ਸ਼ਰੀਰ ਵਿਚ ਵਿਟਾਮਿਨ-ਕੇ ਹੋਣ ਨਾਲ ਹੁੰਦੇ ਹਨ ਵੱਡੇ ਫ਼ਾਇਦੇ, ਪੜ੍ਹੋ ਪੂਰੀ ਖ਼ਬਰ
Published : Feb 4, 2020, 4:58 pm IST
Updated : Feb 4, 2020, 4:58 pm IST
SHARE ARTICLE
Vitamin k prevents blood clotting
Vitamin k prevents blood clotting

ਸ਼ਰੀਰ ਤੇ ਕਿਤੇ ਵੀ ਸੱਟ ਲੱਗਣ ਤੇ ਜਦੋਂ ਖੂਨ ਨਿਕਲਦਾ ਹੈ ਤਾਂ ਕੁੱਝ ਦੇਰ...

ਨਵੀਂ ਦਿੱਲੀ: ਵਿਟਾਮਿਨ-ਕੇ ਉਸ ਗਰੁੱਪ ਤੋਂ ਆਉਂਦਾ ਹੈ ਜਿਹਨਾਂ ਨੂੰ ਫੈਟ ਸਾਲਿਊਬਲ ਵਿਟਮਿਨਸ ਕਿਹਾ ਜਾਂਦਾ ਹੈ। ਯਾਨੀ ਇਹ ਵਿਟਮਿਨਸ ਸਾਡੇ ਸ਼ਰੀਰ ਵਿਚ ਸਥਿਤ ਚਰਬੀ ਵਿਚ ਘੁਲਣਸ਼ੀਲ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਵਿਟਮਿਨ-ਕੇ ਸਾਡੇ ਬਲੱਡ ਨੂੰ ਸੰਘਣਾ ਹੋਣ ਤੋਂ ਰੋਕਦਾ ਹੈ। ਇਸ ਕਰ ਕੇ ਸਾਡਾ ਸ਼ਰੀਰ ਬਲੱਡ ਫਲੋ ਸਹੀ ਬਣਿਆ ਰਹਿੰਦਾ ਹੈ ਅਤੇ ਸ਼ਰੀਰ ਵਿਚ ਖੂਨ ਇਕੱਠਾ ਨਹੀਂ ਹੁੰਦਾ।

Vitamin-KVitamin-K

ਸ਼ਰੀਰ ਤੇ ਕਿਤੇ ਵੀ ਸੱਟ ਲੱਗਣ ਤੇ ਜਦੋਂ ਖੂਨ ਨਿਕਲਦਾ ਹੈ ਤਾਂ ਕੁੱਝ ਦੇਰ ਬਾਅਦ ਉਸ ਥਾਂ ਤੇ ਬਲੱਡ ਦੀ ਇਕ ਲੇਅਰ ਬਣ ਕੇ ਸੁੱਕ ਜਾਂਦੀ ਹੈ ਤਾਂ ਕਿ ਸ਼ਰੀਰ ਚੋਂ ਹੋਰ ਖੂਨ ਨਾ ਨਿਕਲੇ। ਇਹ ਕੰਮ ਬਲੱਡ ਵਿਚ ਮੌਜੂਦ ਪ੍ਰੋਥੋਬਿੰਨ ਨਾਮ ਦੇ ਪ੍ਰੋਟੀਨ ਕਾਰਨ ਹੁੰਦਾ ਹੈ। ਇਸ ਪ੍ਰੋਟੀਨ ਦੇ ਨਿਰਮਾਣ ਲਈ ਸ਼ਰੀਰ ਨੂੰ ਵਿਟਾਮਿਨ-ਕੇ ਦੀ ਜ਼ਰੂਰਤ ਹੁੰਦੀ ਹੈ। ਯਾਨੀ ਵਿਟਾਮਿਨ-ਕੇ 2 ਤਰ੍ਹਾਂ ਨਾਲ ਕੰਮ ਕਰਦਾ ਹੈ।

