ਸਰ੍ਹੋਂ ਦੇ ਤੇਲ ਸਣੇ ਕਈ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਤੋਂ ਰਾਹਤ
Published : Mar 7, 2021, 3:33 pm IST
Updated : Mar 7, 2021, 3:33 pm IST
SHARE ARTICLE
Ear Pain
Ear Pain

ਕੰਨਾਂ ਦੀ ਸਫ਼ਾਈ ਕਰਨ ਲਈ ਹਮੇਸ਼ਾ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ

ਕੰਨਾਂ ਦੀ ਸਮੇਂ-ਸਮੇਂ ਤੇ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਨਹੀਂ ਤਾਂ ਕੰਨਾਂ ਵਿਚ ਖੁਜਲੀ, ਜਲਨ ਅਤੇ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਅਸੀਂ ਅਪਣੇ ਕੰਨਾਂ ਦੀ ਮੈਲ ਸਾਫ਼ ਨਹੀਂ ਕਰਦੇ ਤਾਂ ਇਸ ਨਾਲ ਬੋਲੇਪਨ ਦੀ ਸੰਭਾਵਨਾ ਹੋ ਸਕਦੀ ਹੈ। ਕੁੱਝ ਲੋਕ ਕੰਨ ਦੀ ਸਫ਼ਾਈ ਕਰਨ ਲਈ ਸੇਫਟੀ ਪਿਨ ਦਾ ਪ੍ਰਯੋਗ ਕਰਦੇ ਹਨ ਪਰ ਇਸ ਨਾਲ ਕੰਨਾਂ ਵਿਚ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਕੰਨਾਂ ਦੀ ਸਫ਼ਾਈ ਕਰਨ ਲਈ ਹਮੇਸ਼ਾ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।

Ear Pain Solution GarlicEar Pain 

ਕੰਨਾਂ ਵਿਚ ਮੌਜੂਦ ਗੰਦਗੀ ਜੇਕਰ ਸੁਕ ਗਈ ਹੋਵੇ ਤਾਂ ਇਸ ਨੂੰ ਸਾਫ਼ ਕਰਨ ਲਈ ਸੱਭ ਤੋਂ ਪਹਿਲਾਂ ਤੇਲ ਕੰਨ ਵਿਚ ਪਾਉ। ਇਸ ਨਾਲ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਲਈ ਤੁਸੀਂ ਸਰ੍ਹੋਂ ਦਾ ਤੇਲ, ਮੁੂੰਗਫਲੀ ਦਾ ਤੇਲ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਥੋੜ੍ਹਾ ਜਿਹਾ ਪਾਣੀ ਹਲਕਾ ਗਰਮ ਕਰ ਲਉ ਅਤੇ ਇਸ ਪਾਣੀ ਨੂੰ ਈਅਰਬਡ ਦੀ ਮਦਦ ਨਾਲ ਕੰਨ ਵਿਚ ਥੋੜ੍ਹਾ-ਥੋੜ੍ਹਾ ਪਾਉ। ਇਸ ਨਾਲ ਕੰਨ ਦੀ ਮੈਲ ਸਾਫ਼ ਹੋ ਜਾਂਦੀ ਹੈ।

Ear PainEar Pain

 ਗਰਮ ਪਾਣੀ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਇਸ ਮਿਸ਼ਰਣ ਨੂੰ ਈਅਰਬਡ ਤੇ ਲਗਾ ਕੇ ਕੰਨ ਵਿਚ ਲਗਾਉ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾਉ ਅਤੇ ਇਸ ਮਿਸ਼ਰਣ ਨੂੰ ਕੰਨ ਵਿਚ ਪਾਉ। ਇਸ ਮਿਸ਼ਰਣ ਨਾਲ ਕੰਨਾਂ ਦਾ ਪੀ-ਐਚ ਲੇਬਲ ਬਣਿਆ ਰਹਿੰਦਾ ਹੈ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਂਦੇ ਹਨ।

 Ear PainEar Pain

 ਬਦਾਮ ਦੇ ਤੇਲ ਦੀ ਤਰ੍ਹਾਂ ਹੀ ਸਰ੍ਹੋਂ ਦੇ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਸਰ੍ਹੋਂ ਦੇ ਤੇਲ ਵਿਚ ਬਦਾਮ ਦਾ ਤੇਲ ਮਿਲਾ ਕੇ ਕੰਨ ਵਿਚ ਪਾਉ। ਇਸ ਨਾਲ ਮੈਲ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।ਸਰ੍ਹੋਂ ਦੇ ਤੇਲ ਵਿਚ ਕੁੱਝ ਲੱਸਣ ਦੀਆਂ ਕਲੀਆਂ ਪਕਾ ਲਉ ਅਤੇ ਇਸ ਤੇਲ ਨੂੰ ਛਾਣ ਕੇ ਕੰਨ ਵਿਚ ਪਾਉ। ਬੋਲੇਪਨ ਦੀ ਸਮੱਸਿਆ ਹੋਣ ਤੇ ਅਖ਼ਰੋਟ ਅਤੇ ਕੋੜੇ ਬਦਾਮ ਦੇ ਤੇਲ ਦੀਆਂ ਕੁੱਝ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਨ ਦੂਰ ਹੋ ਜਾਂਦਾ ਹੈ।

Ear Pain Solution is GarlicEar Pain

ਤਾਜ਼ੇ ਗਊ ਮੂਤਰ ਵਿਚ ਚੁਟਕੀ ਭਰ ਲੂਣ ਮਿਲਾ ਕੇ ਰੋਜ਼ਾਨਾ ਕੰਨ ਵਿਚ ਪਾਉਣ ਨਾਲ ਕੁੱਝ ਦਿਨਾਂ ਵਿਚ ਬੋਲਾਪਨ ਠੀਕ ਹੋ ਜਾਵੇਗਾ।ਅੱਕ ਦੇ ਪੱਤੇ, ਸਰ੍ਹੋਂ ਦੇ ਤੇਲ ਵਿਚ ਚੰਗੀ ਤਰ੍ਹਾਂ ਗਰਮ ਕਰ ਲਉ ਅਤੇ ਸਵੇਰੇ-ਸ਼ਾਮ ਇਸ ਤੇਲ ਦੀਆਂ ਰੋਜ਼ਾਨਾ ਕੰਨ ਵਿਚੋਂ ਦੋ-ਚਾਰ ਬੂੰਦਾਂ ਪਾਉ। ਇਸ ਨਾਲ ਬੋਲਾਪਨ ਜਲਦੀ ਠੀਕ ਹੋ ਜਾਂਦਾ ਹੈ। ਕਰੇਲੇ ਦੇ ਬੀਜ ਅਤੇ ਕਾਲਾ ਜ਼ੀਰਾ ਪਾਣੀ ਵਿਚ ਪੀਸ ਕੇ ਉਸ ਰਸ ਦੀਆਂ ਦੋ-ਤਿੰਨ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਨ ਠੀਕ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement