ਜਲਦ 300 ਤੋਂ ਜ਼ਿਆਦਾ ਦਵਾਈਆਂ 'ਤੇ ਪਾਬੰਦੀ ਲਗਾਉਣ ਜਾ ਰਿਹੈ ਸਿਹਤ ਮੰਤਰਾਲਾ
Published : Aug 4, 2018, 4:38 pm IST
Updated : Aug 4, 2018, 4:38 pm IST
SHARE ARTICLE
Medicines Ban
Medicines Ban

ਸਿਹਤ ਮੰਤਰਾਲਾ ਦੇਸ਼ ਦੀ ਸਰਵਉਚ ਡਰੱਗ ਅਡਵਾਇਜ਼ਰੀ ਬਾਡੀ ਦੀ ਇਕ ਉਪ ਕਮੇਟੀ ਦੀ ਸਿਫ਼ਾਰਸ਼ ਨੂੰ ਮੰਨਦੇ ਹੋਏ...

ਨਵੀਂ ਦਿੱਲੀ : ਸਿਹਤ ਮੰਤਰਾਲਾ ਦੇਸ਼ ਦੀ ਸਰਵਉਚ ਡਰੱਗ ਅਡਵਾਇਜ਼ਰੀ ਬਾਡੀ ਦੀ ਇਕ ਉਪ ਕਮੇਟੀ ਦੀ ਸਿਫ਼ਾਰਸ਼ ਨੂੰ ਮੰਨਦੇ ਹੋਏ ਜਲਦ ਹੀ 300 ਤੋਂ ਜ਼ਿਆਦਾ ਦਵਾਈਆਂ ਨੂੰ ਬੈਨ ਕਰ ਸਕਦਾ ਹੈ। ਇਹ ਫਿਕਸਡ ਡੋਜ਼ ਕਾਂਬੀਨੇਸ਼ਨ (ਐਫਡੀਸੀ) ਮੈਡੀਸਨਜ਼ ਹਨ। ਸਰਕਾਰ ਦੇ ਇਸ ਕਦਮ ਨਾਲ ਐਬਾਟ ਵਰਗੀਆਂ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ (ਐਮਐਨਸੀਜ਼) ਸਮੇਤ ਪੀਰਾਮਲ, ਮੈਕਿਲਆਇਸ, ਸਿਪਲਾ ਅਤੇ ਲਿਊਪਿਨ ਵਰਗੀ ਘਰੇਲੂ ਦਵਾਈ ਨਿਰਮਾਤਾ ਤੋਂ ਇਲਾਵਾ ਵੀ ਕਈ ਕੰਪਨੀਆਂ ਪ੍ਰਭਾਵਤ ਹੋਣਗੀਆਂ। 

MedicinesMedicinesਸੰਭਵ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁਧ ਕੰਪਨੀਆਂ ਅਦਾਲਤ ਦਾ ਦਰਵਾਜ਼ਾ ਵੀ ਖਟਕਾਉਣਗੀਆਂ। ਇਕਨਾਮਿਕ ਟਾਈਮਜ਼ ਨੇ ਬੈਨ ਨਾਲ ਸਬੰਧਤ ਸ਼ੁਰੂਆਤੀ ਮਸੌਦੇ ਦਾ ਨੋਟੀਫਿਕੇਸ਼ਨ ਦੇਖਿਆ ਹੈ। ਜੇਕਰ ਇਸ ਨੂੰ ਲਾਗੂ ਕਰ ਦਿਤਾ ਗਿਆ ਤਾਂ ਲੋਕਾਂ ਦੇ ਵਿਚਕਾਰ ਆਮ ਹੋ ਚੁੱਕੇ ਫੈਂਸੇਡਿਲ, ਸੈਰਿਡਾਨ ਅਤੇ ਡੀ ਕੋਲਡ ਟੋਟਲ ਵਰਗੇ ਕਫ ਸਿਰਪ, ਦਰਦ ਨਿਵਾਰਕ ਅਤੇ ਫਲੂ ਦੀਆਂ ਦਵਾਈਆਂ 'ਤੇ ਪਾਬੰਦੀ ਲੱਗ ਜਾਵੇਗੀ। ਸਿਹਤ ਮੰਤਰਾਲਾ ਜਿਨ੍ਹਾਂ 343 ਫਿਕਸਡ ਡੋਜ਼ ਕਾਂਬੀਨੇਸ਼ਨ ਮੈਡੀਸਨਜ਼ ਦੇ ਉਤਪਾਦਨ, ਵਿਕਰੀ ਅਤੇ ਸਪਲਾਈ 'ਤੇ ਪਾਬੰਦੀ ਲਗਾਉਣ ਦੀ ਸੋਚ ਰਿਹਾ ਹੈ।

