ਹਾਈ ਬੀਪੀ ਨੂੰ ਠੀਕ ਕਰਨ ਵਿਚ ਮਦਦਗਾਰ ਹੈ ਦਹੀਂ
Published : Mar 16, 2019, 2:12 pm IST
Updated : Mar 16, 2019, 2:12 pm IST
SHARE ARTICLE
Manage high blood pressure with Curd
Manage high blood pressure with Curd

ਦਹੀਂ ਪੋਟਾਸ਼ਿਅਮ ਦਾ ਵੀ ਵਧੀਆ ਸਰੋਤ ਹੈ। ਪੋਸ਼ਣ ਵਿਗਿਆਨੀ ਸ਼ਿਲਪਾ ਅਰੋੜਾ ਅਨੁਸਾਰ ਹਾਈ ਪੋਟਾਸ਼ਿਅਮ ਅਹਾਰ ਬੀਪੀ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ।

ਖੂਨ ਦਾ ਬਹਾਅ ਸਹੀ ਤਰ੍ਹਾਂ ਨਾ ਹੋਣ ਨਾਲ ਸਰੀਰ ਕਈ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਸਰੀਰ ਨੂੰ ਖਤਰੇ ਵਿਚ ਪਾ ਦਿੰਦਾ ਹੈ। ਹਾਈ ਬੀਪੀ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਖੂਨ ਦੀਆਂ ਨਾੜਾਂ ‘ਤੇ ਖੂਨ ਦਾ ਦਬਾਅ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਇਹ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੋਣ ਵਾਲੇ ਵਿਕਾਰਾਂ ਵਿਚੋਂ ਇਕ ਹੈ।

ਡਬਲਿਊਐਚਓ (WHO) ਅਨੁਸਾਰ ਹਾਈ ਬੀਪੀ ਨਾਲ ਦੁਨੀਆ ਭਰ ਵਿਚ 7.5 ਮਿਲੀਅਨ ਲੋਕਾਂ ਦੀ ਮੌਤ  ਹੋਣ ਦਾ ਅਨੁਮਾਨ ਹੈ। ਜੇਕਰ ਤੁਹਾਡਾ ਬੀਪੀ ਲੰਬੇ ਸਮੇਂ ਤੋਂ 130/80 MmHg ਤੋਂ ਜ਼ਿਆਦਾ ਰਹਿੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਵਧਿਆ ਹੋਇਆ ਬੀਪੀ ਕੰਟਰੋਲ ਨਹੀਂ ਹੁੰਦਾ ਤਾਂ ਇਹ ਦਿਲ ਦੇ ਦੌਰੇ ਅਤੇ ਗੁਰਦੇ ਜਿਹੇ ਰੋਗਾਂ ਨੂੰ ਬੁਲਾਵਾ ਦਿੰਦਾ ਹੈ।

World Health OrganisationWorld Health Organisation

ਮਾਹਿਰ ਇਸਦੇ ਲਈ ਸਹੀ ਅਤੇ ਸੰਤੁਲਿਤ ਆਹਾਰ ਲੈਣ ਦੀ ਸਲਾਹ ਦਿੰਦੇ ਹਨ। ਇਸ ਵਿਚ ਟਰਾਂਸ ਫੈਟਸ ਅਤੇ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ ਸੋਡੀਅਮ ਸਰੀਰ ਵਿਚ ਪਾਣੀ ਦੇ ਸੰਤੁਲਨ ਨੂੰ ਵਿਗਾੜਦਾ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ‘ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਖੂਨ ਦਾ ਦਬਾਅ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ।

ਇਸ ਲਈ ਘਰ ਵਿਚ ਬਣਿਆ ਪੋਸ਼ਟਕ ਖਾਣਾ ਹੀ ਖਾਓ। ਅਜਿਹਾ ਕਰਨ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਹਾਈ ਬੀਪੀ ਨੂੰ ਠੀਕ ਕਰਨ ਲਈ ਦਹੀਂ ਬਹੁਤ ਲਾਭਦਾਇਕ ਸਾਬਿਤ ਹੁੰਦਾ ਹੈ।

ਖੂਨ ਦੇ ਦਬਾਅ ਨੂੰ ਕਿਵੇਂ ਕੰਟਰੋਲ ਕਰੇਗਾ ਦਹੀਂ ? ਇਕ ਕਟੋਰੀ ਦਹੀਂ ਤੁਹਾਨੂੰ ਬੀਪੀ ਦੀ ਸਮੱਸਿਆ ਤੋਂ ਬਚਾ ਸਕਦੀ ਹੈ। ਦਹੀਂ ਨਾਲ ਬੀਪੀ ਦੀ ਸਮੱਸਿਆ ਇਕ ਤਿਹਾਈ ਘਟ ਜਾਂਦੀ ਹੈ।

CurdCurd

ਖੋਜ ਅਨੁਸਾਰ ਕੁਦਰਤੀ ਕੈਲਸ਼ਿਅਮ ਖਾਣ ਨਾਲ ਨਸਾਂ ਨਰਮ ਹੁੰਦੀਆਂ ਹਨ ਅਤੇ ਇਹਨਾਂ ਨੂੰ ਫੈਲਣ ਵਿਚ ਘੱਟ ਪ੍ਰੈਸ਼ਰ ਲੱਗਦਾ ਹੈ। ਇਸ ਤਰਾਂ ਦਹੀਂ ਤੁਹਾਡੇ ਬੀਪੀ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸਦੇ ਸੇਵਨ ਨਾਲ ਬੀਪੀ ਵਿਚ 2.4 MmHg ਕਮੀ ਦੇਖੀ ਗਈ ਜਦਕਿ ਪ੍ਰੋਬਾਇਓਟਿਕ ਉਤਪਾਦਾਂ ਨਾਲ ਬੀਪੀ ਵਿਚ 3.6 MmHg ਦੀ ਕਮੀ ਦੇਖੀ ਗਈ। ਇਸ ਲਈ ਦਹੀਂ ਨੂੰ ਸਭ ਤੋਂ ਹੇਲਦੀ ਸੁਪਰਫੂਡ ਕਿਹਾ ਜਾ ਸਕਦਾ ਹੈ।

ਸਿਰਫ ਇੰਨਾ ਹੀ ਨਹੀਂ ਦਹੀਂ ਪੋਟਾਸ਼ਿਅਮ ਦਾ ਵੀ ਵਧੀਆ ਸਰੋਤ ਹੈ। ਪੋਸ਼ਣ ਵਿਗਿਆਨੀ ਸ਼ਿਲਪਾ ਅਰੋੜਾ ਅਨੁਸਾਰ ਹਾਈ ਪੋਟਾਸ਼ਿਅਮ ਅਹਾਰ ਬੀਪੀ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਸ ਲਈ ਬੀਪੀ ਦੀ ਸ਼ਿਕਾਇਤ ਹੋਣ ‘ਤੇ ਆਹਾਰ ਵਿਚ ਆਲੂ, ਚੁਕੰਦਰ, ਗਾਜਰ, ਸੰਗਤਰਾ ਅਤੇ ਕੇਲੇ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਪੋਟਾਸ਼ਿਅਮ ਇਕ ਅਜਿਹਾ ਪੋਸ਼ਟਕ ਤੱਤ ਹੈ ਜੋ ਸੋਡੀਅਮ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਦਾ ਹੈ। ਜ਼ਿਆਦਾ ਸੋਡੀਅਮ ਨਸਾਂ ਦੀ ਤਹਿ ‘ਤੇ ਬਹੁਤ ਜ਼ਿਆਦਾ ਦਬਾ ਬਣਾ ਦਿੰਦਾ ਹੈ। ਜਿਸ ਨਾਲ ਬਲੱਡ ਸ਼ੂਗਰ ਵਧ ਜਾਂਦੀ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement