ਹੁਣ ਨਹੀਂ ਸਤਾਏਗੀ ਆਪ੍ਰੇਸ਼ਨ ਤੋਂ ਬਾਅਦ ਵਾਲੀ ਇਨਫੈਕਸ਼ਨ,ਲੱਭਿਆ ਨਵਾਂ ਹੱਲ
Published : Nov 14, 2019, 10:18 am IST
Updated : Nov 14, 2019, 10:18 am IST
SHARE ARTICLE
infection after surgery
infection after surgery

ਬਿਹਤਰੀਨ ਸਾਫ-ਸਫਾਈ ਦੇ ਬਾਵਜੂਦ ਵੀ ਡਾਕਟਰੀ ਉਪਕਰਣਾਂ ’ਤੇ ਕੁਝ ਮਾਈਕ੍ਰੋਬਸ ਡਿਵੈੱਲਪ ਹੋ ਸਕਦੇ ਹਨ, ਜੋ ਆਮ ਤੌਰ ’ਤੇ ਕਮਜ਼ੋਰ ਇਮਿਊਨਿਟੀ ਵਾਲੇ ਰੋਗੀਆਂ...

ਨਵੀਂ ਦਿੱਲੀ : ਬਿਹਤਰੀਨ ਸਾਫ-ਸਫਾਈ ਦੇ ਬਾਵਜੂਦ ਵੀ ਡਾਕਟਰੀ ਉਪਕਰਣਾਂ ’ਤੇ ਕੁਝ ਮਾਈਕ੍ਰੋਬਸ ਡਿਵੈੱਲਪ ਹੋ ਸਕਦੇ ਹਨ, ਜੋ ਆਮ ਤੌਰ ’ਤੇ ਕਮਜ਼ੋਰ ਇਮਿਊਨਿਟੀ ਵਾਲੇ ਰੋਗੀਆਂ ਨੂੰ ਸਰਜਰੀ ਤੋਂ ਬਾਅਦ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਖੋਜਕਾਰਾਂ ਨੇ ਡਾਕਟਰੀ ਉਪਕਰਣਾਂ ਜਿਵੇਂ ਕਿ ਕੈਥੇਡਰ ਆਦਿ 'ਤੇ ਮੌਜੂਦ ਖਤਰਨਾਕ ਰੋਗਾਣੂਆਂ (ਮਾਈਕ੍ਰੋਬਸ) ਦੀ ਮੌਜੂਦਗੀ ਦੀ ਪਛਾਣ ਕਰਨ ਲਈ ਨੈਨੋਕਣਾਂ (ਨੈਨੋਪਾਰਟੀਕਲਸ) ਦੀ ਵਰਤੋਂ ਕੀਤੀ ਅਤੇ ਇਸ ਬਾਰੇ ਵੀ ਖੋਜ ਕੀਤੀ ਕਿ ਉਨ੍ਹਾਂ ਨੂੰ ਇਨਫੈਕਸ਼ਨ ਮੁਕਤ ਕਿਵੇਂ ਬਣਾਇਆ ਜਾ ਸਕਦਾ ਹੈ।

infection after surgeryinfection after surgery

ਇਹ ਅਧਿਐਨ ਮੋਨਾਸ਼ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਡਾ. ਸਾਈਮਨ ਕੌਰੀ ਅਤੇ ਮੋਨਾਸ਼ ਬਾਇਓਮੈਡੀਸਨ ਡਿਸਕਵਰੀ ਇੰਸਟੀਚਿਊਟ (ਬੀ. ਡੀ. ਆਈ.) ਦੇ ਪ੍ਰੋਫੈਸਰ ਏਨਾ ਟ੍ਰੈਵੇਨ ਦੀ ਅਗਵਾਈ 'ਚ ਮਾਈਕ੍ਰੋਬਾਇਓਲਾਜਿਸਟ, ਇਮਿਊਨਾਲਜਿਸਟ ਅਤੇ ਇੰਜੀਨੀਅਰਸ ਵਲੋਂ ਮਿਲ ਕੇ ਕੀਤੀ ਗਈ ਹੈ। ਹਾਲ ਹੀ 'ਚ ਇਹ ਖੋਜ ਅਮਰੀਕਨ ਕੈਮੀਕਲ ਸੋਸਾਇਟੀ ਜਰਨਲ 'ਚ ਛਪੀ ਹੈ।

