀ ਅਤੇ ਫ਼ਾਜ਼ਿਲਕਾ ਵਿਚ 4.1 ਫ਼ੀ ਸਦੀ ਘਰੇਲੂ ਜਣੇਪਿਆਂ ਦੇ ਮਾਮਲੇ ਸਾਹਮਣੇ ਆਏ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸਿਖਲਾਈ ਪ੍ਰਾਪਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਦੇਖਰੇਖ ਅਤੇ ਨਿਗਰਾਨੀ ਹੇਠ ਸੰਸਥਾਗਤ ਜਣੇਪਿਆਂ ਨਾਲ ਮਾਂ ਅਤੇ ਨਵਜਾਤ ਸ਼ਿਸ਼ੂ ਦੀ ਮੌਤ ਦਾ ਜੋਖ਼ਿਮ ਘਟਦਾ ਹੈ। ਇਸ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ 100 ਫ਼ੀ ਸਦੀ ਸੰਸਥਾਗਤ ਜਣੇਪਿਆਂ ਦਾ ਟੀਚਾ ਮਿਥਿਆ ਗਿਆ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂ ਨੇ ਦਿਤੀ।
Tandrust Punjab
ਉਨ੍ਹਾਂ ਦÎਸਿਆ ਕਿ ਸੂਬੇ ਵਿਚ ਮੌਜੂਦਾ ਵਿੱਤੀ ਸਾਲ ਦੌਰਾਨ ਸੰਸਥਾਗਤ ਜਣੇਪਿਆਂ 'ਚ 98.28 ਫ਼ੀ ਸਦੀ ਰਿਕਾਰਡ ਸੁਧਾਰ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਤੂਬਰ 2019 ਤਕ ਪੰਜਾਬ ਵਿਚ ਜਨਮੇ ਕੁੱਲ 207848 ਬੱਚਿਆਂ ਵਿਚੋਂ 3496 ਬੱਚਿਆਂ ਦਾ ਜਣੇਪਾ ਘਰ ਵਿਚ ਹੋਇਆ ਜੋ ਕਿ ਕੁੱਲ ਜਣੇਪਿਆਂ ਦਾ 1.7 ਫ਼ੀ ਸਦੀ ਹੈ।ਮਿਸ਼ਨ ਡਾਇਰੈਕਟਰ ਨੇ ਦਸਿਆ ਕਿ ਘਰੇਲੂ ਜਣੇਪਿਆਂ ਦੇ ਸੱਭ ਤੋਂ ਵੱਧ 4.7 ਫ਼ੀ ਸਦੀ ਮਾਮਲੇ ਫ਼ਿਰੋਜ਼ਪੁਰ ਵਿਚ ਦਰਜ ਕੀਤੇ ਗਏ ਹਨ।
Kahan Singh Pannu
ਇਸ ਤੋਂ ਬਾਅਦ ਫ਼ਾਜ਼ਿਲਕਾ ਵਿਚ 4.1 ਫ਼ੀ ਸਦੀ, ਲੁਧਿਆਣਾ ਅਤੇ ਬਠਿੰਡਾ ਵਿਚ 3.3 ਫ਼ੀ ਸਦੀ, ਤਰਨ ਤਾਰਨ ਵਿਚ 3.2 ਫ਼ੀ ਸਦੀ, ਫ਼ਤਿਹਗੜ੍ਹ ਸਾਹਿਬ ਵਿਚ 2.8 ਫ਼ੀ ਸਦੀ, ਐਸ.ਏ.ਐਸ. ਨਗਰ ਵਿਚ 2.7 ਫ਼ੀ ਸਦੀ, ਫ਼ਰੀਦਕੋਟ ਵਿਚ 2.5 ਫ਼ੀ ਸਦੀ, ਮੋਗਾ ਵਿਚ 1.6 ਫ਼ੀ ਸਦੀ ਅਤੇ ਅੰਮ੍ਰਿਤਸਰ ਵਿਚ 1.5 ਫ਼ੀ ਸਦੀ ਮਾਮਲੇ ਦਰਜ ਕੀਤੇ ਗਏ ਹਨ।
Tandrust Punjab
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।