ਜੇਕਰ ਸੁਸਤੀ ਮਹਿਸੂਸ ਹੋਵੇ, ਤਾਂ ਅਜਮਾਓ ਇਹ ਨੁਸਖੇ
Published : Oct 26, 2018, 10:30 am IST
Updated : Oct 26, 2018, 10:30 am IST
SHARE ARTICLE
feel sluggish
feel sluggish

ਜ਼ਿਆਦਾ ਤਣਾਅ ਦੇ ਕਾਰਨ ਇਨਸਾਨ ਥਕਾਨ ਮਹਿਸੂਸ ਕਰਨ ਲੱਗਦਾ ਹੈ। ਫਿਰ ਮਨ ਉਦਾਸ ਹੁੰਦਾ ਹੈ ਅਤੇ ਕਿਤੇ ਵੀ ਧਿਆਨ ...

ਮੋਹਾਲੀ (ਗੁਰਬਿੰਦਰ ਸਿੰਘ) : ਜ਼ਿਆਦਾ ਤਣਾਅ ਦੇ ਕਾਰਨ ਇਨਸਾਨ ਥਕਾਨ ਮਹਿਸੂਸ ਕਰਨ ਲੱਗਦਾ ਹੈ। ਫਿਰ ਮਨ ਉਦਾਸ ਹੁੰਦਾ ਹੈ ਅਤੇ ਕਿਤੇ ਵੀ ਧਿਆਨ ਨਹੀਂ ਲਗਦਾ। ਅਜਿਹੇ ਹਾਲਾਤ ਵਿਚ ਊਰਜਾ ਦਾ ਪੱਧਰ ਵੀ ਕਾਫ਼ੀ ਘੱਟ ਲਗਦਾ ਹੈ। ਜੇਕਰ ਅਜਿਹਾ ਕਦੇ ਮਹਿਸੂਸ ਹੋਵੇ ਤਾਂ ਕੁਝ ਨੁਸਖੇ ਅਪਣਾਓ ਅਤੇ ਫੁਰਤੀ ਮਹਿਸੂਸ ਕਰੋ।

feel sluggishfeel sluggish

  • ਫੁਰਤੀ ਪਾਉਣ ਲਈ ਇਕ ਕੱਪ ਗਰਮ-ਗਰਮ ਚਾਹ ਦੀਆਂ ਦੀਆਂ ਚੁਸਕੀਆਂ ਦਾ ਆਨੰਦ ਲਈ। ਕੁਝ ਹੀ ਸਮੇਂ ਵਿਚ ਤੁਸੀਂ ਤਾਜ਼ਗੀ ਮਹਿਸੂਸ ਕਰਨ ਲੱਗੋਗੇ।
  • ਅਪਣੀ ਪਸੰਦ ਦਾ ਸੰਗੀਤ ਸੁਣੋ ਅਤੇ ਆਰਾਮਦਾਇਕ ਸਥਿਤੀ ਵਿਚ ਬੈਠੋ ਜਾਂ ਲੰਮੇ ਪਓ। ਮੂਡ ਠੀਕ ਹੋ ਜਾਵੇਗਾ। ਜੇਕਰ ਤੁਸੀਂ ਦਫ਼ਤਰ ਵਿਚ ਹੋ ਅਤੇ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਕੰਟੀਨ ਵਿਚ ਜਾ ਕੇ ਅਪਣੀ ਪਸੰਦ ਦਾ ਕੁਝ ਪੋਸ਼ਟਿਕ ਭੋਜਨ ਖਾਓ ਅਤੇ ਸੰਗੀਤ ਸੁਣੋ। ਘਰ ਹੋ ਅਤੇ ਡਾਂਸ ਕਰਨਾ ਚੰਗਾ ਲਗਦਾ ਹੈ ਤਾਂ ਸੰਗੀਤ ਦੇ ਨਾਲ ਨੱਚੋਂ।
  • ਘਰ ਹੁੰਦਿਆਂ ਊਰਜਾ ਦੀ ਕਮੀ ਮਹਿਸੂਸ ਕਰ ਰਹੇ ਹੋ ਤਾਂ ਕੋਸੇ ਪਾਣੀ ਵਿਚ ਇਸ਼ਨਾਨ ਕਰੋ। ਜੇਕਰ ਜ਼ਿਆਦਾ ਕੰਮ ਕਰਨ ਨਾਲ ਥਕਾਨ ਹੋ ਰਹੀ ਹੋਵੇ ਤਾਂ ਪਾਣੀ ਵਿਚ ਥੋੜ੍ਹਾ ਨਮਕ ਮਿਲਾ ਕੇ ਇਸ਼ਨਾਨ ਕਰੋ। ਥੋੜ੍ਹੀ ਹੀ ਦੇਰ ਵਿਚ ਤਾਜ਼ਗੀ ਮਹਿਸੂਸ ਹੋਣ ਲੱਗੇਗੀ।
  • ਜਿਹੜਾ ਵੀ ਕੰਮ ਕਰ ਰਹੇ ਹੋ, ਉਸ ਤੋਂ ਛੋਟੀ ਜਿਹੀ ਬਰੇਕ ਲਓ। ਇਸ ਵਿਚ ਅਪਣੇ ਮੋਬਾਇਲ ‘ਤੇ ਚੁਟਕਲੇ ਪੜ੍ਹੋ। ਇਸ ਨਾਲ ਵੀ ਫੁਰਤੀ ਮਹਿਸੂਸ ਹੁੰਦੀ ਹੈ।
  • ਖੁੱਲ੍ਹ ਕੇ ਹੱਸੋ, ਇਸ ਨਾਲ ਖੂਨ ਦਾ ਸਰਕਲ ਤੇਜ਼ ਹੁੰਦਾ ਹੈ, ਅਤੇ ਮੂਡ ਠੀਕ ਹੁੰਦਾ ਹੈ।
  • ਸੈਰ ਕਰਨ ਦੀ ਆਦਤ ਪਾਓ। ਘਰ ਦੇ ਕੋਲ ਕੋਈ ਪਾਰਕ ਹੋਵੇ ਤਾਂ ਸਵੇਰੇ ਜਾਂ ਸ਼ਾਮ ਜਦੋਂ ਵੀ ਠੀਕ ਲੱਗੇ, ਸੈਰ ਕਰੋ।
  • ਜੇ ਦਫ਼ਤਰ ਵਿਚ ਹੋ ਤਾਂ ਅੱਖਾਂ ਬੰਦ ਰਕੇ ਥੋੜ੍ਹੀ ਦੇਰ ਕੁਰਸੀ ‘ਤੇ ਬੈਠੋ। ਘਰ ਹੋ ਤਾਂ ਅੱਖਾਂ ਬੰਦ ਕਰਕੇ ਲੰਮੇ ਪੈ ਕੇ ਆਰਾਮ ਕਰੋ। ਦੁਬਾਰਾ ਊਰਜਾ ਦੀ ਪ੍ਰਾਪਤੀ ਹੋਵੇਗੀ।
  • ਮਨ ਖ਼ੁਸ਼ ਰੱਖਣ ਲਈ ਟੀ.ਵੀ. ‘ਤੇ ਕਮੇਡੀ ਸ਼ੋਅ ਦੇਖੋ ਜਾਂ ਲਾਈਵ ਪ੍ਰੋਗਰਾਮ ਦੇਖੋ। ਅਜਿਹੇ ਪ੍ਰੋਗਰਾਮ ਮਨ ਨੂੰ ਖ਼ੁਸ਼ ਰੱਖਣ ਵਿਚ ਮਦਦ ਕਰਦੇ ਹਨ।
  • ਅਪਣੀ ਪਸੰਦ ਦੀਆਂ ਕਿਤਾਬਾਂ, ਮੈਗਜ਼ੀਨ ਪੜ੍ਹੋ। ਜੇ ਡਾਇਰੀ ਲਿਖਣ ਦੇ ਸ਼ੋਕੀਨ ਹੋ ਤਾਂ ਮਨ ਉਦਾਸ ਜਾਂ ਤਣਾਅ ਹੋਣ ‘ਤੇ ਡਾਇਰੀ ਲਿਖੋ ਤਾਂ ਕਿ ਮਨ ਦਾ ਭਾਰ ਬਾਹਰ ਨਿਕਲ ਜਾਣ। ਅਜਿਹਾ ਕਰਨ ਨਾਲ ਮਨ ਹਲਕਾ ਮਹਿਸੂਸ ਹੋਵੇਗਾ।
  • ਪ੍ਰਾਣਾਯਾਮ, ਯੋਗਾ ਆਸਣ ਅਤੇ ਮਾਡੀਟੇਸ਼ਨ ਨੂੰ ਅਪਣੀ ਰੋਜ਼ਾਨਾ ਕਰਨ ਦਾ ਹਿੱਸਾ ਬਣਾਓ। ਇਸ ਨਾਲ ਆਤਮ ਵਿਸ਼ਵਾਸ ਵਧੇਗਾ, ਤਾਜ਼ਗੀ ਮਹਿਸੂਸ ਹੋਵੇਗੀ ਅਤੇ ਮਨ ਅਤੇ ਸਰੀਰੀ ਵਿਚ ਫੁਰਤੀ ਦਾ ਸੰਚਾਰ ਹੋਵੇਗਾ।
  • ਅਪਣੀ ਪਸੰਦ ਦਾ ਸੈਂਟ(ਪ੍ਰਫਿਊਮ ਜਾਂ ਡਿਊਡਰੈਂਟ) ਲਗਾਓ। ਇਸ ਨਾਲ ਤਾਜ਼ਾ ਮਹਿਸੂਸ ਕਰੋਗੇ। ਘਰ ਹੋ ਤਾਂ ਚੰਗੇ ਕੱਪੜੇ ਪਹਿਨ ਕੇ ਤਿਆਰ ਹੋਵੋ, ਫਿਰ ਪਾਰਲਰ ਜਾ ਕੇ ਮਸਾਜ਼ ਕਰਾਓ। ਮਨ ਖ਼ੁਸ਼ ਹੋਵੇਗਾ ਅਤੇ ਸਰੀਰ ਵਿਚ ਤਾਜ਼ਗੀ ਮਹਿਸੂਸ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement