
ਆਮ ਤੌਰ ਤੇ ਭੋਜਨ ਦਾ ਸਵਾਦ ਵਧਾਉਣ ਲਈ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਗੁਲਕੰਦ ਵਿੱਚ ਮੌਜੂਦ ਕਈ ਗੁਣਾਂ
ਆਮ ਤੌਰ ਤੇ ਭੋਜਨ ਦਾ ਸਵਾਦ ਵਧਾਉਣ ਲਈ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਗੁਲਕੰਦ ਵਿੱਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸਰੀਰ ਦਾ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।
stomach problems
ਪੇਟ ਲਈ ਹੁੰਦੀ ਹੈ ਫ਼ਾਇਦੇਮੰਦ: ਗੁਲਕੰਦ ਦਾ ਸੇਵਨ ਕਰਨ ਨਾਲ ਪੇਟ ਵਿੱਚ ਤੇਜਾਬ ਪੈਦਾ ਨਹੀਂ ਹੁੰਦੀ। ਇਹ ਪੇਟ ਦੀ ਗਰਮੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਆਂਤੜੀਆਂ ਦੇ ਅਲਸਰ ਅਤੇ ਸੋਜ ਵਿੱਚ ਵੀ ਰਾਹਤ ਮਿਲਦੀ ਹੈ। ਇਹ ਅੰਤੜੀਆਂ ਦਾ ਇਲਾਜ ਕਰਦਾ ਹੈ ਅਤੇ ਲੀਵਰ ਨੂੰ ਮਜ਼ਬੂਤ ਕਰਦਾ ਹੈ। ਇਹ ਭੁੱਖ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ।
File Photo
ਸਕਿਨ ਲਈ ਲਾਹੇਵੰਦ: ਗੁਲਕੰਦ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ਼ ਥੱਬੇ ਦੂਰ ਹੁੰਦੇ ਹਨ। ਚਿਹਰੇ ਦੀ ਸੋਜ ਅਤੇ ਅੱਖਾਂ ਦੀ ਲਾਲੀ ਨੂੰ ਘੱਟ ਕਰਕੇ ਮੂੰਹ ਦੇ ਛਾਲਿਆਂ ਦਾ ਵੀ ਇਲਾਜ ਕਰਦਾ ਹੈ।
Stomach
ਪੀਰੀਅਡਸ ਦੌਰਾਨ ਗੁਣਕਾਰੀ: ਪੀਰੀਅਡਸ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀ ਜ਼ਿਆਦਾ ਬਲੀਡਿੰਗ ਵਰਗੀ ਪ੍ਰੇਸ਼ਾਨੀ ਤੋਂ ਵੀ ਰਾਹਤ ਮਿਲਦਾ ਹੈ। ਰੋਜ਼ਾਨਾ ਇੱਕ ਚੱਮਚ ਗੁਲਕੰਦ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।
File Photo
ਗੁਲਕੰਦ ਲੈਣ ਦਾ ਤਰੀਕਾ: ਇਸ ਦਾ ਲਾਭ ਲੈਣ ਲਈ ਸਿਰਫ਼ 2 ਦਿਨਾਂ ਵਿੱਚ ਇਸ ਦਾ ਇੱਕ ਚੱਮਚ ਲਓ। ਤੁਸੀਂ ਇਸ ਨੂੰ ਲੱਸੀ, ਜੂਸ, ਮਿਲਕ ਸ਼ੇਕ, ਆਈਸ ਕਰੀਮ ਜਾਂ ਗੁਲਾਬ ਦੀ ਚਾਹ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।