
ਡਾਇਟ ਵਿਚ ਸ਼ਾਮਲ ਕਰੋ ਇਹ 4 ਚੀਜਾਂ
ਗਰਮੀਆਂ ਵਿਚ ਚਿਪਚਿਪਾਪਣ ਅਤੇ ਘੁਟਣ ਹੋਣਾ ਆਮ ਗੱਲ ਹੈ ਪਰ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਇਸ ਮੌਸਮ ਵਿਚ ਮਿਲਣ ਵਾਲੇ ਫਲ ਜ਼ਿਆਦਾਤਰ ਪਾਣੀ ਨਾਲ ਭਰਪੂਰ ਹੁੰਦੇ ਹਨ ਜੋ ਹਾਈਡ੍ਰੇਟ ਕਰਦੇ ਹਨ ਅਤੇ ਭਾਰ ਘੱਟ ਕਰਨ ਵਿਚ ਮੱਦਦ ਕਰਦੇ ਹਨ। ਜੇਕਰ ਤੁਸੀਂ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਪਣੇ ਭੋਜਨ ਵਿਚ ਕੁਝ ਅਜਿਹੀਆਂ ਚੀਜਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਸੀਜਨ ਮੁਤਾਬਕ ਤੁਹਾਡੇ ਲਈ ਲਾਹੇਵੰਦ ਹੋਣ। ਭਾਰ ਘੱਟ ਕਰਨ ਲਈ ਭੋਜਨ ਵਿਚ ਘੱਟ ਕੈਲੋਰੀ ਵਾਲੇ ਫਲ ਅਤੇ ਹੋਲ ਗ੍ਰੇਨਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Beans
ਇਸ ਤੋਂ ਇਲਾਵਾ ਗਰਮੀਆਂ ਵਿਚ ਫਲਾਂ ਦਾ ਸੇਵਨ ਵੀ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ। ਭਾਰ ਨੂੰ ਕੰਟਰੋਲ ਵਿਚ ਰੱਖਣ ਲਈ ਕੁਝ ਲੋਕ ਸਪਲੀਮੈਂਟਸ ਦਾ ਇਸਤੇਮਾਲ ਕਰਦੇ ਹਨ ਜੋ ਸਿਹਤ ਤੇ ਨਕਾਰਾਤਮਕ ਅਸਰ ਪਾ ਸਕਦੇ ਹਨ। ਅਜਿਹੇ ਵਿਚ ਭਾਰ ਘੱਟ ਕਰਨ ਲਈ ਸਿਰਫ ਉਹਨਾਂ ਪਦਾਰਥਾ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜੋ ਭਾਰ ਘੱਟ ਕਰਨ ਨਾਲ ਤੁਹਾਡੇ ਸ਼ਰੀਰ ਨੂੰ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ ਵਿਚ ਪ੍ਰਦਾਨ ਕਰਨ। ਭੋਜਨ ਵਿਚ ਫਲੀਆਂ ਇਕ ਅਜਿਹਾ ਖਾਦ ਪਦਾਰਥ ਹੈ ਜੋ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੈ।
Mangos
ਫਲੀਆਂ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਆਇਰਨ ਤੇ ਫਾਇਬਰ ਭਰਪੂਰ ਮਾਤਰਾ ਵਿਚ ਹੁੰਦੀ ਹੈ। ਇਹ ਅਜਿਹਾ ਭੋਜਨ ਹੈ ਜਿਸ ਨਾਲ ਫੈਟ ਬਿਲਕੁਲ ਵੀ ਨਹੀਂ ਹੁੰਦਾ। ਗਰਮੀਆਂ ਹੋਣ ਅਤੇ ਅੰਬ ਨਾ ਖਾਈਏ ਅਜਿਹਾ ਤਾਂ ਹੋ ਨਹੀਂ ਸਕਦਾ। ਅੰਬ ਸਿਰਫ ਸਵਾਦ ਲਈ ਨਾ ਖਾਵੋ ਬਲਕਿ ਭਾਰ ਘੱਟ ਕਰਨ ਵਿਚ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅੰਬ ਵਿਚ ਫਾਇਬਰ, ਮੈਗਨਿਸ਼ਿਅਮ, ਐਂਟੀਆਕਸੀਡੇਂਟ ਅਤੇ ਆਇਰਨ ਹੁੰਦਾ ਹੈ ਜੋ ਭੁੱਖ ਨੂੰ ਨਿਯੰਤਰਿਤ ਰੱਖਦਾ ਹੈ।
Bitter Guard
ਇਸ ਤਰ੍ਹਾਂ ਭਾਰ ਵੀ ਕੰਟਰੋਲ ਵਿਚ ਰਹਿੰਦਾ ਹੈ। ਕਰੇਲਾ ਕੈਲੋਰੀ ਇਨਟੇਕ ਨੂੰ ਘੱਟ ਕਰਦਾ ਹੈ। ਇਸ ਤਰ੍ਹਾਂ ਇਹ ਇਨਸੁਲਿਨ ਨੂੰ ਰਿਲੀਜ ਕਰਨ ਵਿਚ ਵੀ ਮੱਦਦ ਕਰਦਾ ਹੈ। ਕਰੇਲਾ ਬਲੱਡ ਸ਼ੂਗਰ ਨੂੰ ਵੀ ਨਿਯੰਤਰਿਤ ਕਰਨ ਦਾ ਕੰਮ ਕਰਦਾ ਹੈ। ਕੈਲੋਰੀ ਇਨਟੇਕ ਨੂੰ ਘੱਟ ਹੋਣ ਨਾਲ ਭਾਰ ਵੀ ਨਿਯੰਤਰਿਤ ਰਹਿੰਦਾ ਹੈ।
ਤਰਬੂਜ਼ ਜਿੱਥੇ ਗਰਮੀਆਂ ਵਿਚ ਤੁਹਾਡੇ ਸ਼ਰੀਰ ਨੂੰ ਪਾਣੀ ਦੀ ਮਾਤਰਾ ਨੂੰ ਘੱਟ ਨਹੀਂ ਹੋਣ ਦਿੰਦਾ ਉੱਥੇ ਹੀ ਇਸ ਵਿਚ ਮੌਜੂਦ ਐਂਟੀਆਕਸਾਈਡ ਲਾਇਕੋਪਿਨ ਐਕਸਟਰਾ ਮੋਟਾਪੇ ਨੂੰ ਘੱਟ ਕਰਦਾ ਹੈ। ਇਸ ਵਿਚ ਫੈਟ ਨਹੀਂ ਹੁੰਦਾ ਬਲਕਿ ਇਹ ਖਾਣ ਦੀ ਇੱਛਾ ਨੂੰ ਕੰਟਰੋਲ ਰੱਖਦਾ ਹੈ। ਅਜਿਹੇ ਵਿਚ ਤੁਹਾਡਾ ਭਾਰ ਵੀ ਘੱਟ ਹੋਣ ਲਗਦਾ ਹੈ। ਤਰਬੂਜ਼ ਦਾ ਇਸਤੇਮਾਲ ਅਪਣੀ ਡਾਇਟ ਚਾਰਟ ਵਿਚ ਸਲਾਦ ਦੇ ਰੂਪ ਵਿਚ ਕਰ ਸਕਦੇ ਹੋ।