infection after surgeryinfection after surgery

ਹਿਊਮਨ ਬਾਡੀ ਦੀ ਸਰਜਰੀ ’ਚ ਵਰਤੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਇਕਵਿਪਮੈਂਟਸ ’ਤੇ ਕੈਂਡਿਡਾ ਅਲਬਿੰਕਸ ਦੀ ਮੌਜੂਦਗੀ ਦੇਖੀ ਗਈ। ਇਹ ਆਮ ਤੌਰ 'ਤੇ ਪਾਇਆ ਜਾਣ ਵਾਲਾ ਸੂਖਮ ਜੀਵ ਹੈ ਅਤੇ ਮਨੁੱਖੀ ਸਰੀਰ ’ਚ ਟਰਾਂਸਪਲਾਂਟ ਕੀਤੇ ਜਾਣ ਵਾਲੇ ਕੈਥੇਟਰ ਵਰਗੇ ਉਪਕਰਣਾਂ 'ਤੇ ਆਪਣੀ ਕਾਲੋਨੀਜ਼ ਡਿਵੈੱਲਪ ਕਰ ਲੈਂਦਾ ਹੈ। ਹਾਲਾਂਕਿ ਸਿਹਤਮੰਦ ਲੋਕਾਂ 'ਤੇ ਇਸ ਮਾਈਕ੍ਰੋਬਸ ਦਾ ਕੋਈ ਖਾਸ ਅਸਰ ਨਹੀਂ ਹੁੰਦਾ ਹੈ ਪਰ ਜਿਨ੍ਹਾਂ ਮਰੀਜ਼ਾਂ ਦੀ ਰੋਗ ਰੋਕੂ ਸਮਰੱਥਾ ਪਹਿਲਾਂ ਨਾਲੋਂ ਘੱਟ ਹੁੰਦੀ ਹੈ, ਉਨ੍ਹਾਂ ਲਈ ਮਾਈਕ੍ਰੋਬਸ ਖਤਰਨਾਕ ਸਾਬਿਤ ਹੋ ਸਕਦੇ ਹਨ। ਇਹ ਮਾਈਕ੍ਰੋਬਸ ਸਰਜਰੀ ਕਰਨ ਵਾਲੇ ਉਪਕਰਣਾਂ ਦੇ ਨਾਲ ਸਰੀਰ ’ਚ ਜਾ ਕੇ ਅੰਦਰੂਨੀ ਅੰਗਾਂ ’ਚ ਇੰਫੈਕਸ਼ਨ ਜਨਰੇਟ ਕਰ ਸਕਦੇ ਹਨ।

infection after surgeryinfection after surgery

ਇਸ ਤਰ੍ਹਾਂ ਦੇ ਮਾਈਕ੍ਰੋਬਸ ਨਾਲ ਬੇਹੱਦ ਖਤਰਨਾਕ ਸਥਿਤੀ ਤੋਂ ਲੰਘ ਰਹੇ ਮਰੀਜ਼ਾਂ ਦੀ ਗਿਣਤੀ ’ਚ ਮੌਤ ਕਈ ਗੁਣਾ ਵਧ ਸਕਦੀ ਹੈ, ਕਿਉਂਕਿ ਇਹ ਮਾਈਕ੍ਰੋਬਸ ਆਪਣੀ ਨਵੀਂ ਕਾਲੋਨੀਜ਼ ਬਣਾਉਣ ਦੇ ਨਾਲ ਹੀ ਆਪਣੀ ਐਂਟੀਫੰਗਲ ਟ੍ਰੀਟਮੈਂਟ ਕੈਪੇਬਿਲਟੀ ਵੀ ਵਧਾਉਣ ’ਚ ਸਮਰੱਥ ਹਨ। ਇਸ ਕਾਰਣ ਇਨ੍ਹਾਂ ਦੇ ਇਲਾਜ ’ਚ ਮੁਸ਼ਕਲ ਹੁੰਦੀ ਹੈ ਅਤੇ ਮਰੀਜ਼ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਅਜੇ ਤੱਕ ਸਾਡੇ ਮੈਡੀਕਲ ਫੀਲਡ ’ਚ ਇਸ ਤਰ੍ਹਾਂ ਦੇ ਇੰਫੈਕਸ਼ਨ ਨੂੰ ਸ਼ੁਰੂਆਤੀ ਪੱਧਰ ’ਤੇ ਪਛਾਣ ਕਰ ਕੇ ਉਸ ਨੂੰ ਵਧਣ ਤੋਂ ਰੋਕਣ ਦੀ ਵਿਧੀ ਮੁਹੱਈਆ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਸਕੇਗਾ।

infection after surgeryinfection after surgery

ਖੋਜਕਾਰਾਂ ਨੇ ਵੱਖ-ਵੱਖ ਸਾਈਜ਼, ਕੰਸਟ੍ਰੇਸ਼ਨ ਅਤੇ ਸਰਫੇਸ ਕੋਟਿੰਗਸ ਦੇ ਆਗਰੇਸਿਲਿਕਾ ਨੈਨੋਪਾਰਟੀਕਲਸ ਦੇ ਅਸਰਾਂ ਦੀ ਜਾਂਚ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇਹ ਨੈਨੋਪਾਰਟੀਕਲਸ ਸੀ. ਅਲਬਿੰਕਸ ਅਤੇ ਖੂਨ ’ਚ ਮੌਜੂਦ ਇਮਿਊਨ ਸੈੱਲਸ ਨਾਲ ਕਨੈਕਟ ਹੁੰਦੇ ਹਨ। ਡਾਕਟਰ ਮੁਤਾਬਕ ਇਸ ਖੋਜ ਤੋਂ ਬਾਅਦ ਅਸੀਂ ਹੁਣ ਇਸ ਤਰੀਕੇ ਨੂੰ ਰੋਕਣ ’ਚ ਸਮਰੱਥ ਰਹਾਂਗੇ, ਜਿਸ ਨਾਲ ਨੈਨੋਪਾਰਟੀਕਲਸ ਅਤੇ ਸੈੱਲਸ ਵਿਚਾਲੇ ਕਨੈਕਸ਼ਨ ਨਾ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement