
ਜੇਕਰ ਤੁਸੀਂ ਵੀ ਘਰਾੜੇ ਤੋ ਪਰੇਸ਼ਾਨ ਹੋ ਅਤੇ ਇਸ ਨਾਲ ਤੁਹਾਡੀ ਸਵੇਰ ਬੇਹੱਦ ਥਕਾਣ ਭਰੀ ਹੁੰਦੀ ਹੈ ਤਾਂ ਅਜਿਹੇ ਆਸਾਨ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ। ਯਕਿਨ ਮੰਨੋ ਇਹ ਨੁਸਖ਼ੇ ...
ਜੇਕਰ ਤੁਸੀਂ ਵੀ ਘਰਾੜੇ ਤੋ ਪਰੇਸ਼ਾਨ ਹੋ ਅਤੇ ਇਸ ਨਾਲ ਤੁਹਾਡੀ ਸਵੇਰ ਬੇਹੱਦ ਥਕਾਣ ਭਰੀ ਹੁੰਦੀ ਹੈ ਤਾਂ ਅਜਿਹੇ ਆਸਾਨ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ। ਯਕਿਨ ਮੰਨੋ ਇਹ ਨੁਸਖ਼ੇ ਤੁਹਾਨੂੰ ਘਰਾੜੇ ਤੋਂ ਨਿਜਾਤ ਦਿਵਾਉਂਣਗੇ। ਆਓ ਜਾਣਦੇ ਹਾਂ ਤੁਹਾਨੂੰ ਇਹ ਨੁਸਖ਼ੇ।
Cardamom water
ਰੋਜ ਸੌਣ ਤੋਂ ਪਹਿਲਾਂ ਕੋਸੇ ਪਾਣੀ ਵਿਚ ਇਲਾਇਚੀ ਜਾਂ ਇਸ ਦਾ ਪਾਊਡਰ ਮਿਲਾ ਕੇ ਪੀਓ। ਅਜਿਹਾ ਰੋਜ਼ ਕਰਨ ਨਾਲ ਘਰਾੜੇ ਦੀ ਸਮੱਸਿਆ ਦੂਰ ਹੁੰਦੀ ਹੈ।
Honey and Turmeric
ਸ਼ਹਿਦ ਦਾ ਇਹ ਘਰੇਲੂ ਨੁਸਖ਼ਾ ਤੁਹਾਡਾ ਗੁਆਚਿਆ ਹਇਆ ਸੁਕੂਨ ਵਾਪਸ ਦੇ ਸਕਦਾ ਹੈ। ਇਹ ਨੁਸਖ਼ਾ ਨਾ ਸਿਰਫ਼ ਤੁਹਾਨੂੰ ਘਰਾੜਿਆਂ ਤੋਂ ਮੁਕਤੀ ਦਿਲਾਏਗਾ ਸਗੋਂ ਚੰਗੀ ਨੀਂਦ ਲੈਣ ਦੀ ਵਜ੍ਹਾ ਨਾਲ ਤੁਹਾਡੀ ਸਿਹਤ ਵੀ ਬਣਾਏ ਰੱਖਣ ਵਿਚ ਤੁਹਾਡੀ ਮਦਦ ਕਰੇਗਾ। ਇਕ ਕੱਪ ਕੋਸੇ ਪਾਣੀ ਵਿਚ ਇਕ ਚੱਮਚ ਹਲਦੀ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਵੋ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
Turmeric Milk
ਹਲਦੀ ਨੂੰ ਜ਼ਿਆਦਾਤਰ ਸਮੱਸਿਆਵਾਂ ਦਾ ਅਚੂਕ ਇਲਾਜ ਮੰਨਿਆ ਗਿਆ ਹੈ। ਰੋਜ਼ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀ ਕੇ ਸੌਣ ਨਾਲ ਘਰਾੜੇ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਸੌਣ ਤੋਂ ਪਹਿਲਾਂ ਪਾਣੀ ਵਿਚ ਪੁਦੀਨੇ ਦੇ ਤੇਲ ਦੀ ਕੁੱਝ ਬੂੰਦਾਂ ਪਾ ਕੇ ਗਰਾਰੇ ਕਰੋ। ਅਜਿਹਾ ਕਰਨ ਨਾਲ ਨਾਸਾਂ ਦੀ ਸੋਜ ਘੱਟ ਹੁੰਦੀ ਹੈ ਅਤੇ ਸਾਹ ਲੈਣ ਵਿਚ ਅਸਾਨੀ ਹੋਵੇਗੀ। ਤੁਸੀਂ ਚਾਹੋ ਤਾਂ ਨੱਕ ਕੋਲ ਪੁਦੀਨੇ ਦਾ ਤੇਲ ਲਗਾ ਕੇ ਸੋ ਵੀ ਸਕਦੇ ਹੋ।