
ਅੱਜਕਲ ਤੇਜ਼ ਧੁੱਪ ਦੀ ਗਰਮੀ ਨਾਲ ਸੱਭ ਅਪਣਾ ਧਿਆਨ ਬਹੁਤ ਰਖਦੇ ਹਨ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਗਰਮੀਆਂ 'ਚ ਤੇਲਯੁਕਤ...
ਅੱਜਕਲ ਤੇਜ਼ ਧੁੱਪ ਦੀ ਗਰਮੀ ਨਾਲ ਸੱਭ ਅਪਣਾ ਧਿਆਨ ਬਹੁਤ ਰਖਦੇ ਹਨ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਗਰਮੀਆਂ 'ਚ ਤੇਲਯੁਕਤ ਗ੍ਰੰਥੀਆਂ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ ਅਤੇ ਪਸੀਨਾ ਆਉਣ ਦੀ ਸਮੱਸਿਆ ਵਧ ਜਾਂਦੀ ਹੈ। ਤੇਲ ਅਤੇ ਪਸੀਨਾ ਚਮੜੀ 'ਤੇ ਜਮ੍ਹਾਂ ਹੋ ਕੇ ਚਮੜੀ ਨੂੰ ਜ਼ਿਆਦਾ ਤੇਲਯੁਕਤ ਬਣਾ ਦਿੰਦਾ ਹੈ। ਤੇਲ ਵਾਲੀ ਚਮੜੀ 'ਤੇ ਮਿੱਟੀ ਆਦਿ ਜਮ੍ਹਾਂ ਹੋਣ ਕਾਰਨ ਚਮੜੀ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
Pimples
ਇਸ ਮੌਸਮ 'ਚ ਤੇਲ ਵਾਲੀ ਚਮੜੀ ਸੱਭ ਤੋਂ ਵੱਧ ਪ੍ਰਭਾਵਤ ਹੁੰਦੀ ਹੈ। ਜੇ ਤੁਹਾਡੀ ਚਮੜੀ ਇਸੇ ਤਰ੍ਹਾਂ ਦੀ ਹੈ ਤਾਂ ਤੁਸੀਂ ਉਸ ਦੀ ਦੇਖਭਾਲ ਕਿਵੇਂ ਕਰੋਗੇ ? ਚਮੜੀ ਤੇਲ ਮੁਕਤ (ਆਇਲ ਫ਼੍ਰੀ) ਰਹੇ, ਇਸ ਲਈ ਕੁਦਰਤੀ ਗੁਣਾਂ ਨਾਲ ਭਰੇ ਹੋਏ ਫ਼ੇਸ ਵਾਸ਼ ਨਾਲ ਨਾਲ ਚਿਹਰੇ ਨੂੰ ਸਾਫ਼ ਕਰੋ। ਕਦੇ ਵੀ ਗਲਿਸਰੀਨ ਵਾਲੀ ਸਾਬਣ ਦੀ ਵਰਤੋਂ ਨਾ ਕਰੋ। ਤੇਲ ਵਾਲੀ ਚਮੜੀ ਦੀ ਸਫ਼ਾਈ ਅਹਿਮ ਹੁੰਦੀ ਹੈ। ਕਲੀਨਜ਼ਿੰਗ ਨਾਲ ਚਮੜੀ 'ਤੇ ਜੰਮੀ ਹੋਈ ਮਿੱਟੀ, ਮੇਕਅਪ ਆਦਿ ਹੱਟ ਜਾਂਦੇ ਹਨ ਅਤੇ ਚਮੜੀ ਦੇ ਸੁਰਾਖ਼ ਸਾਫ਼ ਹੋ ਜਾਂਦੇ ਹਨ।
skin
ਇਸ ਤਰ੍ਹਾਂ ਤੁਸੀ ਬਲੈਕ ਹੈੱਡਜ਼ ਜਹੀ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ। ਹਫ਼ਤੇ ਵਿਚ ਇਕ ਵਾਰ ਹਲਕੇ ਸਕ੍ਰੱਬ ਦੀ ਵਰਤੋਂ ਕਰੋ। ਚਾਵਲ ਦੇ ਆਟੇ ਵਿਚ ਪੁਦੀਨੇ ਦਾ ਅਰਕ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ 10 ਮਿੰਟ ਤਕ ਲਗਾਉ। ਇਸ ਨੂੰ ਹਲਕੇ ਹੱਥਾਂ ਨਾਲ ਗੋਲ ਗੋਲ ਘੁਮਾਉਂਦੇ ਹੋਏ ਚਿਹਰੇ 'ਤੇ ਲਗਾਉ। ਫਿਰ ਧੋ ਲਉ। ਅਪਣੇ ਪਰਸ ਵਿਚ ਗੁਲਾਬ ਅਤੇ ਲੈਵੈਂਡਰ ਬੇਸ ਵਾਲਾ ਸਕਿਨ ਟਾਨਿਕ ਰੱਖੋ। ਇਸ ਤੋਂ ਇਲਾਵਾ ਗਿੱਲਾ ਟਿਸ਼ੂ ਵੀ ਰੱਖੋ ਤਾਕਿ ਚਿਹਰੇ 'ਤੇ ਜੰਮੀ ਹੋਈ ਧੂੜ ਮਿੱਟੀ ਨੂੰ ਹਟਾ ਸਕੋ। ਰਾਤ ਨੂੰ ਸੌਣ ਤੋਂ ਪਹਿਲਾਂ ਚਮੜੀ ਸਾਫ਼ ਕਰਨਾ ਨਾ ਭੁੱਲੋ। ਇਸ ਨਾਲ ਚਮੜੀ 'ਤੇ ਫੋੜੇ ਫ਼ੁੰਸੀਆਂ ਅਤੇ ਕਾਲੇ ਧੱਬੇ ਨਹੀਂ ਬਣਨਗੇ।
face wash
ਅਜਿਹੀ ਚਮੜੀ ਵਾਲਿਆਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਕਿਉਂਕਿ ਤਣਾਅ ਤੇਲ ਵਾਲੀ ਚਮੜੀ ਨੂੰ ਪ੍ਰਭਾਵਤ ਕਰਦਾ ਹੈ। ਤਣਾਅ ਮੁਕਤ ਰਹਿਣ ਲਈ ਤੁਸੀਂ ਯੋਗਾ ਅਤੇ ਮੈਡੀਟੇਸ਼ਨ ਕਰ ਸਕਦੇ ਹੋ। ਚਮੜੀ ਦੇ ਤੇਲ ਨੂੰ ਕਾਬੂ ਕਰਨ ਲਈ ਵੱਧ ਤੇਲ ਅਤੇ ਮਸਾਲਿਆਂ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਤੇਲ ਵਾਲੀਆਂ ਗ੍ਰੰਥੀਆਂ ਨੂੰ ਰੋਕਣ ਲਈ ਰੇਸ਼ੇਦਾਰ ਖਾਣਾ ਖਾਉ। ਸਵੇਰੇ-ਸ਼ਾਮ 1 ਪਲੇਟ ਸਲਾਦ ਜ਼ਰੂਰ ਖਾਉ। ਖਾਣੇ 'ਚ ਵਿਟਾਮਿਨ ਸੀ ਦੀ ਮਾਤਰਾ ਵਧਾਉ ਜਿਵੇਂ ਨਿੰਬੂ, ਸੰਤਰਾ ਅਤੇ ਆਂਵਲਾ ਆਦਿ ਖਾਉ। ਚਾਹ, ਕਾਫ਼ੀ ਨਾ ਹੀ ਪੀਉ ਕਿਉਂਕਿ ਇਹ ਚੀਜ਼ਾਂ ਸੈਂਟਰਲ ਨਰਵਸ ਸਿਸਟਮ ਨੂੰ ਵੀ ਪ੍ਰਭਾਵਤ ਕਰਦੀਆਂ ਹਨ।