
ਗਰਮੀਆਂ ਦੇ ਮੌਸਮ ਵਿਚ ਅਸੀਂ ਆਪਣੇ ਚੇਹਰੇ ਦੀ ਤਾਜ਼ਗੀ ਖੋ ਦਿੰਦੇ ਹਾਂ,ਪਰ ਇਸਤੋਂ ਬਚਣ ਲਈ ਕਈ ਘਰੇਲੂ ਨੁਸਖੇ ਵੀ ਵਰਤੇ ਜਾ ਸਕਦੇ ਹਨ।
ਗਰਮੀਆਂ ਦੇ ਮੌਸਮ ਵਿਚ ਅਸੀਂ ਆਪਣੇ ਚੇਹਰੇ ਦੀ ਤਾਜ਼ਗੀ ਖੋ ਦਿੰਦੇ ਹਾਂ,ਪਰ ਇਸਤੋਂ ਬਚਣ ਲਈ ਕਈ ਘਰੇਲੂ ਨੁਸਖੇ ਵੀ ਵਰਤੇ ਜਾ ਸਕਦੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਤਾਜ਼ਾ ਅਤੇ ਖੂਬਸੂਰਤ ਮਹਿਸੂਸ ਕਰੋਗੇ।
ਵਾਲਾਂ ਵਿਚ ਸਿਕਰੀ
ਵਾਲਾਂ ਵਿਚ ਸਿਕਰੀ ਹੋ ਜਾਣਾ ਇਕ ਆਮ ਸਮੱਸਿਆ ਹੈ, ਪਰ ਸਿਕਰੀ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਉਪਚਾਰਾਂ ਤੋਂ ਵੀ ਲਾਭ ਲੈ ਸਕਦੇ ਹੋ। ਮੇਥੀਦਾਣਾ ਪਾਣੀ ਵਿਚ ਰਾਤ ਦੇ ਸਮੇਂ ਭਿਓ ਕੇ, ਸਵੇਰੇ ਉਸ ਨੂੰ ਪੀਸ ਕੇ ਸਿਰ ਦੀ ਚਮੜੀ ‘ਤੇ ਲਗਾਓ। 15 ਤੋਂ 20 ਮਿੰਟ ਬਾਅਦ ਸਾਦੇ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਸਿਕਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਹਫਤੇ ਵਿਚ ਇਕ ਵਾਰ ਖੱਟੇ ਦਹੀਂ ਨਾਲ ਵਾਲ ਧੋਣ ਨਾਲ ਵੀ ਸਿਕਰੀ ਦੂਰ ਹੋ ਜਾਂਦੀ ਹੈ। ਹਫਤੇ ਵਿਚ ਇਕ ਵਾਰ ਸਿਰ ਦੀ ਚਮੜੀ ‘ਤੇ ਤੇਲ ਦੀ ਮਾਲਿਸ਼ ਜਰੂਰ ਕਰਨੀ ਚਾਹੀਦੀ ਹੈ।
Skin CareTips
ਫੇਸ ਮਾਸਕ
ਚੇਹਰੇ ‘ਤੇ ਨਿਖਾਰ ਲਿਆਉਣ ਲਈ ਫੇਸ ਮਾਸਕ ਬੇਹੱਦ ਕੰਮ ਦੀ ਚੀਜ਼ ਹੈ ਅਤੇ ਜੇਕਰ ਫੇਸ ਮਾਸਕ ਘਰ ਦੇ ਨੁਸਖਿਆਂ ਨਾਲ ਤਿਆਰ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ, ਕਿਉਂਕਿ ਇਸਦੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦੇ। ਕੁਝ ਅਜਿਹੇ ਘਰੇਲੂ ਮਾਸਕ ਹੁੰਦੇ ਹਨ, ਜੋ ਅਸਾਨੀ ਨਾਲ ਬਣਾਏ ਜਾ ਸਕਦੇ ਹਨ ਅਤੇ ਚੇਹਰੇ ‘ਤੇ ਰੌਣਕ ਲਿਆ ਦਿੰਦੇ ਹਨ। ਇਕ ਕੱਪ ਔਟਮੀਲ ਵਿਚ ਥੋੜਾ ਖੀਰਾ ਅਤੇ ਇਕ ਚਮਚ ਦਹੀਂ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਮਿਲਾਉਣ ਤੋਂ ਬਾਅਦ ਇਸ ਦੀ ਇਕ ਮੋਟੀ ਪਰਤ ਨੂੰ ਚੇਹਰੇ ਤੇ ਲਗਾਓ। 10 ਮਿੰਟ ਬਾਅਦ ਠੰਡੇ ਪਾਣੀ ਨਾਲ ਚੇਹਰਾ ਧੋ ਲਵੋ। ਇਹ ਹਰ ਤਰ੍ਹਾਂ ਦੀ ਚਮੜੀ ‘ਤੇ ਸਹੀ ਬੈਠਦਾ ਹੈ।
Face Mask
ਚੇਹਰੇ ਦੇ ਦਾਗ
ਚੇਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਤਾਜ਼ੀ ਹਲਦੀ, ਇਕ ਚਮਚ ਮਲਾਈ, ਕੁਝ ਬੂੰਦਾਂ ਗੁਲਾਬ ਜਲ ਨੂੰ ਮਿਲਾ ਕੇ ਰੋਜ਼ਾਨਾ ਚੇਹਰੇ ‘ਤੇ ਲਗਾਉਣ ਨਾਲ ਚੇਹਰੇ ਨੂੰ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ।
ਘਰ ‘ਤੇ ਹੀ ਲਓ ਨਮਕ ਸਪਾ
ਨੌਜਵਾਨਾਂ ਵਿਚ ਅੱਜਕਲ ਨਮਕ ਸਪਾ ਦਾ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ, ਤੁਸੀਂ ਘਰ ਵਿਚ ਹੀ ਸਾਲਟ ਸਪਾ ਬਣਾ ਕੇ ਆਪਣੀ ਚਮੜੀ ਨੂੰ ਵਧੀਆ ਬਣਾ ਸਕਦੇ ਹੋ।