PhotoPhoto

ਸ਼ਰੀਰ ਦੇ ਅੰਦਰ ਬਲੱਡ ਨੂੰ ਜੰਮਣ ਨਹੀਂ ਦਿੰਦਾ ਅਤੇ ਸ਼ਰੀਰ ਦੇ ਬਾਹਰ ਬਲੱਡ ਨੂੰ ਵਹਿਣ ਨਹੀਂ ਦਿੰਦਾ। ਸ਼ਰੀਰ ਵਿਚ ਵਿਟਾਮਿਨ-ਕੇ ਦੀ ਕਮੀ ਹੋਣਾ ਕੋਈ ਆਮ ਸਮੱਸਿਆ ਨਹੀਂ ਹੈ। ਬਹੁਤ ਹੀ ਰੇਅਰ ਕੇਸਾਂ ਵਿਚ ਸ਼ਰੀਰ ਵਿਚ ਇਸ ਦੀ ਕਮੀ ਹੁੰਦੀ ਹੈ ਪਰ ਜਦੋਂ ਹੋ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ। ਇਸ ਦੀ ਕਮੀ ਨਾਲ ਖੂਨ ਲਗਾਤਾਰ ਜੰਮਣ ਲੱਗ ਜਾਂਦਾ ਹੈ ਤੇ ਇਸ ਨਾਲ ਜਾਨਲੇਵਾ ਖਤਰਾ ਵੀ ਹੋ ਸਕਦਾ ਹੈ।

PhotoPhoto

ਵਿਟਾਮਿਨ-ਕੇ ਦੀ ਜ਼ਰੂਰਤ ਸਾਡੀਆਂ ਹੱਡੀਆਂ ਨੂੰ ਵੀ ਰਹਿੰਦੀ ਹੈ ਕਿਉਂ ਕਿ ਇਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਵਿਟਾਮਿਨ-ਕੇ ਮਿਲਣ ਨਾਲ ਗੱਡੀਆਂ ਨਾ ਤਾਂ ਜ਼ਿਆਦਾ ਕੋਮਲ ਹੁੰਦੀਆਂ ਹਨ ਅਤੇ ਨਾ ਹੀ ਕਮਜ਼ੋਰ। ਅਜਿਹੇ ਵਿਚ ਫ੍ਰੈਕਚਰ ਹੋਣ ਦਾ ਡਰ ਵੀ ਘਟ ਹੋ ਜਾਂਦਾ ਹੈ।

PhotoPhoto

ਸਾਡੇ ਸ਼ਰੀਰ ਲਈ ਜ਼ਿਆਦਾਤਰ ਜ਼ਰੂਰੀ ਚੀਜ਼ਾਂ ਨੂੰ ਪ੍ਰੋਡਿਊਸ ਕਰਨ ਦੀ ਸਮਰੱਥਾ ਸਾਡੀ ਬਾਡੀ ਵਿਚ ਹੁੰਦੀ ਹੈ ਪਰ ਵਿਟਾਮਿਨ-ਕੇ ਦੀ ਪ੍ਰਾਪਤੀ ਤੋਂ ਬਿਨਾਂ ਸ਼ਰੀਰ ਪ੍ਰੋਥੋਬਿੰਨ ਦਾ ਨਿਰਮਾਣ ਨਹੀਂ ਕਰ ਸਕਦਾ ਜੋ ਕਿ ਸ਼ਰੀਰ ਵਿਚੋਂ ਨਿਕਲਣ ਵਾਲੇ ਖੂਨ ਦੀ ਕਲੋਟਿੰਗ ਲਈ ਜ਼ਰੂਰੀ ਹੈ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਅੰਡਾ, ਦੁੱਧ, ਡ੍ਰਾਈਫ੍ਰੂਟਸ ਅਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement