
ਖ਼ੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁੱਝ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਵਿਚ ਖ਼ੂਨ ਨੂੰ...
ਖ਼ੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁੱਝ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਏਜੰਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਲਾਟਿਗ ਨੂੰ ਖ਼ਤਰੇ ਨੂੰ ਘੱਟ ਕਰਨ ਲਈ ਦਵਾਈਆਂ ਤੋਂ ਇਲਾਵਾ ਕੁੱਝ ਖਾਦ ਪਦਾਰਥ ਅਤੇ ਘਰੇਲੂ ਉਪਾਅ ਵੀ ਕਾਰਗਰ ਹੈ। ਜਿਸ ਦੇ ਨਾਲ ਖ਼ੂਨ ਦੇ ਗਾੜ੍ਹੇ ਪਣ ਦੀ ਪਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ।
Fertified Foods
ਰੇਸ਼ੇ ਯੁਕਤ ਭੋਜਨ ਕਰੋ - ਖ਼ੂਨ ਨੂੰ ਸ਼ੁੱਧ ਕਰਨ ਲਈ ਰੇਸ਼ੇ ਯੁਕਤ ਖਾਣੇ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਪਾਚਣ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਖ਼ੂਨ ਵੀ ਠੀਕ ਰਹਿੰਦੀ ਹੈ। ਬਰਾਉਨ ਰਾਈਸ, ਗਾਜਰ, ਬ੍ਰੋਕਲੀ, ਮੂਲੀ, ਸ਼ਲਗਮ, ਸੇਬ ਅਤੇ ਇਸ ਦਾ ਜੂਸ ਅਪਣੀ ਡਾਇਟ ਵਿਚ ਸ਼ਾਮਲ ਕਰੋ।
Perspiration
ਪਸੀਨਾ ਆਉਣਾ ਬਹੁਤ ਜ਼ਰੂਰੀ - ਖ਼ੂਨ ਨੂੰ ਸਾਫ਼ ਅਤੇ ਗਾੜ੍ਹਾ ਹੋਣ ਤੋਂ ਬਚਾਉਣ ਲਈ ਸਰੀਰ ਤੋਂ ਪਸੀਨਾ ਬਹਾਉਣਾ ਬਹੁਤ ਜ਼ਰੂਰੀ ਹੈ। ਕਸਰਤ ਜਾਂ ਫਿਰ ਯੋਗ ਲਈ ਸਮਾਂ ਜ਼ਰੂਰ ਕੱਢੋ।
Breathe
ਡੂੰਘਾ ਸਾਹ ਲਵੋ - ਸਵੇਰੇ ਦੇ ਸਮੇਂ ਸ਼ੁੱਧ ਆਕਸੀਜਨ ਸਿਹਤ ਲਈ ਬਹੁਤ ਚੰਗੀ ਹੈ। ਡੂੰਘਾ ਸਾਹ ਲੈਣ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਜਿਸ ਦੇ ਨਾਲ ਖ਼ੂਨ ਦਾ ਵਹਾਅ ਠੀਕ ਰਹਿੰਦਾ ਹੈ।
skin
ਡੈਡ ਸਕਿਨ ਕੱਢੋ - ਚਮੜੀ 'ਤੇ ਜਮ੍ਹਾਂ ਡੈਡ ਸਕਿਨ ਰੋਮ ਨੂੰ ਬੰਦ ਕਰ ਦਿੰਦੀ ਹੈ। ਜਿਸ ਦੇ ਨਾਲ ਖ਼ੂਨ ਦਾ ਵਹਾਅ ਵੀ ਪ੍ਰਭਾਵਿਤ ਹੁੰਦਾ ਹੈ। ਮਹੀਨੇ ਵਿਚ 1 - 2 ਵਾਰ ਮੈਨੀ ਕਿਓਰ ਅਤੇ ਪੈਡੀ ਕਿਓਰ ਜ਼ਰੂਰ ਕਰਵਾਓ। ਇਸ ਨਾਲ ਡੈਡ ਸਕਿਨ ਸੈਲ ਨਿਕਲ ਜਾਂਦੇ ਹਨ ਅਤੇ ਖ਼ੂਨ ਦਾ ਦੌਰਾ ਵੀ ਬਿਹਤਰ ਹੋ ਜਾਂਦਾ ਹੈ।
Fish oil
ਮੱਛੀ ਦਾ ਤੇਲ - ਮੱਛੀ ਦੇ ਤੇਲ ਵਿਚ ਓਮੇਗਾ - 3 ਫੈਟੀ ਐਸਿਡ, ਈਪੀਏ ਅਤੇ ਡੀਐਚਏ ਦੇ ਗੁਣ ਹੁੰਦੇ ਹਨ ਜੋ ਖ਼ੂਨ ਨੂੰ ਪਤਲਾ ਕਰਨ ਵਿਚ ਮਦਦਗਾਰ ਹੈ। ਮੱਛੀ ਦੇ ਤੇਲ ਨੂੰ ਖਾਣ ਵਿਚ ਸ਼ਾਮਿਲ ਕਰੋ। ਡਾਕਟਰੀ ਸਲਾਹ ਨਾਲ ਮੱਛੀ ਦੇ ਤੇਲ ਦਾ ਕੈਪਸੂਲ ਵੀ ਖਾ ਸਕਦੇ ਹੋ।