
ਟਿੱਪਰ ਚਾਲਕ ਮੌਕੇ ਤੋਂ ਫ਼ਰਾਰ
ਬਿਹਾਰ ਦਾ ਰਹਿਣ ਵਾਲਾ ਸੀ ਮ੍ਰਿਤਕ
ਗੜ੍ਹਸ਼ੰਕਰ ਨਵਾਂਸ਼ਹਿਰ ਰੋਡ 'ਤੇ ਪਿੰਡ ਦਾਰਾਪੁਰ ਨਜ਼ਦੀਕ ਟਿੱਪਰ ਥੱਲੇ ਮੋਟਰਸਾਈਕਲ ਆਉਣ ਨਾਲ ਇਕ ਵਿਅਕਤੀ ਦੀ ਮੌਤ ਅਤੇ 2 ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਨਰੇਂਦਰਾ ਇੰਡਸਟਰੀ ਲੁਧਿਆਣਾ ਵਿਖੇ ਕੰਮ ਕਰਨ ਵਾਲੇ 4 ਵਿਅਕਤੀ ਭਗਵਾਨ ਕੁਮਾਰ ਪੁੱਤਰ ਚੰਦਰ ਕਾਂਤਾ ਵਾਸੀ ਅਸਾਂ ਅਤੇ ਚੰਦ ਕੁਮਾਰ ਸ਼ਰਮਾ ਪੁੱਤਰ ਖੇਮ ਚੰਦ ਸ਼ਰਮਾ ਵਾਸੀ ਬਿਹਾਰ ਮੋਟਰ ਸਾਈਕਲ 'ਤੇ ਪਰਵੀਨ ਕੁਮਾਰ ਪੁੱਤਰ ਈਸ਼ਵਰ ਦਾਸ ਅਤੇ ਸੁਰਜੀਤ ਕੁਮਾਰ ਪੁੱਤਰ ਰਾਮ ਬਾਬੂ ਵਾਸੀ ਉੱਤਰ ਪ੍ਰਦੇਸ਼ ਸਕੂਟਰੀ ਤੇ ਸਵਾਰ ਹੋ ਕੇ ਬਾਬਾ ਬਾਲਕ ਨਾਥ ਜਾ ਰਹੇ ਸਨ। ਜਦੋਂ ਉਹ ਪਿੰਡ ਦਾਰਾਪੁਰ ਨਜ਼ਦੀਕ ਪੁੱਜੇ ਤਾਂ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਵੱਲ ਨੂੰ ਜਾ ਰਹੇ ਟਿੱਪਰ ਥੱਲੇ ਆ ਗਏ।
ਜਿਸ ਕਾਰਨ ਚੰਦਰ ਕੁਮਾਰ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਅਤੇ ਭਗਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਇਸ ਸਬੰਧ ਦੇ ਵਿਚ ਥਾਣਾ ਗੜ੍ਹਸ਼ੰਕਰ ਦੇ ਐਸ.ਐਚ. ਓ. ਹਰ ਪ੍ਰੇਮ ਸਿੰਘ ਨੇ ਦਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।