
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੌਫੀ ਡਿਪ੍ਰੈਸ਼ਨ ਵਿਚ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਮੁਹਾਲੀ: ਲੋਕ ਦਿਨ ਭਰ ਅਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਕੌਫੀ ’ਤੇ ਜ਼ਿਆਦਾ ਭਰੋਸਾ ਕਰਦੇ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੌਫੀ ’ਚ ਮੌਜੂਦ ਕੈਫ਼ੀਨ ਤੁਹਾਨੂੰ ਜ਼ਿਆਦਾ ਤੰਦਰੁਸਤ ਮਹਿਸੂਸ ਕਰਵਾਉਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦਿਨ ਵਿਚ ਘੱਟੋ-ਘੱਟ ਇਕ ਵਾਰ ਤਾਂ ਕੌਫੀ ਪੀਣ ਦੀ ਇੱਛਾ ਜਾਗਦੀ ਹੈ। ਹਾਲਾਂਕਿ ਇਸ ਦੇ ਜਿੰਨੇ ਫ਼ਾਇਦੇ ਹਨ, ਉਨੇ ਹੀ ਨੁਕਸਾਨ ਵੀ ਹਨ। ਕਈ ਅਧਿਐਨਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਫ਼ੀਨ ਵਿਚ ਐਂਟੀ-ਆਕਸੀਡੈਂਟ ਮਿਲ ਜਾਂਦੇ ਹਨ, ਜੋ ਦਰਦ, ਨਸਾਂ ਦੀ ਸੋਜ, ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਹਾਲਾਂਕਿ, ਲੋਕਾਂ ਨੂੰ ਕੌਫੀ ਦਾ ਸੇਵਨ ਸੀਮਤ ਮਾਤਰਾ ’ਚ ਕਰਨਾ ਚਾਹੀਦਾ ਹੈ।
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੌਫੀ ਡਿਪ੍ਰੈਸ਼ਨ ਵਿਚ ਬਹੁਤ ਫ਼ਾਇਦੇਮੰਦ ਹੁੰਦੀ ਹੈ। ਕੌਫੀ ’ਚ ਮਿਲਣ ਵਾਲੇ ਐਂਟੀ-ਆਕਸੀਡੈਂਟ ਇਮਿਊਨ ਸਿਸਟਮ ਨੂੰ ਬਹੁਤ ਮਜ਼ਬੂਤ ਬਣਾਉਂਦੇ ਹਨ। ਕੌਫੀ ਮਾਈਗ੍ਰੇਨ ਦੇ ਸਿਰਦਰਦ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਕੌਫੀ ਵਿਚ ਮੌਜੂਦ ਫ਼ੈਟ ਆਕਸੀਡੇਸ਼ਨ ਸਰੀਰ ’ਚ ਮੌਜੂਦ ਫ਼ੈਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਇਕ ਦਿਨ ’ਚ ਲਗਭਗ 5 ਕੱਪ ਕੌਫੀ ਪੀਂਦੇ ਹੋ ਤਾਂ ਇਹ ਸ਼ੂਗਰ ਦੇ ਖ਼ਤਰੇ ਨੂੰ ਲਗਭਗ 25 ਫ਼ੀ ਸਦੀ ਤ ਘਟਾ ਦਿੰਦੀ ਹੈ। ਕੌਫੀ ਮੈਟਾਬੋਲਿਜ਼ਮ ਨੂੰ ਵਧਾਉਣ ਦਾ ਵਧੀਆ ਸਰੋਤ ਹੈ। ਇਸ ਵਿਚ ਮੌਜੂਦ ਕੈਫ਼ੀਨ ਦੀ ਮਾਤਰਾ ਸਰੀਰ ਦੀ ਐਨਰਜੀ ਬਣਾਈ ਰਖਦੀ ਹੈ।
ਆਉ ਜਾਣਦੇ ਹਾਂ ਕੌਫੀ ਪੀਣ ਦੇ ਨੁਕਸਾਨ ਬਾਰੇ: ਖ਼ਾਲੀ ਪੇਟ ਕੌਫੀ ਪੀਣ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਕੌਫੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਕੈਫੀਨ ਪੀਣ ’ਚ ਸਾਵਧਾਨੀ ਵਰਤੋਂ।