
ਹਰ ਵਿਅਕਤੀ ਤੰਦਰੁਸਤ ਅਤੇ ਸਿਹਤਮੰਦ ਸਰੀਰ ਪਾਉਣਾ ਚਾਹੁੰਦਾ ਹੈ। ਅਜਿਹੇ ਸਮੇਂ 'ਚ ਲੋਕ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਹੋ ਗਏ ਹਨ। ਲੋਕ ਅਪਣੇ ਸਰੀਰ ਨੂੰ ਤੰਦਰੁਸਤ...
ਹਰ ਵਿਅਕਤੀ ਤੰਦਰੁਸਤ ਅਤੇ ਸਿਹਤਮੰਦ ਸਰੀਰ ਪਾਉਣਾ ਚਾਹੁੰਦਾ ਹੈ। ਅਜਿਹੇ ਸਮੇਂ 'ਚ ਲੋਕ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਹੋ ਗਏ ਹਨ। ਲੋਕ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਦੇ ਹਨ ਅਤੇ ਕੀ ਤੁਹਾਨੂੰ ਪਤਾ ਹੈ ਕਿ ਫਲ ਅਤੇ ਸਬਜ਼ੀਆਂ ਦੇ ਬੀਜ ਵੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
Pumpkin Seeds
ਬੀਜਾਂ 'ਚ ਭਰਪੂਰ ਮਾਤਰਾ 'ਚ ਪੋਸ਼ਣ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਦੇ ਨਾਲ - ਨਾਲ ਛੋਟੀ ਵੱਡੀ ਬੀਮਾਰੀਆਂ ਨੂੰ ਵੀ ਦੂਰ ਕਰਨ 'ਚ ਮਦਦ ਕਰਦੇ ਹਨ। ਕੱਦੂ ਦੇ ਬੀਜਾਂ ਵਿਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ ਅਤੇ ਫ਼ੋਲਿਕ ਐਸਿਡ ਮੌਜੂਦ ਹੁੰਦਾ ਹੈ। ਜੋ ਸੁਭਾਅ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੱਦੂ ਦੇ ਬੀਜ ਸੂਗਰ ਮਰੀਜ਼ਾਂ ਲਈ ਵੀ ਬਹੁਤ ਲਾਭਕਾਰੀ ਹੁੰਦੇ ਹਨ।
jackfruit seeds
ਕਟਹਲ ਦੇ ਬੀਜ ਸਿਹਤ ਲਈ ਕਿਸੇ ਅਚੂਕ ਦਵਾਈ ਤੋਂ ਘੱਟ ਨਹੀਂ ਹੁੰਦੇ। ਜੇਕਰ ਤੁਹਾਨੂੰ ਭੁੱਖ ਨਾ ਲਗਣ ਦੀ ਸਮੱਸਿਆ ਹੈ ਤਾਂ ਕਟਹਲ ਦੇ ਬੀਜਾਂ ਨੂੰ ਰਾਤ ਨੂੰ ਭਿਓਂ ਦਿਉ ਅਤੇ ਸਵੇਰੇ ਇਨ੍ਹਾਂ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਵੇਗੀ। ਭਾਰ ਨੂੰ ਘੱਟ ਕਰਨ ਲਈ ਤਰਬੂਜ਼ ਦੇ ਬੀਜ ਸੱਭ ਤੋਂ ਵਧੀਆ ਹੁੰਦੇ ਹਨ।
WaterMelon seeds
ਤੁਸੀਂ ਤਰਬੂਜ਼ ਦੇ ਬੀਜਾਂ ਨੂੰ ਛਿੱਲ ਕੇ ਦੁੱਧ ਜਾਂ ਪਾਣੀ ਨਾਲ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ। ਰੋਜ਼ ਇਨ੍ਹਾਂ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਅਸਾਨੀ ਨਾਲ ਘੱਟ ਹੋ ਜਾਂਦਾ ਹੈ। ਅੰਗੂਰ ਦੇ ਬੀਜਾਂ 'ਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ C ਮੌਜੂਦ ਹੁੰਦੇ ਹਨ, ਜੋ ਤੁਹਾਡੇ ਸਰੀਰ 'ਚ ਨਰਮ ਟਿਸ਼ੂ ਨੂੰ ਰੈਡਿਕਲ ਤੋਂ ਬਚਾਉਂਦਾ ਹੈ। ਰੋਜ਼ ਇਨ੍ਹਾਂ ਦਾ ਸੇਵਨ ਕਰਨ ਨਾਲ ਸੂਗਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।