ਰੋਜ਼ 10,000 ਕਦਮ ਤੁਰਨ ਦੀ ਲੋੜ ਨਹੀਂ, ਕਸਰਤ ਕਰ ਕੇ ਵੀ ਰਿਹਾ ਜਾ ਸਕਦਾ ਸਿਹਤਮੰਦ

By : AMAN PANNU

Published : Jul 19, 2021, 1:49 pm IST
Updated : Jul 19, 2021, 1:49 pm IST
SHARE ARTICLE
5000 steps and Exercise is enough for healthy life
5000 steps and Exercise is enough for healthy life

ਹਰ ਰੋਜ਼ 10 ਹਜ਼ਾਰ ਤੋਂ ਘੱਟ ਕਦਮ ਤੁਰਨ ਦੇ ਲਾਭ ਵਧੇਰੇ ਹਨ। 5000 ਕਦਮ ਅਤੇ ਕਸਰਤ ਕਰ ਕੇ ਵੀ ਰਿਹਾ ਜਾ ਸਕਦਾ ਸਿਹਤਮੰਦ।

ਨਵੀਂ ਦਿੱਲੀ: ਫਿਟਨੈਸ ਟਰੈਕਿੰਗ ਉਪਕਰਣ (Fitness Tracking Device) ਕਹਿੰਦੇ ਹਨ ਕਿ ਇਕ ਦਿਨ ਵਿਚ 10,000 ਕਦਮ ਤੁਰਨਾ ਚਾਹੀਦਾ ਹੈ। ਲੋਕ ਅਜਿਹਾ ਕਰਦੇ ਵੀ ਹਨ, ਕਿਉਂਕਿ ਉਹ ਸੋਚਦੇ ਹਨ ਕਿ ਇਸਦੇ ਪਿੱਛੇ ਕੋਈ ਵਿਗਿਆਨ ਹੈ, ਜਦੋਂ ਕਿ ਅਜਿਹਾ ਕੁਝ ਨਹੀਂ ਹੈ। ਹਾਰਵਰਡ ਟੀਐਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਅਤੇ ਸਟੈਪ ਕਾਊਂਟ ਅਤੇ ਸਿਹਤ ਦੇ ਮਾਹਰ, ਡਾ. ਆਈਮਿਨ ਲੀ ਅਤੇ ਉਸਦੇ ਸਾਥੀਆਂ ਨੇ 2019 ਵਿਚ ਇਕ ਅਧਿਐਨ ਕੀਤਾ ਸੀ। ਇਸ ਵਿਚ ਉਨ੍ਹਾਂ ਵੇਖਿਆ ਕਿ ਜੋ ਔਰਤਾਂ ਇਕ ਦਿਨ ਵਿਚ 4,400 ਕਦਮ ਤੁਰਦੀਆਂ ਹਨ, ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਜੋਖਮ (Risk of Death) 40 ਪ੍ਰਤੀਸ਼ਤ ਤੱਕ ਘੱਟ ਗਿਆ ਹੈ।

ਹੋਰ ਪੜ੍ਹੋ: ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਕੀ ਕਰੀਏ

PHOTOPHOTO

ਔਰਤਾਂ ਜੋ ਇਕ ਦਿਨ ਵਿਚ 5,000 ਕਦਮਾਂ (5000 Steps are enough) ਤੋਂ ਵੱਧ ਤੁਰਦੀਆਂ ਸਨ ਉਹਨਾਂ ਵਿਚ ਵੀ ਅਚਨਚੇਤੀ ਮੌਤ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ, ਪਰ ਇਹ ਸਾਰੇ ਲਾਭ ਇਕ ਦਿਨ ਵਿਚ 7500 ਕਦਮ ਤੁਰਨ ਤਕ ਸੀਮਤ ਹਨ। ਭਾਵ, ਹਰ ਰੋਜ਼ 10 ਹਜ਼ਾਰ (10000 Steps are not necessary) ਤੋਂ ਘੱਟ ਕਦਮ ਤੁਰਨ ਦੇ ਲਾਭ ਵਧੇਰੇ ਹਨ। ਪਿਛਲੇ ਸਾਲ, ਲਗਭਗ 5,000 ਮੱਧ-ਉਮਰ ਦੇ ਆਦਮੀਆਂ ਅਤੇ ਔਰਤਾਂ ਦੇ ਅਧਿਐਨ ਵਿਚ ਪਾਇਆ ਗਿਆ ਕਿ ਲੰਬੇ ਸਮੇਂ ਲਈ 10,000 ਕਦਮ ਪ੍ਰਤੀ ਦਿਨ ਤੁਰਨਾ ਜ਼ਰੂਰੀ ਨਹੀਂ ਹੈ। ਅਧਿਐਨ ਵਿੱਚ ਲੋਕ ਜੋ ਇੱਕ ਦਿਨ ਵਿਚ 8,000 ਕਦਮ ਤੁਰਦੇ ਹਨ ਉਹਨਾਂ ਦੀ ਦਿਲ ਦੀ ਬਿਮਾਰੀ ਜਾਂ ਕਿਸੇ ਹੋਰ ਕਾਰਨ ਅਚਨਚੇਤੀ ਮੌਤ ਹੋ ਜਾਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਅੱਧੀ ਸੀ, ਜੋ ਦਿਨ ਵਿਚ 4,000 ਕਦਮ ਤੁਰਦੇ ਸਨ।

ਹੋਰ ਪੜ੍ਹੋ: ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ

PHOTOPHOTO

ਹਾਲਾਂਕਿ ਰੋਜ਼ਾਨਾ 10,000 ਕਦਮ ਤੁਰਨ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਸੀ, ਪਰ ਇਸ ਤੋਂ ਵੱਧ ਹੋਰ ਕੋਈ ਲਾਭ ਨਹੀਂ ਹੋਇਆ। ਡਾ. ਲੀ, ਅਨੁਸਾਰ ਇਕ ਵਿਅਕਤੀ ਹਰ ਰੋਜ਼ ਜਿੰਨੇ ਕਦਮ ਤੁਰਦਾ ਹੈ, ਜੇਕਰ ਉਸ ‘ਚ ਕੁਝ ਹਜ਼ਾਰ ਵਧਾ ਦੇਈਏ ਤਾਂ ਉਹ ਕਾਫ਼ੀ ਹੈ। ਅਮਰੀਕਾ ਅਤੇ ਹੋਰ ਸਰਕਾਰਾਂ ਦੁਆਰਾ ਜਾਰੀ ਸਰੀਰਕ ਗਤੀਵਿਧੀਆਂ (Daily Physical Activities) ਦੇ ਦਿਸ਼ਾ-ਨਿਰਦੇਸ਼ ਕਦਮਾਂ ਦੀ ਬਜਾਏ ਸਮੇਂ ਨੂੰ ਰਿਕਮੇਂਡ (Health Tips) ਕਰਦੇ ਹਨ। ਉਨ੍ਹਾਂ ਅਨੁਸਾਰ ਹਰ ਵਿਅਕਤੀ ਨੂੰ ਦਿਨ ਭਰ ਦੀਆਂ ਕਿਰਿਆਵਾਂ ਤੋਂ ਇਲਾਵਾ ਹਫ਼ਤੇ ਵਿੱਚ ਘੱਟੋ ਘੱਟ 150 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ ਅਤੇ ਜੇ ਹੋ ਸਕੇ ਤਾਂ ਹਰ ਰੋਜ਼ 30 ਮਿੰਟ ਦੀ ਕਸਰਤ (Exercise) ਕਰਨੀ ਚਾਹੀਦੀ ਹੈ।

ਹੋਰ ਪੜ੍ਹੋ: ਚੰਗੀ ਸਿਹਤ ਲਈ ਬਰਸਾਤ ਦੇ ਮੌਸਮ ਵਿਚ ਇਹਨਾਂ ਸਬਜ਼ੀਆਂ ਤੋਂ ਕਰੋ ਪਰਹੇਜ਼

PHOTOPHOTO

ਡਾ. ਲੀ ਅਨੁਸਾਰ, ਜੇਕਰ ਕਦਮਾਂ ਨੂੰ ਕਸਰਤ ਵਿਚ ਤਬਦੀਲ ਕੀਤਾ ਜਾਵੇ ਤਾਂ ਰੋਜ਼ਾਨਾ ਕਸਰਤ ਅਨੁਸਾਰ  16000 ਕਦਮ ਹੋਣਗੇ। ਲੋਕ ਰੋਜ਼ਾਨਾ ਦੀਆਂ ਸਰਗਰਮੀਆਂ ਜਿਵੇਂ ਕਿ ਰੋਜ਼ਾਨਾ ਖਰੀਦਦਾਰੀ ਅਤੇ ਘਰੇਲੂ ਕੰਮਾਂ ਦੌਰਾਨ ਇੱਕ ਦਿਨ ਵਿੱਚ ਲਗਭਗ 5,000 ਕਦਮ ਤੁਰਦੇ ਹਨ। ਜੇ ਇਸ ਵਿਚ 2 ਤੋਂ 3 ਹਜ਼ਾਰ ਕਦਮ ਵਧਾਏ ਜਾਂਦੇ ਹਨ, ਤਾਂ ਇਕ ਦਿਨ ਵਿਚ 7 ਤੋਂ 8 ਹਜ਼ਾਰ ਕਦਮ ਕਾਫ਼ੀ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement