
ਜੋ ਲੋਕ ਖ਼ਰਾਬ ਮੂਡ ਨਾਲ ਸਵੇਰੇ ਉਠਦੇ ਹਨ, ਉਹ ਅਪਣਾ ਪੂਰਾ ਦਿਨ ਹੋਰ ਮੁਸ਼ਕਲ ਬਣਾ ਲੈਂਦੇ ਹਨ। ਪੈਨਸਿਲਵੇਨੀਆ ਵਿਚ ਸਥਿਤ ਪੇਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਇਕ...
ਜੋ ਲੋਕ ਖ਼ਰਾਬ ਮੂਡ ਨਾਲ ਸਵੇਰੇ ਉਠਦੇ ਹਨ, ਉਹ ਅਪਣਾ ਪੂਰਾ ਦਿਨ ਹੋਰ ਮੁਸ਼ਕਲ ਬਣਾ ਲੈਂਦੇ ਹਨ। ਪੈਨਸਿਲਵੇਨੀਆ ਵਿਚ ਸਥਿਤ ਪੇਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਇਕ ਤਾਜ਼ਾ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਅਪਣੀ ਨਵੀਂ ਖੋਜ ਵਿਚ ਇਹ ਪਾਇਆ ਹੈ ਕਿ ਸਵੇਰੇ ਖ਼ਰਾਬ ਮੂਡ ਦੇ ਨਾਲ ਉਠੇ ਲੋਕ ਪੂਰੇ ਦਿਨ ਸੰਘਰਸ਼ ਕਰਦੇ ਰਹਿੰਦੇ ਹਨ। ਸਵੇਰੇ ਦੀ ਨਕਾਰਾਤਮਕ ਮਾਨਸਿਕਤਾ ਦਾ ਅਸਰ ਪੂਰੇ ਦਿਨ ਰਹਿੰਦਾ ਹੈ। ਜਾਂਚ ਦੇ ਮੁਤਾਬਕ ਅਜਿਹੇ ਲੋਕ ਜੋ ਸਵੇਰੇ ਤੋਂ ਹੀ ਇਹ ਸੋਚ ਲੈਂਦੇ ਹਨ ਕਿ ਉਨ੍ਹਾਂ ਦਾ ਦਿਨ ਖ਼ਰਾਬ ਰਹਿਣ ਵਾਲਾ ਹੈ, ਤਾਂ ਇਸ ਦਾ ਮਾੜਾ ਅਸਰ ਉਨ੍ਹਾਂ ਦੇ ਦਿਮਾਗ ਉਤੇ ਵੀ ਪੈਂਦਾ ਹੈ।
bad mood
ਸਵੇਰੇ ਨੈਗੇਟਿਵ ਮਾਈਂਡਸੇਟ ਰੱਖਣ ਨਾਲ ਦਿਮਾਗ ਬਾਅਦ ਵਿਚ ਕੰਮ ਕਰਨਾ ਮੱਧਮ ਕਰ ਦਿੰਦਾ ਹੈ। ਇਸ ਤੋਂ ਕੰਮ ਵਿਚ ਗਲਤੀ ਹੋਣ ਦੀ ਅਸ਼ੰਕਾ ਵੱਧ ਜਾਂਦੀ ਹੈ ਅਤੇ ਧਿਆਨ ਕੇਂਦਰਿਤ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਕੁੱਝ ਮਾੜਾ ਨਾ ਹੋਣ ਦੇ ਬਾਵਜੂਦ ਵੀ ਦਿਨ ਖ਼ਰਾਬ ਹੀ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਖੋਜ ਨਾਲ ਲੋਕਾਂ ਨੂੰ ਖੁਸ਼ ਰਹਿਣ ਵਿਚ ਮਦਦ ਮਿਲੇਗੀ। ਜੇਕਰ ਲੋਕ ਇਸ ਗੱਲਾਂ ਨੂੰ ਧਿਆਨ ਵਿਚ ਰੱਖਣਗੇ ਤਾਂ ਤਨਾਅ ਉਨ੍ਹਾਂ ਉਤੇ ਹਾਵੀ ਨਹੀਂ ਹੋਵੇਗਾ।
bad mood
ਜਾਂਚ ਵਿਚ ਵਿਗਿਆਨੀਆਂ ਨੇ 240 ਵਿਅਕਤੀਆਂ ਦੀ ਮਦਦ ਲਈ। ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਗੱਲ ਉਤੇ ਧਿਆਨ ਦਿਓ ਕਿ ਉਹ ਦਿਨ ਵਿਚ ਕਿੰਨਾ ਤਨਾਅ 'ਚ ਰਹਿੰਦੇ ਹਨ। ਉਨ੍ਹਾਂ ਨੂੰ ਕੰਮ ਦੇ ਦੌਰਾਨ ਅਪਣੀ ਯਾਦਦਾਸ਼ਤ ਦਾ ਆਕਲਨ ਕਰਨ ਲਈ ਵੀ ਕਿਹਾ ਗਿਆ। ਜਾਂਚ ਵਿਚ ਪਾਇਆ ਗਿਆ ਕਿ ਜੋ ਲੋਕ ਖ਼ਰਾਬ ਮੂਡ ਅਤੇ ਤਨਾਅ ਦੇ ਨਾਲ ਸਵੇਰੇ ਉਠੇ ਸਨ, ਉਨ੍ਹਾਂ ਦਾ ਪ੍ਰਦਰਸ਼ਨ ਸੱਭ ਤੋਂ ਖ਼ਰਾਬ ਰਿਹਾ।
bad mood
ਖੋਜਕਾਰ ਨੇ ਕਿਹਾ ਕਿ ਜਦੋਂ ਤੁਸੀਂ ਸਵੇਰੇ ਇਕ ਵਿਸ਼ੇਸ਼ ਨਜ਼ਰੀਏ ਦੇ ਨਾਲ ਉਠਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਦਿਨ ਦੇ ਉਤਸ਼ਾਹ ਨੂੰ ਮਾਰ ਦਿੰਦੇ ਹੋ। ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਦਿਨ ਤਨਾਅ ਭਰਿਆ ਰਹਿਣ ਵਾਲਾ ਹੈ ਤਾਂ ਕੁੱਝ ਮਾੜਾ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਦਿਨ ਭਰ ਤਨਾਅ 'ਚ ਰਹਿਣਗੇ।