MedicinesMedicinesਉਸ ਦੀ ਡਰਾਫਟ ਸੂਚੀ ਡਰੱਗ ਟੈਕਨਾਲੋਜੀ ਐਡਵਾਈਜ਼ਰੀ ਬੋਰਡ (ਡੀਟੀਏਬੀ) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਦਰਅਸਲ ਸੁਪਰੀਮ ਕੋਰਟ ਨੇ ਹੀ ਪਿਛਲੇ ਸਾਲ ਡੀਟੀਏਬੀ ਨੂੰ ਕਿਹਾ ਸੀ ਕਿ ਉਹ ਸਿਹਤ ਮੰਤਰਾਲਾ ਨੂੰ ਕਾਰਨ ਸਮੇਤ ਸਲਾਹ ਦੇਵੇ ਕਿ ਉਹ ਕਿਨ੍ਹਾਂ ਦਵਾਈਆਂ ਨੂੰ ਰੈਗੁਲੇਟ, ਰੈਸਿਟ੍ਰਕਟ ਜਾਂ ਪੂਰੀ ਤਰ੍ਹਾਂ ਬੈਨ ਕਰੇ। ਸੁਪਰੀਮ ਕੋਰਟ ਦਾ ਇਹ ਆਦੇਸ਼ ਐਫਡੀਸੀ ਬੈਨ ਦੇ ਮੁੱਦੇ 'ਤੇ ਸਰਕਾਰ ਅਤੇ ਦਵਾਈ ਕੰਪਨੀਆਂ ਦੇ ਵਿਚਕਾਰ ਚੱਲੀ ਖਿੱਚੋਤਾਣ ਤੋਂ ਬਾਅਦ ਆਇਆ ਸੀ। ਮਾਮਲੇ ਤੋਂ ਵਾਕਿਫ਼ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਹਫ਼ਤੇ ਆਖ਼ਰੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਹੈ।

MedicinesMedicinesਇਕ ਅਧਿਕਾਰੀ ਨੇ ਦਸਿਆ ਕਿ ਸਿਹਤ ਮੰਤਰਾਲਾ 343 ਐਫਡੀਸੀਜ਼ ਨੂੰ ਬੈਨ ਕਰੇਗਾ। ਹਾਲਾਂਕਿ ਸਿਹਤ ਮੰਤਰਾਲਾ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਖ਼ਰੀ ਸਰੂਪ ਪੇਸ਼ ਕਰਨ ਤੋਂ ਪਹਿਲਾਂ ਮਸੌਦੇ ਵਿਚ ਸੋਧ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ 'ਤੇ ਅਜੇ ਵੀ ਵਿਚਾਰ ਹੋ ਰਿਹਾ ਹੈ। ਬਿਮਾਰੀਆਂ ਦੇ ਇਲਾਜ ਵਿਚ ਵਰਤੋਂ ਹੋਣ ਵਾਲੀਆਂ ਦੋ ਜਾਂ ਦੋ ਤੋਂ ਜ਼ਿਆਦਾ ਸਮੱਗਰੀਆਂ ਦੇ ਮਿਸ਼ਰਣ ਦੇ ਇਕ ਨਿਸ਼ਚਿਤ ਖ਼ੁਰਾਕ ਦਾ ਪੈਕ ਫਿਕਸਡ ਡੋਜ਼ ਕਾਂਬੀਨੇਸ਼ਨ (ਐਫਡੀਸੀ) ਕਹਿਲਾਉਂਦਾ ਹੈ।

MedicinesMedicinesਡਰਾਫਟ ਵਿਚ ਪੈਰਾਸਿਟਾਮੋਲ-ਫੈਨਿਲੇਫ੍ਰਾਈਨ-ਕੈਫ਼ੀਨ, ਕਲੋਰਫੇਨਿਰਾਮਾਈਨ ਮੈਲੀਏਟ-ਕੋਡਾਈਨ ਸਿਰਪ ਅਤੇ ਪੈਰਾਸਿਟਾਮੋਲ- ਪਾ੍ਰਪਿਫੇਨਾਜੋਨ-ਕੈਫੀਨ ਵਰਗੇ ਕਾਂਬੀਨੇਸ਼ਨਾਂ ਦੀ ਐਫਡੀਸੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਮਾਰਕਿਟ ਰਿਸਰਚ ਫਰਮ ਏਆਈਓਸੀਡੀ ਫਾਰਮਾ ਟ੍ਰੈਕ ਦੇ ਮੁਤਾਬਕ ਐਫਡੀਸੀਜ਼ 'ਤੇ ਬੈਨ ਨਾਲ ਦੇਸ਼ ਦੇ ਇਕ ਲੱਖ ਰੁਪਏ ਦੇ ਦਵਾਈ ਬਾਜ਼ਾਰ ਵਿਚ ਕਰੀਬ 2 ਫ਼ੀਸਦੀ ਭਾਵ 2000 ਕਰੋੜ ਰੁਪਏ 'ਤੇ ਅਸਰ ਹੋਵੇਗਾ। ਵੈਸੇ ਇਨ੍ਹਾਂ ਦਵਾਈਆਂ ਦੀ ਸਾਲਾਨਾ ਵਿਕਰੀ 2016 ਵਿਚ 3000 ਕਰੋੜ ਰੁਪਏ ਤੋਂ ਘਟ ਕੇ ਹੁਣ 2183 ਕਰੋੜ ਰੁਪਏ ਰਹਿ ਗਈ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement