
ਇਸ ਸਾਲ ਵਿਸ਼ਵ ਖ਼ੂਨ ਦਾਨ ਦਿਵਸ 'ਤੇ WHO ਦਾ ਨਾਅਰਾ ਹੈ - ਕਿਸੇ ਲਈ ਉਥੇ ਮੌਜੂਦ ਰਹੇ, ਖ਼ੂਨ ਦਿਓ, ਜ਼ਿੰਦਗੀ ਵੰਡੋ...
ਕੀ ਤੁਸੀਂ ਕਦੇ ਖ਼ੂਨ ਦਾਨ ਕੀਤਾ ਹੈ ? ਜੇਕਰ ਹਾਂ ਤਾਂ ਇਹ ਬਹੁਤ ਵਧੀਆ ਗੱਲ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਖ਼ੂਨ ਦਾਨ ਕਰਨ ਨਾਲ ਬੁਰੇ ਪ੍ਰਭਾਵ ਹੁੰਦਾ ਹੈ ਤਾਂ ਤੁਸੀਂ ਬਹੁਤ ਹੀ ਗਲਤਫ਼ਹਮੀ ਵਿਚ ਹੋ। ਦਰਅਸਲ, ਲੋਕਾਂ ਵਿਚ ਕਈ ਤਰ੍ਹਾਂ ਦੇ ਭਰਮ ਹਨ, ਜਿਸ ਵਜ੍ਹਾ ਨਾਲ ਲੋਕ ਖ਼ੂਨ ਦਾਨ ਕਰਨ ਤੋਂ ਪਰਹੇਜ਼ ਕਰਦੇ ਹਨ। 14 ਜੂਨ ਯਾਨੀ ਦੀ ਅੱਜ ਖ਼ੂਨ ਦਾਨ ਦਿਵਸ ਉਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਭਰਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਲੋਕ ਖ਼ੂਨ ਦਾਨ ਕਰਨ ਤੋਂ ਬਚਦੇ ਹਨ ਜਦਕਿ ਇਸ ਤੋਂ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।
Blood donation
ਇਸ ਸਾਲ ਵਿਸ਼ਵ ਖ਼ੂਨ ਦਾਨ ਦਿਵਸ 'ਤੇ WHO ਦਾ ਨਾਅਰਾ ਹੈ - ਕਿਸੇ ਲਈ ਉਥੇ ਮੌਜੂਦ ਰਹੇ, ਖ਼ੂਨ ਦਿਓ, ਜ਼ਿੰਦਗੀ ਵੰਡੋ'। ਇਸ ਨਾਅਰੇ ਦਾ ਟੀਚਾ ਖ਼ੂਨ ਦਾਨ 'ਤੇ ਜ਼ੋਰ ਦੇਣਾ। ਆਓ ਜੀ ਖ਼ੂਨ ਦਾਨ ਦਿਵਸ ਦੇ ਮੌਕੇ 'ਤੇ ਜਾਣਦੇ ਹਾਂ ਕਿ ਖ਼ੂਨ ਦਾਨ ਕਰਦੇ ਸਮੇਂ ਕਿਸ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਕੀ ਫ਼ਾਇਦੇ ਹਨ।1 ਬਲਡ ਯੂਨਿਟ ਤੋਂ ਬਚਦੀਆਂ ਹਨ 3 ਜ਼ਿੰਦਗੀਆਂ : ਕਹਿੰਦੇ ਹਨ ਜਦੋਂ ਇਕ ਵਿਅਕਤੀ ਖ਼ੂਨ ਦਾਨ ਕਰਦਾ ਹੈ ਤਾਂ ਉਸ ਨਾਲ 3 ਜ਼ਿੰਦਗੀਆਂ ਬਚਾਈ ਜਾ ਸਕਦੀਆਂ ਹਨ
Blood donation
ਕਿਉਂਕਿ ਜਦੋਂ ਖ਼ੂਨ ਦਾਨ ਕੀਤਾ ਜਾਂਦਾ ਹੈ ਤਾਂ ਖੂਨ ਵਿਚ ਮੌਜੂਦ ਵੱਖ - ਵੱਖ ਕੰਪੋਨੈਂਨਟਸ ਜਿਵੇਂ ਰੈਡ ਬੱਲਡ ਸੈਲਜ਼, ਪਲੇਟਲੇਟਸ ਅਤੇ ਪਲਾਜ਼ਮਾ ਦੀ ਵਰਤੋਂ ਵੱਖ - ਵੱਖ ਬੀਮਾਰੀਆਂ ਅਤੇ ਪਰੇਸ਼ਾਨੀਆਂ ਤੋਂ ਜੂਝ ਰਹੇ ਲੋਕਾਂ ਦੇ ਇਲਾਜ ਵਿਚ ਕੀਤਾ ਜਾਂਦਾ ਹੈ। ਕੌਣ ਕਰ ਸਕਦਾ ਹੈ ਖ਼ੂਨ ਦਾਨ : ਉਹ ਵਿਅਕਤੀ ਜਿਸ ਨੂੰ ਕੋਈ ਗੰਭੀਰ ਬਿਮਾਰੀ ਨਾ ਹੋਵੇ, 18 - 60 ਸਾਲ ਦੀ ਉਮਰ ਵਿਚ 50 ਕਿੱਲੋ ਤੋਂ ਜ਼ਿਆਦਾ ਭਾਰ ਦਾ ਵਿਅਕਤੀ। ਘੱਟ ਤੋਂ ਘੱਟ ਖ਼ੂਨ ਵਿਚ ਹੀਮੋਗਲੋਬਿਨ ਪੱਧਰ 12.5 ਫ਼ੀ ਸਦੀ ਹੋਣਾ ਚਾਹੀਦਾ ਹੈ। ਹਾਈ ਬੀਪੀ, ਸੂਗਰ ਦੇ ਮਰੀਜ਼, ਕਿਡਨੀ ਦੇ ਰੋਗ ਤੋਂ ਜੂਝ ਰਹੇ ਮਰੀਜ਼, ਮਿਸਕੈਰਿਜ ਦੇ 6 ਮਹੀਨੇ ਤੱਕ ਮਹਿਲਾ ਖ਼ੂਨ ਦਾਨ ਨਹੀਂ ਕਰ ਸਕਦੀ,
Blood donate
ਮਲੇਰੀਆ ਦੇ ਮਰੀਜ਼ 3 - 4 ਮਹੀਨੇ ਤਕ ਖ਼ੂਨ ਦਾਨ ਨਹੀਂ ਕਰ ਸਕਦੇ। ਕਿਸੇ ਪ੍ਰਕਾਰ ਦਾ ਟੀਕਾਕਰਣ ਕਰਵਾਉਣ ਦੇ 1 ਮਹੀਨੇ ਬਾਅਦ ਹੀ ਖ਼ੂਨ ਦਾਨ ਕਰ ਸਕਦੇ ਹਨ। ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ 24 ਘੰਟੇ ਤਕ ਖ਼ੂਨ ਦਾਨ ਨਹੀਂ ਕਰ ਸਕਦੇ।ਖ਼ੂਨ ਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਰੱਖੇ ਇਸ ਗੱਲਾਂ ਦਾ ਧਿਆਨ : ਖ਼ੂਨ ਦਾਨ ਕਰਨ ਤੋਂ ਪਹਿਲਾਂ ਬੀਤੀ ਰਾਤ ਨੂੰ ਖ਼ੂਬ ਪਾਣੀ ਪਿਓ। ਪਾਣੀ ਦੇ ਨਾਲ - ਨਾਲ ਫਲਾਂ ਦਾ ਜੂਸ ਜ਼ਰੂਰ ਲਵੋ। ਖਾਲੀ ਢਿੱਡ ਖ਼ੂਨ ਦਾਨ ਨਾ ਕਰੋ। ਖ਼ੂਨ ਦਾਨ ਕਰਨ ਦੇ 3 ਘੰਟੇ ਪਹਿਲਾਂ ਕੁੱਝ ਖਾਓ। ਆਇਰਨ ਤੋਂ ਭਰਪੂਰ ਚੀਜ਼ਾਂ ਖਾਓ।
Blood donation
ਹਰੀ ਪੱਤੇਦਾਰ ਸਬਜ਼ੀਆਂ ਅਤੇ ਸਾਇਟਰਜ਼ ਫਲਾਂ ਦਾ ਸੇਵਨ ਕਰੋ। ਖ਼ੂਨ ਦਾਨ ਕਰਨ ਦੇ ਤੁਰਤ ਬਾਅਦ ਨਾ ਉਠੋ। 15 - 20 ਮਿੰਟ ਦਾ ਆਰਾਮ ਜ਼ਰੂਰ ਕਰੋ। ਖ਼ੂਨ ਦਾਨ ਕਰਨ ਦੇ ਤੁਰਤ ਬਾਅਦ ਗੱਡੀ ਨਾ ਚਲਾਓ। ਖ਼ੂਨ ਦਾਨ ਕਰਨ ਦੇ 8 ਘੰਟੇ ਬਾਅਦ ਤਕ ਸ਼ਰਾਬ ਦੇ ਸੇਵਨ ਤੋਂ ਬਚੋ। ਖ਼ੂਨ ਦਾਨ ਕਰਨ ਦੇ 24 ਘੰਟੇ ਬਾਅਦ ਤਕ ਹੈਵੀ ਬਾਡੀ ਵਰਕਆਉਟ (ਜਿਮ, ਡਾਂਸ ਆਦਿ) ਨਾ ਕਰੋ। ਖ਼ੂਨ ਦਾਨ ਕਰਨ 'ਤੇ ਸਰੀਰ ਤੋਂ ਜੋ ਫਲੂਇਡ ਨਿਕਲਦਾ ਹੈ ਉਹ 1-2 ਦਿਨ ਦੇ ਅੰਦਰ ਤੁਸੀਂ ਜੋ ਖ਼ੂਨ ਦਾਨ ਕੀਤਾ ਹੁੰਦਾ ਹੈ ਉਹ ਸਰੀਰ ਵਿਚ ਵਾਪਸ ਬਣ ਜਾਂਦਾ ਹੈ।
Blood donate
ਖ਼ੂਨ ਦਾਨ ਦਾ ਤੁਹਾਡਾ ਰੋਜ਼ ਦੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਹਾਲਾਂਕਿ ਜਿਸ ਦਿਨ ਤੁਸੀਂ ਖ਼ੂਨ ਦਾਨ ਕਰੋ ਉਸ ਦਿਨ ਭਾਰ ਚੁੱਕਣ ਜਾਂ ਭਾਰੀ ਕੰਮ ਕਰਨ ਤੋਂ ਪਰਹੇਜ਼ ਕਰੋ। ਅਗਲੇ ਦਿਨ ਤੁਸੀਂ ਫਿਰ ਤੋਂ ਅਪਣੀ ਰੂਟੀਨ ਵਿਚ ਵਾਪਸ ਆ ਸਕਦੇ ਹੋ। ਖ਼ੂਨ ਦਾਨ ਕਰਨ ਤੋਂ ਬਾਅਦ ਮਰਦਾਂ ਨੂੰ 3 ਮਹੀਨੇ ਅਤੇ ਔਰਤਾਂ ਨੂੰ 4 ਮਹੀਨੇ ਤੱਕ ਖ਼ੂਨ ਦਾਨ ਨਹੀਂ ਕਰਨਾ ਚਾਹੀਦਾ ਹੈ।